Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਦਾ ਲਾਰਵਾ ਮਿਲਣ ਤੇ ਕੱਟੇ ਚਲਾਨ

Published On: punjabinfoline.com, Date: Sep 17, 2018

ਰਾਜਪੁਰਾ 17ਸਤੰਬਰ ( ਰਾਜੇਸ਼ ਡਾਹਰਾ ) ਸ਼ਹਿਰ ਨੂੰ ਸਾਫ ਰੱਖਣ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਸੇਹਤ ਵਿਭਾਗ ਅਤੇ ਨਗਰ ਕੌਂਸਿਲ ਦੀ ਟੀਮ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ ।ਜਿਸ ਤੇ ਅੱਜ ਰਾਜਪੁਰਾ ਵਿਚ ਸਿਹਤ ਵਿਭਾਗ ਅਤੇ ਨਗਰ ਕੌਂਸਲ ਰਾਜਪੁਰਾ ਦੀ ਟੀਮ ਵਲੋਂ ਸਾਂਝੀ ਕਾਰਵਾਈ ਕਰਦੇ ਹੋਏ ਪਟਿਆਲਾ ਰੋਡ ਤੇ ਕੁਝ ਟਾਇਰਾਂ ਦੀਆਂ ਅਤੇ ਹੋਰ ਦੁਕਾਨਦਾਰਾਂ ਦੇ ਕੋਲ ਡੇਂਗੂ ਦਾ ਲਾਰਵਾ ਮਿਲਣ ਕਰਕੇ ਉਨ੍ਹਾਂ ਦੇ ਚਲਾਨ ਕੱਟੇ ਗਏ l ਐੱਸ.ਆਈ.ਪਰਮਜੀਤ ਸਿੰਘ ਸੋਢੀ ਨੇ ਗੱਲ ਕਰਦੇ ਦੱਸਿਆ ਕਿ ਉਹ ਪਹਿਲੇ ਵੀ ਇਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦੇ ਚੁੱਕੇ ਹਨ ਕਿ ਉਹ ਆਪਣੇ ਘਰ ਅਤੇ ਦੁਕਾਨਾਂ ਵਿਚ ਜਿਥੇ ਵੀ ਪਾਣੀ ਖੜਾ ਹੁੰਦਾ ਹੈ ਉਸਦੀ ਸਮੇ ਸਮੇ ਤੇ ਸਫਾਈ ਕਰਦੇ ਰਹਿਣੀ ਚਾਹੀਦੀ ਹੈ ਪਰ ਕੁਝ ਦੁਕਾਨਦਾਰਾਂ ਉਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਹੋਇਆ ਜਿਸ ਕਾਰਨ ਇਨ੍ਹਾਂ ਦੇ ਚਲਾਨ ਕੱਟਣੇ ਪਏ l ਉਹਨਾਂ ਕਿਹਾ ਕਿ ਸਾਡੀ ਟੀਮ ਅਗੇ ਵੀ ਲਗਾਤਾਰ ਚੈਕਿੰਗ ਕਰਦੀ ਰਹੇਗੀ ।ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਖਾਲੀ ਟਾਇਰਾਂ ਵਿੱਚ ,ਟੀਨ ਦੇ ਸ਼ੈਡ ਤੇ ,ਕੂਲਰਾਂ ਵਿੱਚ ਅਤੇ ਆਪਣੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦੇਣ ਜਿੱਥੇ ਕਿ ਡੇਂਗੂ ਦਾ ਲਾਰਵਾ ਪੈਦਾ ਹੋ ਸਕੇ ।ਇਸ ਮੌਕੇ ਤੇ ਐੱਸਆਈ ਪਰਮਜੀਤ ਸਿੰਘ ਸੋਢੀ ,ਐੱਸ ਆਈ ਅਮਰਜੀਤ ਸਿੰਘ ਭੰਗੂ ,ਆਈ ਸੀ ਕਿਰਪਾਲ ਸਿੰਘ ਅਤੇ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜੰਗ ਬਹਾਦੁਰ ਅਤੇ ਐਂਟੀ ਲਾਰਵਾ ਟੀਮ ਮੌਜੂਦ ਸੀ ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories