ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ

Date: 23 September 2018
KRISHAN SINGH, FAZILKA
ਫਾਜ਼ਿਲਕਾ 23 ਸਤੰਬਰ(ਕ੍ਰਿਸ਼ਨ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫਸਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੇ ਆਦੇਸ਼ਾਂ ਅਨੁਸਾਰ 19 ਸਤੰਬਰ 2018 ਨੂੰ ਹੋਈਆਂ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਗਏ। ਪੰਚਾਇਤ ਸਮਿਤੀ ਫਾਜ਼ਿਲਕਾ ਦੇ 18 ਜੋਨਾਂ ਵਿੱਚੋਂ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ਅਤੇ ਅਰਨੀਵਾਲਾ ਦੇ 15 ਜੋਨਾਂ ਵਿੱਚੋਂ ਕਾਂਗਰਸ 10 ਤੇ ਸ੍ਰੋਮਣੀ ਅਕਾਲੀ ਦਲ 5 ਸੀਟਾਂ ’ਤੇ ਜੇਤੂ ਰਹੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤ ਸਮਿਤੀ ਫਾਜ਼ਿਲਕਾ ਦੇ ਜੋਨ ਸਲੇਮ ਸ਼ਾਹ ਤੋਂ ਮਮਤਾ ਰਾਣੀ(ਭਾਜਪਾ), ਬੱਖੂਸ਼ਾਹ ਤੋਂ ਬਲਦੇਵ ਸਿੰਘ(ਕਾਂਗਰਸ), ਆਵਾ ਓਰਫ ਵਰਿਆਮਪੁਰਾ ਤੋਂ ਕੰਤੋ ਬਾਈ(ਕਾਂਗਰਸ), ਪੱਕਾ ਚਿਸ਼ਤੀ ਤੋਂ ਸੰਤੋਖ ਸਿੰਘ(ਕਾਂਗਰਸ), ਕਰਨੀ ਖੇੜਾ ਤੋਂ ਅੰਗਰੇਜ਼ ਸਿੰਘ(ਕਾਂਗਰਸ), ਕੇਰੀਆਂ ਤੋਂ ਅੰਗਰੇਜ਼ ਸਿੰਘ(ਕਾਂਗਰਸ), ਜੰਡਵਾਲਾ ਖਰਤਾ ਤੋਂ ਪੁਸ਼ਪਿੰਦਰ ਕੌਰ(ਭਾਜਪਾ), ਕੌੜਿਆਂ ਵਾਲੀ ਤੋਂ ਜਸਵਿੰਦਰ ਪਾਲ ਕੌਰ(ਕਾਂਗਰਸ), ਮੌਜਮ ਤੋਂ ਵਜ਼ੀਰੋ ਬਾਈ(ਕਾਂਗਰਸ), ਹਸਤਾਂ ਕਲਾਂ ਤੋਂ ਸੁਬੇਗ ਸਿੰਘ(ਸੀ.ਪੀ.ਆਈ.), ਵਲੇਸ਼ਾਹ ਹਿਠਾੜ ਤੋਂ ਗੁਰਨਾਮ ਸਿੰਘ(ਕਾਂਗਰਸ), ਰਾਣਾ ਤੋਂ ਰੇਸ਼ਮਾ ਬਾਈ(ਭਾਜਪਾ), ਬਹਿਕ ਖਾਸ ਤੋਂ ਸੀਮਾ ਰਾਣੀ (ਕਾਂਗਰਸ), ਝੋਕ ਡਿਪੂ ਲਾਣਾ ਤੋਂ ਬਗੋ ਬਾਈ(ਕਾਂਗਰਸ), ਜੋੜਕੀ ਅੰਧੇਵਾਲੀ ਤੋਂ ਮਧੂ ਬਾਲਾ(ਭਾਜਪਾ), ਹੀਰਾਂ ਵਾਲੀ ਤੋਂ ਸੁਰਿੰਦਰ ਕੁਮਾਰ(ਕਾਂਗਰਸ), ਅਭੁਨ ਉਰਫ ਛਤਰੀਆਂ ਵਾਲੀ ਤੋਂ ਪ੍ਰਭ ਦਿਆਲ(ਕਾਂਗਰਸ) ਤੇ ਮਹਾਤਮ ਨਗਰ ਤੋਂ ਦੇਸ ਸਿੰਘ (ਕਾਂਗਰਸ) ਦੇ ਉਮੀਦਵਾਰ ਜੇਤੂ ਰਹੇ।

ਡਿਪਟੀ ਕਮਿਸ਼ਨਰ ਨੇ ਦੱÎਸਆ ਕਿ ਪੰਚਾਇਤ ਸਮਿਤੀ ਅਰਨੀਵਾਲਾ ਦੇ 15 ਜੋਨਾਂ ਚੋਂ ਚੱਕ ਡੱਬਵਲਾ ਕਲਾਂ ਤੋਂ ਸ਼ਾਮੋ ਰਾਣੀ(ਕਾਂਗਰਸ), ਚਿਮਨੇਵਾਲਾ ਤੋਂ ਰੇਖਾ ਰਾਣੀ(ਕਾਂਗਰਸ), ਘੱਟਿਆਂ ਵਾਲੀ ਜੱਟਾਂ ਤੋਂ ਗੁਰਨਾਮ ਸਿੰਘ(ਕਾਂਗਰਸ), ਝੋਟਿਆਂ ਵਾਲੀ ਤੋਂ ਸੁਖਵਿੰਦਰ ਸਿੰਘ(ਕਾਂਗਰਸ), ਜੰਡਵਾਲਾ ਭੀਮੇਸ਼ਾਹ ਤੋਂ ਪਰਮਜੀਤ ਕੌਰ(ਸ੍ਰੋਮਣੀ ਅਕਾਲੀ ਦਲ), ਬੰਨਾਂ ਵਾਲੀ ਤੋਂ ਸੁਖਦੇਵ ਸਿੰਘ(ਸ੍ਰੋਮਣੀ ਅਕਾਲੀ ਦਲ), ਟਾਹਲੀ ਵਾਲਾ ਬੋਦਲਾ ਤੋਂ ਵੀਨਾ ਰਾਣੀ(ਸ੍ਰੋਮਣੀ ਅਕਾਲੀ ਦਲ), ਇਸਲਾਮ ਵਾਲਾ ਤੋਂ ਹਰਕੰਵਲਜੀਤ ਸਿੰਘ(ਕਾਂਗਰਸ), ਢਿੱਪਾਂ ਵਾਲੀ ਤੋਂ ਸੁਖਚਰਨ ਸਿੰਘ(ਸ੍ਰੋਮਣੀ ਅਕਾਲੀ ਦਲ), ਸਜਰਾਣਾ ਤੋਂ ਬਲਕਾਰ ਚੰਦ(ਕਾਂਗਰਸ), ਕਮਾਲ ਵਾਲਾ ਤੋਂ ਇੰਦਰ ਸੇਨ(ਕਾਂਗਰਸ), ਟਾਹਲੀ ਵਾਲਾ ਜੱਟਾਂ ਤੋਂ ਜੁਪਿੰਦਰ ਸਿੰਘ(ਕਾਂਗਰਸ), ਡੱਬ ਵਾਲਾ ਕਲਾਂ ਤੋਂ ਸੁਦੇਸ਼ ਰਾਣੀ(ਸ੍ਰੋਮਣੀ ਆਕਲੀ ਦਲ), ਘੁੜਿਆਣਾ ਤੋਂ ਸਰਬਜੀਤ ਕੌਰ(ਕਾਂਗਰਸ) ਤੇ ਬੁਰਜ ਹਨੂੰਮਾਨਗੜ ਤੋਂ ਮੱਸਾ ਸਿੰਘ(ਕਾਂਗਰਸ) ਦੇ ਉਮੀਦਵਾਰ ਜੇਤੂ ਰਹੇ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com