"/> ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿਖੇ ਸਕੂਲ ਦੇ ਬੱਚਿਆਂ ਨੇ ਸੀਨੀਅਰ ਸੀਟੀਜਨ ਡੇ ਮਨਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿਖੇ ਸਕੂਲ ਦੇ ਬੱਚਿਆਂ ਨੇ ਸੀਨੀਅਰ ਸੀਟੀਜਨ ਡੇ ਮਨਾਇਆ

Published On: punjabinfoline.com, Date: Aug 10, 2018

ਧੂਰੀ,10 ਅਗਸਤ (ਮਹੇਸ਼)- ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿੱਚ ਖਾਲਸਾ ਏਡ ਦਸ਼ਮੇਸ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਸੀਨੀਅਰ ਸੀਟੀਜਨ ਡੇ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਸ: ਤਰਲੋਚਨ ਸਿੰਘ ਚੀਮਾ ਜੀ ਨੇ ਦੱਸਿਆ ਕਿ ਅੱਜ ਸੀਨੀਅਰ ਸੀਟੀਜਨ ਡੇ ਦੇ ਮੌਕੇ ਤੇ ਖਾਲਸਾ ਏਡ ਦਸ਼ਮੇਸ ਪਬਲਿਕ ਸਕੂਲ ਕਾਕੜਾ ਦੇ ਬੱਚੇ ਪਿੰਗਲਵਾੜਾ ਸੰਸਥਾ ਵਿੱਚ ਇੱਥੋਂ ਦੇ ਬਿਰਧਾਂ ਅਤੇ ਮਰੀਜ਼ਾ ਨਾਲ ਸੀਨੀਅਰ ਸੀਟੀਜਨ ਡੇ ਮਨਾਉਣ ਲਈ ਆਏ, ਤੇ ਇਸ ਮੌਕੇ ਉੱਤੇ ਬੱਚਿਆਂ ਨੇ ਵੱਖ­ਵੱਖ ਤਰ੍ਹਾਂ ਦੀਆਂ ਐਟਮਾਂ ਪੇਸ਼ ਕੀਤੀਆਂ, ਜਿਸ ਵਿੱਚ ਭੰਗੜਾ ਤੇ ਗਿੱਧਾ ਵੀ ਸਾਮਿਲ ਸੀ। ਸਕੂਲ ਵੱਲੋਂ ਬਿਰਧਾਂ ਤੇ ਮਰੀਜਾਂ ਲ਼ਈ ਖਾਣ­ਪੀਣ ਦੀਆਂ ਵਸਤਾਂ ਦਾ ਇੰਤਜਾਮ ਕੀਤਾ ਗਿਆ। ਬੱਚਿਆਂ ਨੇ ਬਿਰਧਾਂ ਤੇ ਮਰੀਜਾਂ ਨਾਲ ਕਾਫੀ ਆਨੰਦ ਮਾਨਿਆ। ਸਕੂਲ ਪ੍ਰਬੰਧਕ ਵੱਲੋਂ ਖਾਲਸਾ ਏਡ ਬਾਰੇ ਪੂਰੀ ਜਾਣਕਾਰੀ ਸੀਨੀਅਰ ਸੀਟੀਜਨ ਨੂੰ ਦਿੱਤੀ ਗਈ। ਇਸ ਮੌਕੇ ਤੇ ਸ: ਹਰਜੀਤ ਸਿੰਘ ਅਰੋੜਾ, ਸ: ਬਲਵੀਰ ਸਿੰਘ, ਮਾ: ਸੱਤਪਾਲ ਸਿੰਘ, ਜਗਦੇਵ ਸਿੰਘ, ਹੈਡਮਾਸਟਰ ਮੁਖਤਿਆਰ ਸਿੰਘ, ਪ੍ਰਿੰਸੀਪਲ ਬਲਵੰਤ ਸਿੰਘ, ਸ: ਬਲਵੀਰ ਸਿੰਘ ਤੇ ਸਕੂਲੀ ਸਟਾਫ ਆਦਿ ਹਾਜ਼ਰ ਸਨ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration