"/> ਪ੍ਰਭਜੋਤ ਕੌਰ ਬਣੀ ਯੂਪੀਐੱਸ ਦੀ ਸੁਪਰ ਬਰੇਨੀ-2018
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪ੍ਰਭਜੋਤ ਕੌਰ ਬਣੀ ਯੂਪੀਐੱਸ ਦੀ ਸੁਪਰ ਬਰੇਨੀ-2018

Published On: punjabinfoline.com, Date: Aug 06, 2018

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪ੍ਰਭਜੋਤ ਕੌਰ 10+2 (ਸਾਇੰਸ) ਨੇ ਸਕੂਲ ਵਿੱਚ ਆਯੋਜਿਤ ਕਰਵਾਏ ਗਏ ਅੰਤਰ-ਸਦਨ ਗਿਆਨ ਵਧਾਊ ਮੁਕਾਬਲੇ ਵਿੱਚ 'ਸੁਪਰ ਬਰੇਨੀ 2018' ਦਾ ਖਿਤਾਬ ਆਪਣੇ ਨਾਂਅ ਕੀਤਾ। ਚਾਰੇ ਚਰਨਾਂ ਵਿੱਚ ਜਨਰਲ ਨਾੱਲਜ਼, ਕੰਪਿਊਟਰ, ਗਣਿਤ, ਸਾਇੰਸ ਦੇ ਇਲਾਵਾ ਬੌਲੀਵੁਡ ਵਿਸ਼ਿਆਂ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦੌਰਾਨ ਚਾਰੇ ਸਦਨਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿੱਚੋਂ ਚੌਥੇ ਸਦਨ (ਸਾਹਿਬਜ਼ਾਦਾ ਫਤਿਹ ਸਿੰਘ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਚਾਰੇ ਸਦਨਾਂ ਦੇ 200 ਵਿਦਿਆਰਥੀਆਂ ਵਿੱਚੋਂ 18 ਵਿੱਚੋਂ ਚੁਣੇ ਗਏ ਵਿਦਿਆਰਥੀਆਂ ਨੂੰ ਪਛਾੜ ਕੇ ਪ੍ਰਭਜੋਤ ਕੌਰ ਨੇ 'ਸੁਪਰ ਬਰੇਨੀ 2018' ਦਾ ਖਿਤਾਬ ਜਿੱਤਿਆ। ਵਿਜੇਤਾ ਸਦਨ ਨੂੰ ਓਵਰ ਆਲ ਟਾਰਫ਼ੀ ਨਾਲ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦਾ ਆਯੋਜਨ ਮੈਡਮ ਜਸਪ੍ਰੀਤ ਕੌਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਕਰਵਾਇਆ। ਮੌਕੇ ਤੇ ਸਕੂਲ ਪ੍ਰਬੰਧਕ ਸ. ਸੁਖਚੈਨ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਸ਼੍ਰੀਮਤੀ ਮਨਜੀਤ ਕੌਰ ਸਿੱਧੂ ਨੇ ਆਪਣੇ ਮਿਹਨਤੀ ਅਧਿਆਪਕਾਂ ਜਸਕਰਨ ਕੌਰ, ਜਗਸੀਰ ਸਿੰਘ, ਅਮਨਿੰਦਰ ਕੌਰ, ਕਰਮਜੀਤ ਕੌਰ ਦਾ ਧੰਨਵਾਦ ਕੀਤਾ। ਸਕੂਲ ਪ੍ਰਬੰਧਕ ਸ. ਸੁਖਚੈਨ ਸਿੰਘ ਸਿੱਧੂ ਨੇ ਪ੍ਰਭਜੋਤ ਕੌਰ ਨੂੰ ਵਧਾਈ ਦਿੱਤੀ ਅਤੇ ਵਾਇਸ ਪ੍ਰਿੰਸੀਪਲ ਡਾ. ਲਖਵਿੰਦਰ ਕੌਰ ਦਾ ਧੰਨਵਾਦ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration