Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫਿਜੀਕਲ ਕਾਲਜ ਨੇ ਵੂਸ਼ੋ 'ਚ ਜਿੱਤਿਆ ਸੋਨ ਤਗਮਾ।

Published On: punjabinfoline.com, Date: Sep 20, 2018

ਤਲਵੰਡੀ ਸਾਬੋ- 20ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਦਰਜ ਕਰਕੇ ਇੱਕ ਵਾਰ ਫੇਰ ਇਤਿਹਾਸ ਸਿਰਜ ਦਿੱਤਾ ਹੈ। ਇਸੇ ਲੜੀ ਤਹਿਤ 'ਵਰਸਿਟੀ ਦੀ ਹੋਣਹਾਰ ਖਿਡਾਰਣ ਪ੍ਰਭਜੋਤ ਕੌਰ ਨੇ "ਵੂਸ਼ੋ" ਵਿੱਚ ਗੋਲਡ ਮੈਡਲ ਜਿੱਤਿਆ ਹੈ। ਜਾਣਕਾਰੀ ਦਿੰਦੇ ਹੋਏ 'ਵਰਸਿਟੀ ਕਾਲਜ ਆਫ ਫਿਜੀਕਲ ਐਜ਼ੂਕੇਸ਼ਨ ਦੇ ਡੀਨ ਡਾ. ਰਵਿੰਦਰ ਸੂਮਲ ਨੇ ਦੱਸਿਆ ਕਿ ਪਿਛਲੇ ਦਿਨੀ 21ਵੀਂ ਪੰਜਾਬ ਰਾਜ ਸੀਨੀਅਰ ਵੂਸ਼ੋ ਚੈਂਪੀਅਨਸ਼ਿਪ ਜੋ ਕਿ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਲੁਧਿਆਣਾ ਵਿਖੇ ਸੰਪੰਨ ਹੋਈ। ਜਿਸ ਵਿਚ ਪੰਜਾਬ ਦੇ ਵੱਖ-ਵੱਖ ਜਿਲਿਆਂ ਦੀਆਂ ਵੂਸ਼ੋ ਖਿਡਾਰਨਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਖਿਡਾਰਨ ਪ੍ਰਭਜੋਤ ਕੌਰ ਨੇ 48-52 ਕਿੱਲੋ ਭਾਰ ਵਰਗ ਵਿੱਚ ਹਿੱਸਾ ਲੈ ਕੇ 'ਵਰਸਿਟੀ ਦੀ ਝੋਲੀ ਗੋਲਡ ਮੈਡਲ ਪਾਇਆ। ਪ੍ਰਭਜੋਤ ਕੌਰ ਨੇ ਗੋਲਡ ਤੱਕ ਪਹੁੰਚਣ ਲਈ ਮੋਗਾ, ਬਠਿੰਡਾ, ਮਾਨਸਾ ਜਿਲੇ ਦੀਆਂ ਖਿਡਾਰਣਾਂ ਨੂੰ ਪਛਾੜਦੇ ਹੋਏ ਇਹ ਗੋਲਡ ਮੈਡਲ ਆਪਣੇ ਨਾਮ ਕੀਤਾ। ਵਰਸਿਟੀ ਪਹੁੰਚਣ ਤੇ ਪ੍ਰਭਜੋਤ ਕੌਰ ਦਾ ਧੂਮਧਾਮ ਨਾਲ ਸਵਾਗਤ ਕੀਤਾ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਖਿਡਾਰਨ ਨੂੰ ਮੁਬਾਰਕਬਾਦ ਦੇ ਕੇ ਹੌਂਸਲਾ ਅਫਜਾਈ ਕੀਤੀ। ਉਨਾਂ ਕਿਹਾ ਕਿ ਉਕਤ ਪ੍ਰਾਪਤੀ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਸਮੇਤ ਇਲਾਕੇ ਦੇ ਨਾਮ ਰੌਸ਼ਨ ਹੋਇਆ ਹੈ। ਉਨਾਂ ਖਿਡਾਰਨ ਨੂੰ ਆਪਣੀ ਖੇਡ ਜਾਰੀ ਰੱਖਣ ਲਈ ਪ੍ਰੇਰਿਤ ਵੀ ਕੀਤਾ। ਇਸ ਪ੍ਰਾਪਤੀ ਤੇ ਵਰਸਿਟੀ ਦੇ ਚਾਂਸਲਰ ਡਾ. ਜੇ. ਐਸ ਧਾਲੀਵਾਲ, ਚੇਅਰਮੈਨ ਗੁਰਲਾਭ ਸਿੰਘ ਸਿੱਧੂ, ਐਮਡੀ ਸੁਖਰਾਜ ਸਿੰਘ ਸਿੱਧੂ, ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ¬ਡੀਨ ਅਕਾਦਮਿਕ ਡਾ. ਜੀ.ਐਸ ਬਰਾੜ¬ ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ¬, ਡਾਇਰੈਕਟਰ ਪਬਲਿਕ ਰਿਲੇਸ਼ਨਜ ਹਰਪ੍ਰੀਤ ਸ਼ਰਮਾ ਨੇ ਗੋਲਡ ਮੈਡਲ ਜੇਤੂ ਖਿਡਾਰਣ ਤੇ ਮਾਪਿਆਂ ਤੇ ਫਿਜੀਕਲ ਕਾਲਜ ਸਟਾਫ ਨੂੰ ਵਧਾਈਆਂ ਦਿੱਤੀਆਂ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories