Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਕੂਲ ਖੇਡਾਂ ਚ ਗੁਰੂ ਹਰਗੋਬਿੰਦ ਸਕੂਲ ਲਹਿਰੀ ਨੇ ਜਿਤੇ 27 ਗੋਲਡ ਮੈਡਲ ਅਤੇ ਟਰਾਫੀਆਂ।

Published On: punjabinfoline.com, Date: Sep 19, 2018

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਪੰਜਾਬ ਦੁਆਰਾ ਕਰਵਾਈਆਂ ਗਈਆਂ ਬਾਲਕ ਅਤੇ ਜਿਲਾ ਪੱਧਰੀ ਖੇਡਾਂ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ 27 ਗੋਲਡ ਮੈਡਲ ਹਾਸਲ ਕੀਤੇ ਹਨ ਜਦੋਂਕਿ ਕੱਬਡੀ ਨੈਸ਼ਨਲ (ਲੜਕੇ) ਵਿਚ ਜ਼ਿਲ੍ਹੇ ਚ ਖੇਡਦਿਆਂ ਅੰਡਰ-14, 17 ਟੀਮ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਅਤੇ ਅੰਡਰ-17 ਟੀਮ ਨੇ ਜਿਲੇ ਚੋਂ ਦੂਜੀ ਪੁਜੀਸ਼ਨ ਪ੍ਰਾਪਤ ਕਰਕੇ ਟਰਾਫੀਆਂ ਜਿੱਤ ਕੇ ਸਕੂਲ ਦੀ ਝੋਲੀ ਪਾਈਆਂ ਹਨ। ਪ੍ਰਾਪਤ ਕੀਤੀ ਜਿੱਤ ਦੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੀਆਂ ਕੱਬਡੀ ਦੇ ਤਿੰਨੇ ਵਰਗਾਂ ਚ ਟੀਮਾਂ ਨੇ ਸ਼ਮੂਲੀਅਤ ਕੀਤੀ ਸੀ ਜਿਸ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਤਿੰਨਾਂ ਟੀਮਾਂ ਦੇ 9 ਖਿਡਾਰੀ ਪੰਜਾਬ ਖੇਡਣ ਲਈ ਚੁਣੇ ਗਏ ਹਨ ਅਤੇ ਇਹਨਾਂ ਟੀਮਾਂ ਨੂੰ ਚੰਗਾ ਪ੍ਰਦਰਸ਼ਨ ਦੇਣ ਬਦਲੇ ਖੇਡ ਵਿਭਾਗ ਦੇ ਨੁਮਾਇੰਦਿਆਂ ਵਲੋਂ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਗੱਤਕਾ (ਲੜਕੇ) ਅੰਡਰ-17 ਅਤੇ 19 ਵਰਗ ਚ ਵੀ ਖਿਡਾਰੀਆਂ ਦੁਆਰਾ ਚੰਗਾ ਪ੍ਰਦਰਸ਼ਨ ਕਰਦਿਆਂ ਇਕ ਖਿਡਾਰੀ ਦੀ ਪੰਜਾਬ ਪੱਧਰ 'ਤੇ ਚੋਣ ਹੋਣ ਨਾਲ ਖਾਲਸਾਈ ਖੇਡਾਂ ਵਿਚ ਵੀ ਜਿੱਤ ਦੇ ਝੰਡੇ ਗੱਡੇ ਹਨ। ਇਸੇ ਤਰ੍ਹਾਂ ਹੀ ਪ੍ਰਾਇਮਰੀ ਖੇਡਾਂ ਦੌਰਾਨ ਛੋਟੇ ਬੱਚਿਆਂ ਨੇ ਵੀ ਵੱਡੀਆਂ ਪ੍ਰਾਪਤੀਆਂ ਕਰਦਿਆਂ ਕੱਬਡੀ ਸਰਕਲ ਸਟਾਇਲ (ਲੜਕੇ), ਕਰਾਟੇ (ਲੜਕੀਆਂ) ਅਤੇ ਯੋਗਾ ਦੇ ਦੋ ਖਿਡਾਰੀਆਂ ਨੇ ਜਿੱਤ ਪਹਿਲੀ ਪੁਜੀਸ਼ਨ ਲੈ ਕੇ ਆਪਣੀ ਜਿੱਤ ਦਰਜ ਕਰਵਾਈ ਜਿਹਨਾਂ ਨੂੰ ਗੋਲ੍ਡ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤਕ ਸਕੂਲ ਨੇ ਖੇਡ ਮੁਕਾਬਲਿਆਂ ਚ ਬਲਾਕ ਅਤੇ ਜਿਲਾ ਪੱਧਰ ਤੇ ਲਗਭਗ 27 ਗੋਲ੍ਡ ਮੈਡਲ ਹਾਸਿਲ ਕੀਤੇ ਹਨ । ਉਹਨਾਂ ਆਸ ਪ੍ਰਗਟ ਕੀਤੀ ਕਿ ਜਿਲਾ ਅਤੇ ਸਟੇਟ ਪਧਰ ਤੇ ਚੁਣੇ ਗਏ ਖਿਡਾਰੀ ਚੰਗਾ ਪ੍ਰਦਰਸ਼ਨ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ। ਇਹਨਾਂ ਖੇਡ ਪ੍ਰਾਪਤੀਆਂ ਦਾ ਸਿਹਰਾ ਬਹੁਤ ਹੀ ਮਿਹਨਤੀ ਅਤੇ ਨੈਸ਼ਨਲ ਕੋਚ ਹਰਵਿੰਦਰ ਸਿੰਘ ਬਣਾਂਵਾਲੀ ਨੂੰ ਦਿੰਦਿਆਂ ਸਮੁਚੇ ਖਿਡਾਰੀਆਂ ਅਤੇ ਕੋਚ ਸਹਿਬਾਨ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਜਸਵਿੰਦਰ ਕੌਰ ਸਿੱਧੂ, ਮੈਡਮ ਪਰਮਜੀਤ ਕੌਰ, ਗੁਰਜੰਟ ਸਿੰਘ, ਜਸਪ੍ਰੀਤ ਕੌਰ, ਜਸਪਾਲ ਕੁਮਾਰ, ਅਜੈ ਕੁਮਾਰ, ਕਰਨਦੀਪ ਸੋਨੀ ਅਤੇ ਸਮੁੱਚੇ ਸਟਾਫ ਹਾਜ਼ਰ ਸੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories