"/> 5178 ਅਧਿਆਪਕਾਂ ਦੀ ਇੱਕ ਰੋਜਾ ਭੁੱਖ ਹੜਤਾਲ ਦੀ ਡੀਟੀਐੱਫ ਲੰਬੀ ਗਰੁੱਪ ਵੱਲੋਂ ਪੂਰਨ ਹਮਾਇਤ- ਭੋਲਾ ਤਲਵੰਡੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

5178 ਅਧਿਆਪਕਾਂ ਦੀ ਇੱਕ ਰੋਜਾ ਭੁੱਖ ਹੜਤਾਲ ਦੀ ਡੀਟੀਐੱਫ ਲੰਬੀ ਗਰੁੱਪ ਵੱਲੋਂ ਪੂਰਨ ਹਮਾਇਤ- ਭੋਲਾ ਤਲਵੰਡੀ

Published On: punjabinfoline.com, Date: Sep 20, 2018

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- 5178 ਮਾਸਟਰ ਕਾਡਰ ਯੂਨੀਅਨ ਵੱਲੋਂ ਪੱਕੇ ਹੋਣ ਲਈ ਚਲਾਏ ਜਾ ਰਹੇ ਸੰਘਰਸ਼ ਦੀ ਬਲਾਕ ਤਲਵੰਡੀ ਸਾਬੋ ਤੋਂ ਡੀਟੀਐੱਫ (ਲੰਬੀ ਗਰੁੱਪ) ਪੂਰਨ ਹਮਾਇਤ ਕਰਦਾ ਹੈ ਜਿਸਦੇ ਤਹਿਤ 5178 ਯੂਨੀਅਨ ਦੀ 23 ਸਤੰਬਰ ਦੀ ਇੱਕ ਰੋਜਾ ਭੁੱਖ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਪਹੁੰਚਣਗੇ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਭੋਲਾ ਰਾਮ ਤਲਵੰਡੀ ਅਤੇ ਬਲਜਿੰਦਰ ਕੌਰ ਗਿਆਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 2014 ਵਿੱਚ ਉੱਕਾ-ਪੁੱਕਾ 6000 ਰੁਪਏ ਤੇ ਅਧਿਆਪਕ ਭਰਤੀ ਕੀਤੇ ਸਨ ਤੇ ਉਸ ਸਮੇਂ ਨੋਟੀਫਿਕੇਸ਼ਨ ਵੀ ਹੋਇਆ ਸੀ ਕਿ ਤਿੰਨ ਸਾਲਾਂ ਬਾਅਦ ਅਧਿਆਪਕਾਂ ਨੂੰ ਪੂਰੇ ਗ੍ਰੇਡ ਤੇ ਸਿੱਖਿਆ ਵਿਭਾਗ ਵਿੱਚ ਪੱਕਾ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਨਵੰਬਰ, 2017 ਨੂੰ ਤਿੰਨ ਸਾਲ ਵੀ ਪੂਰੇ ਹੋ ਚੁੱਕੇ ਹਨ ਅਤੇ ਪੰਜਾਬ ਸਰਕਾਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਬਜਾਏ, ਉਹਨਾਂ ਨੂੰ ਸੜਕਾਂ 'ਤੇ ਰੋਲਣ ਲਈ ਮਜਬੂਰ ਕਰ ਰਹੀ ਹੈ ਅਤੇ ਦਿੱਤੀਆਂ ਜਾ ਰਹੀਆਂ ਨਿਗੁਣੀਆਂ ਤਨਖਾਹਾਂ ਵੀ ਬੰਦ ਕਰਕੇ ਪੰਜਾਬ ਸਰਕਾਰ ਅਧਿਆਪਕਾਂ ਨਾਲ ਧ੍ਰੋਹ ਕਮਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਬਲਾਕ ਤਲਵੰਡੀ ਸਾਬੋ ਤੋਂ ਡੀਟੀਐੱਫ (ਲੰਬੀ ਗਰੁੱਪ) 5178 ਯੂਨੀਅਨ ਦੇ ਸੰਘਰਸ਼ ਦੀ ਹਮਾਇਤ ਕਰਦਾ ਹੈ ਅਤੇ ਸਮੁੱਚੀ ਲੀਡਰਸ਼ਿਪ 23 ਸਤੰਬਰ ਨੂੰ 5178 ਅਧਿਆਪਕ ਸਾਥੀਆਂ ਨਾਲ ਭੁੱਖ ਹੜਤਾਲ 'ਤੇ ਬੈਠੇਗੀ। ਉਹਨਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੂੰ ਅਧਿਆਪਕਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ ਅਤੇ ਪੰਜਾਬ ਦੇ ਹਲਾਤਾਂ ਦੇ ਵਿਗੜਣ ਲਈ ਸਰਕਾਰ ਖੁਦ ਜਿੰਮੇਵਾਰ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਨਵਪ੍ਰੀਤ ਕੌਰ ਭਾਗੀਵਾਂਦਰ, ਮਨਦੀਪ ਜਗਾ, ਦਰਸ਼ਨ ਸਿੰਘ, ਯਾਦਵਿੰਦਰ ਸਿੰਘ, ਹਰਬੰਸ ਗਿਆਨਾ, ਸੰਤੋਸ਼ ਰਾਮਾਂ ਮੰਡੀ, ਤੇਜਿੰਦਰ ਪਿੱਪਲੀ ਆਦਿ ਅਧਿਆਪਕ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration