"/> ਜ਼ਿਲ੍ਹਾ ਸੰਗਰੂਰ ਦੇ 96 ਸ਼ੱਕੀ ਮਰੀਜ਼ਾਂ 'ਚੋਂ ਦੋ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜ਼ਿਲ੍ਹਾ ਸੰਗਰੂਰ ਦੇ 96 ਸ਼ੱਕੀ ਮਰੀਜ਼ਾਂ 'ਚੋਂ ਦੋ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ

Published On: punjabinfoline.com, Date: Aug 11, 2018

ਸੰਗਰੂਰ,11 ਅਗਸਤ (ਸਪਨਾ ਰਾਣੀ)-ਬਰਸਾਤਾਂ ਦੇ ਸੀਜ਼ਨ ਦੇ ਚਲਦਿਆਂ ਡੇਂਗੂ ਮੱਛਰ ਪੈਦਾ ਹੋਣਾ ਸ਼ੁਰੂ ਹੋ ਗਿਆ ਜਿਸ ਦੀ ਪੁਸ਼ਟੀ ਸਿਹਤ ਵਿਭਾਗ ਸੰਗਰੂਰ ਦੀ ਰਿਪੋਰਟ ਕਰ ਰਹੀ ਹੈ ਜਿਸ ਮੁਤਾਬਿਕ ਸੰਗਰੂਰ ਦੇ ਸਰਕਾਰੀ ਦਫ਼ਤਰਾਂ ਸਮੇਤ ਘਰਾਂ ਵਿਚੋਂ ਲਾਰਵਾ ਮਿਲਣ ਦੇ ਵੱਡੀ ਗਿਣਤੀ ਕੇਸ ਸਾਹਮਣੇ ਆਏ ਹਨ |
115 ਕੇਸਾਂ ਵਿਚ ਚਲਾਨ ਕਰ ਕੇ ਜੁਰਮਾਨਾ ਵੀ ਵਸੂਲਿਆ ਜਾ ਚੁੱਕਾ ਹੈ |
ਦੋ ਮਰੀਜ਼ਾਂ ਨੂੰ ਡੇਂਗੂ ਪੀੜਤ ਹੋਣ ਦੀ ਪੁਸ਼ਟੀ

ਜ਼ਿਲ੍ਹਾ ਨੋਡਲ ਅਫ਼ਸਰ ਡਾ: ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਸੰਗਰੂਰ ਦੀ ਲੈਬੋਰਟਰੀ ਵਿਚ ਹੁਣ ਤੱਕ ਡੇਂਗੂ ਦੇ 96 ਸ਼ੱਕੀ ਮਰੀਜ਼ ਆਏ ਹਨ | ਇਨ੍ਹਾਂ ਵਿਚੋਂ ਕੋਈ ਵੀ ਪੋਜ਼ੇਟਿਵ ਨਹੀਂ ਆਇਆ ਪਰ ਜ਼ਿਲ੍ਹਾ ਸੰਗਰੂਰ ਦੇ ਦੋ ਮਰੀਜ਼ਾਂ ਨੂੰ ਪਟਿਆਲਾ ਤੋਂ ਡੇਂਗੂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ | ਇਨ੍ਹਾਂ ਵਿਚੋਂ ਇਕ ਧੂਰੀ ਤੇ ਦੂਜਾ ਸੂਲਰ ਘਰਾਟ ਨਾਲ ਸਬੰਧਤ ਹੈ | ਡਾ: ਬਿੰਦਰਾ ਅਨੁਸਾਰ ਇਹ ਮਰੀਜ਼ ਹੋਲੀ ਹੋਲੀ ਠੀਕ ਹੋ ਰਹੇ ਹਨ | ਡਾ: ਬਿੰਦਰਾ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਵਿਚ 627 ਮਰੀਜ਼ਾਂ ਡੇਂਗੂ ਤੋਂ ਪੀੜਤ ਹੋਏ ਸਨ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਸੀ
ਡੇਂਗੂ ਜਾਗਰੂਕਤਾ ਵੈਨ ਜੋ 13 ਅਗਸਤ ਨੂੰ ਜ਼ਿਲ੍ਹੇ ਵਿਚ ਪਹੁੰਚ ਰਹੀ ਹੈ ਲੋਕਾਂ ਨੂੰ ਡੇਂਗੂ ਮੱਛਰ ਤੋਂ ਬਚਣ ਬਾਰੇ ਜਾਗਰੂਕ ਕਰਨਗੇ | 13 ਅਗਸਤ ਨੂੰ ਸੰਗਰੂਰ, 14 ਅਗਸਤ ਨੂੰ ਧੂਰੀ, 16 ਨੂੰ ਮਲੇਰਕੋਟਲਾ, 17 ਨੂੰ ਸੁਨਾਮ ਲਹਿਰਾਗਾਗਾ, 18 ਨੂੰ ਮੂਣਕ ਅਤੇ 20 ਅਗਸਤ ਨੂੰ ਭਵਾਨੀਗੜ੍ਹ ਵਿਖੇ ਲੋਕਾਂ ਨੂੰ ਡੈਂਗੂ ਤੋਂ ਬਚਣ ਬਾਰੇ ਜਾਗਰੂਕ ਕੀਤਾ ਜਾਵੇਗਾ |
ਸਾਵਧਾਨੀਆ ਵਰਤਣ ਦੀ ਸਲਾਹ
ਡਾ: ਉਪਾਸਨਾ ਬਿੰਦਰਾ ਨੇ ਦੱਸਿਆ ਕਿ ਡੇਂਗੂ ਦਾ ਲਾਰਵਾ ਘਰਾਂ ਵਿਚ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ | ਕੂਲਰ, ਫਰਿਜ, ਟਰੇਅ, ਗਮਲੇ, ਛੱਤ 'ਤੇ ਪਏ ਵਰਤਣ, ਟਾਇਰ ਆਦਿ ਇਹ ਲਾਰਵਾ ਅਕਸਰ ਪੈਦਾ ਹੋ ਜਾਂਦਾ ਹੈ

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration