"/> ਪਿੰਡ ਮਲਕਾਣਾ ਵਿਖੇ ਦਿਨ ਦਿਹਾੜੇ ਬਜ਼ੁਰਗ ਔਰਤ ਦੇ ਪੱਟੇ ਕੰਨ। ਅਣਪਛਾਤੇ ਵਿਅਕਤੀ ਸੋਨੇ ਦੀਆਂ ਵਾਲੀਆਂ ਲੈ ਕੇ ਫਰਾਰ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਮਲਕਾਣਾ ਵਿਖੇ ਦਿਨ ਦਿਹਾੜੇ ਬਜ਼ੁਰਗ ਔਰਤ ਦੇ ਪੱਟੇ ਕੰਨ। ਅਣਪਛਾਤੇ ਵਿਅਕਤੀ ਸੋਨੇ ਦੀਆਂ ਵਾਲੀਆਂ ਲੈ ਕੇ ਫਰਾਰ।

Published On: punjabinfoline.com, Date: Oct 02, 2018

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਅੱਜ ਦੁਪਹਿਰ ਵੇਲੇ ਆਪਣੇ ਹੀ ਘਰ ਵਿੱਚ ਬੈਠੀ ਬਜ਼ੁਰਗ ਔਰਤ ਮੁਖਤਿਆਰ ਕੌਰ ਪਤਨੀ ਸਵ: ਧੰਨ ਸਿੰਘ ਦੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੋਵਾਂ ਕੰਨਾਂ ਚੋਂ ਸੋਨੇ ਦੇ ਗਹਿਣੇ ਲਾਹ ਕੇ ਭੱਜਣ ਚ ਸਫਲ ਹੋ ਗਏ। ਉਕਤ ਘਟਨਾ ਦੇ ਸਬੰਧ ਚ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਮਲਕਾਣਾ ਨੇ ਦੱਸਿਆ ਕਿ ਉਕਤ ਬਜ਼ੁਰਗ ਮਾਤਾ ਆਪਣੇ ਘਰ ਦੇ ਦਰਵਾਜ਼ੇ ਵਿੱਚ ਅਰਾਮ ਕਰ ਰਹੀ ਸੀ। ਅਣਪਛਾਤੇ ਵਿਅਕਤੀਆਂ ਨੇ ਪੀੜਿਤ ਬਜ਼ੁਰਗ ਮਾਤਾ ਕੋਲੋਂ ਪਿੰਡ ਵਿਚ ਕਿਸੇ ਵਿਅਕਤੀ ਦਾ ਘਰ ਪੁੱਛਿਆ। ਜਦੋਂ ਪੀੜਿਤ ਮਾਤਾ ਨੇ ਉਹਨਾਂ ਮੋਟਰ ਸਾਇਕਲ ਸਵਾਰ ਅਣਪਛਾਤੇ ਵਿਅਕਤੀਆਂ ਨੂੰ ਘਰ ਦੱਸਣਾ ਚਾਹਿਆ ਤਾਂ ਉਹ ਮਾਤਾ ਦੇ ਦੋਨੋਂ ਕੰਨ੍ਹਾਂ ਚੋ ਸੋਨੇ ਦੀਆਂ ਵਾਲੀਆਂ ਲਾਹ ਕੇ ਭੱਜਣ ਚ ਕਾਮਯਾਬ ਹੋ ਗਏ। ਮਾਤਾ ਦੇ ਰੌਲਾ ਪਾਉਣ ਅਤੇ ਹੱਥੋਪਾਈ ਕਰਨ ਤੇ ਇਕ ਕੰਨ ਦੀ ਵਾਲੀ ਓਥੇ ਹੀ ਡਿੱਗ ਗਈ ਜਦੋਂ ਕਿ ਮਾਤਾ ਦੇ ਦੋਨੋਂ ਕੰਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਮਾਜ ਸੇਵੀ ਅੰਮ੍ਰਿਤਪਾਲ ਮਲਕਾਣਾ ਨੇ ਪੁਲਿਸ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਹੈ ਕਿ ਅਜਿਹੇ ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਜਲਦੀ ਨੱਥ ਪਾਈ ਜਾਵੇ ਤਾਂ ਜੋ ਲੋਕ ਚੈਨ ਦੀ ਜ਼ਿੰਦਗੀ ਜੀਅ ਸਕਣ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration