Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਮਾਸਿਕ ਇਕੱਤਰਤਾ ਮੌਕੇ 'ਤੇ ਕਵੀ ਦਰਬਾਰ ਕਰਵਾਇਆ ਗਿਆ। ਜਸਵੀਰ ਸਿੱਧੂ ਦਮਦਮੀ ਦੇ ਕਹਾਣੀ ਸੰਗ੍ਰਿਹ ਦੀ ਕੀਤੀ ਘੁੰਡ ਚੁਕਾਈ।

Published On: punjabinfoline.com, Date: Oct 01, 2018

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਦਮਦਮਾ ਸਾਹਿਬ ਸਾਹਿਤਕ ਸਭਾ ਵੱਲੋਂ ਮਾਸਿਕ ਇਕੱਤਰਤਾ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਲੇਖਕਾਂ ਨੇ ਗੀਤ, ਗਜਲਾਂ, ਕਵਿਤਾਵਾ, ਨਜਮਾਂ ਤੇ ਵਿਅੰਗ ਆਦਿ ਪੇਸ਼ ਕਰਕੇ ਆਪਣਾ ਰੰਗ ਬੰਨਿਆ। ਸਭਾ ਦੇ ਸਰਪ੍ਰਸਤ ਸੁਖਮਿੰਦਰ ਸਿੰਘ ਭਾਗੀਵਾਂਦਰ ਅਤੇ ਸਭਾ ਦੇ ਪ੍ਰਧਾਨ ਸ੍ਰੀ ਜਨਕ ਰਾਜ ਜਨਕ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਨੌਜਵਾਨ ਨਸ਼ਿਆ ਵਿੱਚ ਗਲਤਾਨ ਹੋ ਕੇ ਅਤੇ ਨੈੱਟਵਰਕ ਰਾਹੀਂ ਆਪਣੀ ਜ਼ਿੰਦਗੀ ਖਤਮ ਕਰ ਰਿਹਾ ਹੈ ਜਿਸਨੂੰ ਬਚਾਉਣ ਲਈ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜੀ ਨੂੰ ਬਚਾਇਆ ਜਾ ਸਕੇ। ਸਭਾ ਵੱਲੋਂ ਇਸ ਸਮੇਂ ਲਾਗਲੇ ਪਿੰਡ ਬੁਰਜ ਸੇਮਾਂ ਦੇ ਨੌਜਵਾਨ ਲੇਖਕ ਜਸਵੀਰ ਸਿੱਧੂ ਦਮਦਮੀ ਦੇ ਪਲੇਠੇ ਕਹਾਣੀ ਸੰਗ੍ਰਿਹ 'ਬਾਤਾਂ ਸੜਕੋਂ ਪਾਰ ਦੀਆਂ' ਦੀ ਘੁੰਡ ਚੁਕਾਈ ਕੀਤੀ ਗਈ।ਇਸ ਮੌਕੇ ਸਭਾ ਦਾ ਧੰਨਵਾਦ ਕਰਦਿਆਂ ਜਸਵੀਰ ਸਿੱਧੂ ਦਮਦਮੀ ਨੂੰ ਨੌਜਵਾਨ ਵਰਗ ਨੂੰ ਕਿਤਾਬਾਂ ਨਾਲ ਪਿਆਰ ਪਾਉਣ ਦੀ ਗੱਲ ਵੀ ਆਖੀ ਗਈ ਅਤੇ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਦੀ ਸੰਭਾਲ ਅਤੇ ਵਿਕਾਸ ਲਈ ਵਿਚਾਰਾਂ ਕੀਤੀ ਗਈਆਂ। ਪੰਜਾਬੀ ਭਾਸ਼ਾ ਚੰਡੀਗੜ ਤੇ ਪੰਜਾਬ ਦੇ ਹੱਕਾਂ ਨੂੰ ਦਰਕਿਨਾਰ ਕਰਨ ਦਾ ਸਭਾ ਵਿਰੋਧ ਕਰਦੀ ਹੈ। ਇਸ ਮੌਕੇ ਜਰਨਲ ਸਕੱਤਰ ਤਰਸੇਮ ਸਿੰਘ ਬੁੱਟਰ, ਰਾਸਟਰਪਤੀ ਐਵਾਰਡੀ ਰੇਵਤੀ ਪ੍ਰਸ਼ਾਦ ਸ਼ਰਮਾਂ, ਜਗਦੀਪ ਗਿੱਲ, ਕੁਲਵਿੰਦਰ ਸਿੰਘ, ਮੰਗਲ ਸੁਰਜੀਤ, ਨਿਰੰਜਨ ਸਿੰਘ, ਲਛਮਣ ਸਿੰਘ, ਸੁਖਪਾਲ ਸਿੰਘ, ਅਵਤਾਰ ਬਖਤੂ, ਮਨਦੀਪ ਸਿੰਘ ਆਦਿ ਵਿਸ਼ੇਸ ਤੌਰ 'ਤੇ ਸ਼ਾਮਿਲ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories