Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਖੇਤਰ ਪੱਧਰੀ ਕੈਂਪ ਤੋਂ ਪਰਤੇ ਖਾਲਸਾ ਸਕੂਲ ਤਲਵੰਡੀ ਸਾਬੋ ਦੇ ਸਕਾਊਟਸ ਕੀਤੇ ਸਨਮਾਨਿਤ।

Published On: punjabinfoline.com, Date: Sep 17, 2018

ਤਲਵੰਡੀ ਸਾਬੋ, 17 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਖੇਤਰੀ ਪੱਧਰ ਦੇ ਉੱਤਰ ਖੇਤਰ ਨਾਲ ਸਬੰਧਿਤ ਪੰਜ ਰੋਜਾ ਵੋਕੇਸ਼ਨਲ ਅਤੇ ਹੈਡੀਕ੍ਰਾਫ਼ਟ ਨਾਲ ਸਬੰਧਿਤ ਕੈਂਪ ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਖੇ ਲਗਾਇਆ ਗਿਆ। ਜਿਸ ਵਿੱਚ 11 ਰਾਜਾਂ ਦੇ ਸਕਾਊਟ/ਗਾਈਡ,ਰੋਵਰ/ਰੇਂਜਰ ਨੇ ਭਾਗ ਲਿਆ। ਵੱਖ-ਵੱਖ ਰਾਜਾਂ ਤੋਂ ਪਹੁੰਚੇ 109 ਸਕਾਊਟਸ ਅਤੇ ਗਾਈਡਜ਼ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੇ 8 ਸਕਾਊਟਸ ਨੇ ਰੋਵਰ ਲੀਡਰ ਸੁਖਦੀਪ ਸਿੰਘ ਕੀਤੀ ਅਤੇ ਵੱਖ-ਵੱਖ ਪ੍ਰਤੀਯੋਗਤਾਵਾਂ ਰਾਹੀਂ ਆਪਣੀ ਕਲਾ ਦਾ ਮੁਜਾਹਰਾ ਕੀਤਾ ਇਸ ਕੈਂਪ ਵਿੱਚ ਸਕਾਊਟ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਹਸਤਕਲਾ ਅਤੇ ਵਿਵਸਾਇਕ ਸਿੱਖਿਆ ਦਿੱਤੀ ਗਈ ਜਿਸ ਵਿੱਚ ਵਿੱਚ ਪਈ ਵਾਧੂ ਸਮੱਗਰੀ ਤੋਂ ਵੱਖ-ਵੱਖ ਵਸਤੂਆਂ ਜਿਵੇਂ ਪੈਨ ਸਟੈਂਡ, ਗਲਾਸ ਪੇਂਟਿੰਗ, ਅਗਰਬੱਤੀ ਬਣਾਉਣਾ, ਬਰੇਸਲੇਟ ਬਣਾਉਣਾ, ਚਾਕਲੇਟ ਬਣਾਉਣਾ, ਸਾਬਣ ਬਣਾਉਣਾ, ਛਤਰੀ ਬਣਾਉਣਾ, ਪੇਪਰ ਜਵੈਲਰੀ ਆਦਿ ਦੀ ਸਿਖਲਾਈ ਦਿੱਤੀ ਗਈ। ਸਮਾਪਤੀ ਸਮਾਰੋਹ ਤੇ ਕੈਂਪ ਲੀਡਰ ਸ਼ਿਵਾਂਗੀ ਸਕਸੈਨਾ ਅਤੇ ਜਿਲਾ੍ਹ ਸਕੱਤਰ ਅਵਘੇਸ਼ ਤ੍ਰਿਪਾਠੀ ਨੇ ਸਕਾਊਟਸ ਨੂੰ ਪ੍ਰਸ਼ੰਸ਼ਾ ਪੱਤਰ ਪ੍ਰਦਾਨ ਕੀਤੇ। ਪੰਜਾਬ ਟੀਮ ਦੇ ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਕ ਕਮੇਟੀ ਦੀ ਤਰਫ਼ੋਂ ਸਕੂਲ ਪ੍ਰਿੰਸੀਪਲ ਬਿਕਰਮਜੀਤ ਸਿੰਘ ਸਿੱਧੂ ਨੇ ਰੋਵਰ ਲੀਡਰ ਸੁਖਦੀਪ ਸਿੰਘ ਅਤੇ ਸਕਾਉਟਸ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਆਸ਼ਾ ਰਾਣੀ, ਲੈਕ. ਜਸਵੀਰ ਕੌਰ, ਗਗਨਦੀਪ ਸਿੰਘ ਅਤੇ ਅਮਨਦੀਪ ਸਿੰਘ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories