"/> ਨਸ਼ੀਲੀਆਂ ਗੋਲੀਆਂ ਤੇ ਟੀਕਿਆਂ ਸਣੇ ਇੱਕ ਕਾਬੂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਸ਼ੀਲੀਆਂ ਗੋਲੀਆਂ ਤੇ ਟੀਕਿਆਂ ਸਣੇ ਇੱਕ ਕਾਬੂ

35 ਟੀਕੇ ਤੇਂ 35 ਹਜਾਰ ਨਗਦੀ ਵੀ ਬਰਾਮਦ
Published On: punjabinfoline.com, Date: Aug 09, 2018

ਭਵਾਨੀਗੜ੍ਹ,9 ਅਗਸਤ(ਗੁਰਵਿੰਦਰ ਰੋਮੀ ਭਵਾਨੀਗੜ) ਭਵਾਨੀਗੜ੍ਹ ਪੁਲਸ ਨੇ ਇੱਕ ਡਾਕਟਰ ਨੂੰ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪ੍ਰੋਬੇਸ਼ਨਲ ਡੀ.ਐਸ.ਪੀ. ਮਨੋਜ ਗੋਰਸੀ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਮੈਡਮ ਸੁਧਾ ਨੇ ਪਿੰਡ ਨਰੈਣਗੜ੍ਹ ਵਿੱਚ ਇੱਕ ਡਾਕਟਰ ਦੀ ਦੁਕਾਨ ‘ਤੇ ਛਾਪਾਮਾਰੀ ਕਰ ਉੱਥੋਂ 1630 ਨਸ਼ੇ ਦੀਆਂ ਗੋਲੀਆਂ ਅਤੇ 35 ਟੀਕਿਆਂ ਸਮੇਤ 35 ਹਜਾਰ ਨਗਦੀ ਬਰਾਮਦ ਕੀਤੀ।ਥਾਣਾ ਮੁਖੀ ਗੋਰਸੀ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਮੁਲਜਮ ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਨਰੈਣਗੜ੍ਹ ਹਾਲ ਆਬਾਦ ਰਾਇਲ ਅਸਟੇਟ ਭਵਾਨੀਗੜ੍ਹ ਬੀ.ਏ.ਐਮ.ਐਸ.ਡਾਕਟਰ ਹੈ ਜੋ ਪੇਸ਼ੇ ਵਜੋਂ ਪਿੰਡ ਵਿੱਚ ਡਾਕਟਰੀ ਦੀ ਦੁਕਾਨ ਕਰਦਾ ਹੈ,ਖਿਲਾਫ ਪੁਲਸ ਨੇ ਮੁਕਦਮਾ ਦਰਜ ਕਰਕੇ ਅਦਾਲਤ ‘ਚ ਪੇਸ਼ ਕੀਤਾ।
ਕਾਬੂ ਕੀਤਾ ਮੁਲਜਮ ਪੁਲਸ ਪਾਰਟੀ ਨਾਲ

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration