Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਵਿਧਾਨ ਪਰਿਸ਼ਦ ਮੈਂਬਰ ਰਹੇ ਅੰਮ੍ਰਿਤਪਾਲ ਚੌਧਰੀ ਦੀ ਪਤਨੀ ਲਾਜਵੰਤੀ ਦੇਵੀ ਦਾ ਦੇਹਾਂਤ, ਮੋਹਤਬਰਾਂ ਸਖਸ਼ੀਅਤਾਂ ਵੱਲੋਂ ਦੁੱਖ ਪ੍ਰਗਟ।

Published On: punjabinfoline.com, Date: Sep 19, 2018

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸੰਨ 1961-62 ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਪੰਜਾਬ ਵਿਧਾਨ ਪਰਿਸ਼ਦ ਦੇ ਮੈਂਬਰ (ਐੱਮ. ਐੱਲ. ਸੀ) ਚੁਣੇ ਗਏ ਤਲਵੰਡੀ ਸਾਬੋ ਦੇ ਪਹਿਲੇ ਵਸਨੀਕ ਸਵ: ਚੌਧਰੀ ਅੰਮ੍ਰਿਤਪਾਲ ਜੀ ਦੀ ਧਰਮਪਤਨੀ ਬੀਬੀ ਲਾਜਵੰਤੀ ਦੇਵੀ ਦੇ ਬੀਤੇ ਦਿਨ ਅਕਾਲ ਚਲਾਣਾ ਕਰ ਜਾਣ ਤੇ ਇਲਾਕੇ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ। ਇੱਥੇ ਜਿਕਰਯੋਗ ਹੈ ਕਿ ਚੌਧਰੀ ਅੰਮ੍ਰਿਤਪਾਲ ਤਲਵੰਡੀ ਸਾਬੋ ਦੇ ਪਹਿਲੇ ਵਸਨੀਕ ਸਨ ਜੋ ਪੰਜਾਬ ਵਿਧਾਨ ਪਰਿਸ਼ਦ (ਹੁਣ ਪੰਜਾਬ ਵਿਧਾਨ ਸਭਾ) ਦੇ ਮੈਂਬਰ ਬਣੇ ਸਨ। ਉਨਾਂ ਦੀ ਧਰਮ ਪਤਨੀ ਬੀਬੀ ਲਾਜਵੰਤੀ ਦੇਵੀ ਦੇ ਦੇਹਾਂਤ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਉਨਾਂ ਦੇ ਗ੍ਰਹਿ ਵਿਖੇ ਦੁੱਖ ਪ੍ਰਗਟ ਕਰਨ ਪੁੱਜੇ। ਉਨਾਂ ਨੇ ਸਮੁੱਚੇ ਪਰਿਵਾਰ ਅਤੇ ਉਨਾਂ ਦੇ ਭਤੀਜੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਾਕੇਸ਼ ਚੌਧਰੀ ਨਾਲ ਦੁੱਖ ਪ੍ਰਗਟ ਕੀਤਾ। ਦੂਜੇ ਪਾਸੇ ਬੀਬੀ ਲਾਜਵੰਤੀ ਦੇਵੀ ਦੇ ਦੇਹਾਂਤ ਤੇ ਹਲਕੇ ਦੀ ਵਿਧਾਇਕਾ ਪ੍ਰੋ .ਬਲਜਿੰਦਰ ਕੌਰ, ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ, ਮੋਹਤਬਰ ਸਖਸ਼ੀਅਤ ਬਲਵੀਰ ਸਿੰਘ ਸਿੱਧੂ, ਕਾਂਗਰਸ ਸੂਬਾ ਸਕੱਤਰ ਰਣਬੀਰ ਸਿੰਘ ਸਿੱਧੂ, ਗੁਰਪ੍ਰੀਤ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ, ਗੋਲਡੀ ਗਿੱਲ ਹਲਕਾ ਪ੍ਰਧਾਨ ਯੂਥ ਕਾਂਗਰਸ, ਸੁਖਬੀਰ ਚੱਠਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਬਾਬੂ ਸਿੰਘ ਮਾਨ ਸਰਕਲ ਪ੍ਰਧਾਨ, ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਚਿੰਟੂ ਜਿੰਦਲ, ਸੁਰਜੀਤ ਭੱਮ ਦੋਵੇਂ ਅਕਾਲੀ ਆਗੂ, ਮਾ. ਜਗਦੀਪ ਸਿੰਘ ਗੋਗੀ ਬਸਪਾ ਆਗੂ, ਐਡਵੋਕੇਟ ਸਤਿੰਦਰ ਸਿੱਧੂ ਕੌਂਸਲਰ, ਬਰਿੰਦਰਪਾਲ ਮਹੇਸ਼ਵਰੀ ਸਕੱਤਰ ਸਹਾਰਾ ਕਲੱਬ, ਦਮਦਮਾ ਸਾਹਿਬ ਪ੍ਰੈੱਸ ਕਲੱਬ ਪ੍ਰਧਾਨ ਰਣਜੀਤ ਸਿੰਘ ਰਾਜੂ ਆਦਿ ਮੋਹਤਬਰਾਂ ਨੇ ਦੁੱਖ ਪ੍ਰਗਟ ਕਰਦਿਆਂ ਇਸਨੂੰ ਪਰਿਵਾਰ ਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories