"/> ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ – ਡਾ ਅਨਵਰ ਭਸੌੜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ – ਡਾ ਅਨਵਰ ਭਸੌੜ

Published On: punjabinfoline.com, Date: Aug 10, 2018

ਧੂਰੀ,10 ਅਗਸਤ (ਮਹੇਸ਼)- ਆਮ ਆਦਮੀ ਪਾਰਟੀ ਦੇ ਧੂਰੀ ਹਲਕੇ ਦੇ ਆਗੂ ਸਮਾਜ ਸੇਵੀ ਨੌਜਵਾਨ ਡਾ: ਅਨਵਰ ਭਸੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨ੍ਹੇ ਵੀ ਸੜਕੀ ਹਾਦਸੇ ਹੋ ਰਹੇ ਹਨ, ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਅਵਾਰਾ ਪਸ਼ੂ ਹਨ। ਜਗ੍ਹਾ­ਜਗ੍ਹਾ ਤੇ ਅਵਾਰਾ ਪਸ਼ੂਆਂ ਦਾ ਰੋੜ ਤੇ ਖੜ੍ਹਨਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਦ ਕਿ ਸਰਕਾਰ ਲੰਮੇ ਸਮੇਂ ਤੋਂ ਲੈ ਕੇ ਸਾਡੇ ਕੋਲੋਂ ਗਊ ਸੈਸ ਦੇ ਨਾਂ ਤੇ ਟੈਕਸ ਵਸੂਲ ਕਰ ਰਹੀ ਹੈ, ਪਰ ਉਸ ਟੈਕਸ ਦੇ ਨਾਲ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਕੀ ਗਊਸਾਲਾ ਖੁੱਲੀ ਹੋਵੇ ਜਾ ਅਵਾਰਾ ਪਸ਼ੂਆਂ ਨੂੰ ਰੱਖਣ ਦਾ ਕੋਈ ਪ੍ਰਬੰਧ ਕੀਤਾ ਗਿਆ ਹੋਵੇ। ਜਿਹੜੀ ਸਰਕਾਰ ਦੀ ਡੇਢ ਸਾਲ ਦੀ ਕਾਰਜਕਾਰੀ ਹੈ ਉਹ ਹੁਣ ਤੱਕ ਪੂਰੀ ਨਾਕਾਮ ਰਹੀ ਹੈ। ਸਿੱਟੇ ਵਜੋਂ ਅੱਜ ਪੰਜਾਬ ਦਾ ਹਰ ਵਰਗ ਦੁੱਖੀ ਹੈ। ਪੰਜਾਬ ਦਾ ਹਰ ਵਰਗ ਰੋੜਾਂ ਤੇ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ। ਚਾਹੇ ਵਾਧਦੇ ਹੋਏ ਬਿਜਲੀ ਦੇ ਬਿੱਲਾਂ ਨੂੰ ਲੈ ਕੇ, ਚਾਹੇ ਨੌਜਵਾਨੀ ਦੀ ਬੇਰੁਜਗਾਰੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਅਤੇ ਸਭ ਤੋਂ ਵੱਡੀ ਜੋ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਸਾਡੇ ਪੰਜਾਬ ਦੇ ਹਰ ਵਰਗ ਦੇ ਲੋਕ ਸਰਕਾਰ ਤੋਂ ਦੁਖੀ ਹਨ। ਇਸ ਲਈ ਚਿੰਤਾ ਦਾ ਵਿਸ਼ਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੋੜੀਦੀਆਂ ਸਹੂਲਤਾਂ ਲੋਕਾਂ ਨੂੰ ਮੁਹੱਇਆ ਕਰਵਾਈਆਂ ਜਾਣ, ਤਾਂ ਕਿ ਜਿਹੜੇ ਵਾਅਦੇ ਸਰਕਾਰ ਲੋਕਾਂ ਨਾਲ ਕਰਕੇ ਬਣੀ ਹੈ, ਉਹ ਪੂਰੇ ਕੀਤੇ ਜਾਣ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration