Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੋਲਿੰਗ ਪਾਰਟੀਆਂ ਚੋਣਾਂ ਕਰਵਾਉਣ ਲਈ ਪਿੰਡਾਂ ਵੱਲ ਕੀਤੀਆਂ ਰਵਾਨਾ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜਾਮ ਕਰਨ ਦਾ ਦਾਅਵਾ, ਹਰਿਆਣਾ ਨਾਲ ਲੱਗਦੀ ਹੱਦ ਸੀਲ।

Published On: punjabinfoline.com, Date: Sep 19, 2018

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 19 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਪੈਂਦੇ ਜੋਨਾਂ ਲਈ ਚੋਣ ਅਧਿਕਾਰੀਆਂ ਨੇ ਪੂਰੀ ਤਿਆਰੀ ਕਰ ਲਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਅਤੇ ਅਮਨ ਅਮਾਨ ਨਾਲ ਚੋਣ ਕਰਵਾਉਣ ਲਈ ਭਾਰੀ ਪੁਲਸ ਫੋਰਸ ਵੀ ਲਗਾਈ ਜਾ ਰਹੀ ਹੈ। ਮੰਗਲਵਾਰ ਨੂੰ ਹੋਣ ਵਾਲੀ ਚੋਣ ਲਈ ਸਮੁੱਚੇ ਹਲਕੇ ਦੇ 128 ਪੋਲਿੰਗ ਬੂਥਾਂ ਲਈ 128 ਪੋਲਿੰਗ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਜਿਥੇ ਪੁਲਸ ਨੇ ਵੀ ਸੁਰੱਖਿਆਂ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ ਉਥੇ ਹੀ ਚੋਣਾਂ ਨੂੰ ਦੇਖਦਿਆਂ ਨਾਲ ਲਗਦੀ ਹਰਿਆਣਾ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 19 ਸਤੰਬਰ ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ 96 ਹਜਾਰ 337 ਵੋਟਰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਲਈ ਆਪਣੀ ਵੋਟ ਦਾ ਇਸਤਮਾਲ ਕਰਨਗੇ। ਇਹਨਾਂ ਵਿੱਚੋਂ 51359 ਮਰਦ, 44978 ਔਰਤ ਵੋਟਰ ਸ਼ਾਮਿਲ ਹਨ।ਵੋਟਰਾਂ ਲਈ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰਸਾਸ਼ਨ ਵੱਲੋਂ 128 ਪੋਲਿੰਗ ਸਟੇਸਨ ਬਣਾਏ ਗਏ ਹਨ । ਇਹਨਾਂ ਵਿੱਚ 41 ਪੋਲਿੰਗ ਸਟੇਸਨ ਅਜਿਹੇ ਹਨ ਜੋ ਕਿ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਜਦੋਂ ਕਿ 52 ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ।ਵੋਟਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਤਜਰਬੇਕਾਰ ਟੀਮਾਂ ਨੂੰ ਪਹਿਲਾਂ ਟੇਨਿੰਗ ਦੇ ਕੇ ਅੱਜ ਵੈਲੈਟ ਪੇਪਰ ਅਤੇ ਲੋੜੀਂਦੇ ਸਮਾਨ ਸਮੇਤ ਆਪੋ ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਬਰਿੰਦਰ ਸਿੰਘ ਚੋਣ ਅਧਿਕਾਰੀ ਕਮ ਐਸ. ਡੀ. ਐਮ ਤਲਵੰਡੀ ਸਾਬੋ ਨੇ ਦੱਸਿਆ ਕਿ ਵੋਟਾਂ ਦਾ ਕੰਮ ਸਵੇਰੇ ੮ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਚੱਲੇਗਾ ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦੇ ਨਾਲ ਨਾਲ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਉਧਰ ਦੂਜੇ ਪਾਸੇ ਪੰਜਾਬ ਪੁਲਸ ਨੇ ਵੀ ਚੋਣਾਂ ਨੂੰ ਅਮਨ ਅਮਾਨ ਨਾਲ ਕਰਵਾਉਣ ਲਈ ਵੱਡੀ ਤਦਾਦ ਵਿੱਚ ਪੁਲਸ ਫੋਰਸ ਤੈਨਾਤ ਕੀਤੀ ਹੈ ਸੁਰਿੰਦਰ ਸਿੰਘ ਡੀ. ਐਸ. ਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਾਰੇ ਪੋਲਿੰਗ ਬੂਥਾਂ ਤੇ 55 ਪਾਰਟੀਆਂ ਅਤੇ 284 ਦੇ ਕਰੀਬ ਪੁਲਿਸ ਮੁਲਾਜਮ ਤੈਨਾਤ ਕੀਤੇ ਗਏ ਹਨ ਜਦੋਂ ਕਿ ਤਲਵੰਡੀ ਸਾਬੋ ਦਾ ਇਲਾਕਾ ਹਰਿਆਣਾ ਸਰਹੱਦ ਨਾਲ ਲਗਦਾ ਹੋਣ ਕਰਕੇ ਵਿਸੇਸ਼ ਤੌਰ ਤੇ ਨਾਕੇਬੰਦੀ ਕੀਤੀ ਗਈ ਹੈ। ਉਨਾਂ ਚਿਤਾਵਨੀ ਦਿੱਤੀ ਕਿ ਚੋਣਾਂ ਵਿੱਚ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿੱਤੀ ਵਿਗਾੜਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ ਅਤੇ ਸ਼ਰਾਰਤੀ ਅਨਸਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories