Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਚਿੱਟੇ ਦੇ ਢਾਬੇ ਤੋਂ 30 ਬੋਤਲਾਂ ਅੰਗਰੇਜ਼ੀ ਨਾਜਾਇਜ਼ ਸ਼ਰਾਬ ਬਰਾਮਦ

Published On: punjabinfoline.com, Date: Sep 26, 2018

ਰਾਜਪੁਰਾ 26 ਸਿਤੰਬਰ:(ਰਾਜੇਸ਼ ਡਾਹਰਾ)
ਐਕਸਾਈਜ਼ ਵਿਭਾਗ ਵਲੋ ਅੱਜ ਰਾਜਪੁਰਾ ਟਾਊਨ ਦੇ ਚੰਡੀਗੜ੍ਹ ਬੱਸ ਸਟੈਂਡ ਤੇ ਸਥਿਤ ਚਿੱਟਾ ਚਿਕਨ ਪੁਆਇੰਟ ਢਾਬਾ ਤੇ 30 ਬੋਤਲਾਂ ਅੰਗਰੇਜ਼ੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ।ਮੌਕੇ ਤੇ ਐਕਸਾਈਜ਼ ਇੰਸਪੈਕਟਰ ਸ਼ੇਖਰ ਗਰਗ ਨੇ ਦੱਸਿਆ ਕਿ ਗੁੱਪਤ ਸੂਚਨਾ ਦੇ ਅਧਾਰ ਤੇ ਸਾਨੂੰ ਸੂਚਨਾ ਮਿਲੀ ਕਿ ਚਿੱਟੇ ਦੇ ਢਾਬੇ ਤੇ ਚੰਡੀਗੜ੍ਹ ਅਤੇ ਹਰਿਆਣਾ ਦੀ ਨਾਜਾਇਜ ਅੰਗਰੇਜ਼ੀ ਸ਼ਰਾਬ ਰੱਖੀ ਹੈ ।ਜਿਸ ਤੇ ਅੱਜ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੇ ਨਾਜਾਇਜ ਹਰਿਆਣਾ ਅਤੇ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਕੀਤੀ ਗਈ ।ਅਤੇ ਢਾਬੇ ਤੇ ਬਿਨਾ ਲਾਈਸੇਂਸ ਤੇ ਸ਼ਰਾਬ ਪਿਲਾਈ ਜਾ ਰਹੀ ਸੀ।ਜਿਸ ਤੇ ਕਾਰਵਾਈ ਕਰਦੇ ਹੋਏ ਢਾਬੇ ਦੇ ਮਾਲਕ ਰਣਜੀਤ ਸਿੰਘ ਚਿੱਟਾ ਨੂੰ ਗਿਰਫ਼ਤਾਰ ਕਰ ਲਿਤਾ ਗਿਆ ਹੈ ਅਤੇ ਉਸ ਤੇ ਪੰਜਾਬ ਐਕਸਾਈਜ਼ ਐਕਟ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories