Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਦੇ ਆਜਾਦ ਕੌਂਸਲਰ ਨੇ ਨਗਰ ਪੰਚਾਇਤ ਦਾ ਆਡਿਟ ਕਰਵਾਉਣ ਦੀ ਕੀਤੀ ਮੰਗ।

Published On: punjabinfoline.com, Date: Oct 02, 2018

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਵਾਰਡ ਨੰਬਰ 10 ਤੋਂ ਆਜਾਦ ਕੌਂਸਲਰ ਚੁਣੇ ਗਏ ਐਡਵੋਕੇਟ ਸਤਿੰਦਰ ਸਿੰਘ ਸਿੱਧੂ ਨੇ ਅੱਜ ਉਕਤ ਪੱਤਰਕਾਰ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਪੰਚਾਇਤ ਤਲਵੰਡੀ ਸਾਬੋ ਦਾ ਆਡਿਟ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਕਿ ਨਗਰ ਨਿਵਾਸੀਆਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਵੱਲੋਂ ਸਮੇਂ ਸਮੇਂ ਤੇ ਦਿੱਤੇ ਜਾਂਦੇ ਪੈਸੇ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਗਈ ਹੈ। ਕੌਂਸਲਰ ਸਿੱਧੂ ਨੇ ਕਿਹਾ ਕਿ ਵੈਸੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਸਾਲ ਹੀ ਨਗਰ ਕੌਂਸਲਾਂ ਜਾਂ ਨਗਰ ਪੰਚਾਇਤਾਂ ਦਾ ਆਡਿਟ ਕਰਵਾਇਆ ਕਰੇ ਤਾਂ ਕਿ ਵਿਕਾਸ ਲਈ ਆਉਂਦੇ ਪੈਸੇ ਦੀ ਸਹੀ ਵਰਤੋਂ ਦਾ ਪਤਾ ਲੱਗ ਸਕੇ ਪਰ ਜੇ ਸਰਕਾਰ ਅਜਿਹਾ ਨਹੀ ਕਰ ਸਕਦੀ ਤਾਂ ਘੱਟੋ ਘੱਟ ਨਗਰ ਪੰਚਾਇਤ ਦੇ ਗਠਨ ਤੋਂ ਕੁਝ ਸਮਾਂ ਬਾਅਦ ਆਡਿਟ ਜਰੂਰ ਕਰਵਾਇਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਵੀ ਨਗਰ ਦੇ ਬਹੁਤੇ ਵਿਕਾਸ ਦੇ ਕੰਮ ਨਗਰ ਪੰਚਾਇਤ ਰਾਹੀਂ ਹੁੰਦੇ ਹਨ ਇਸਲਈ ਆਡਿਟ ਕਰਵਾ ਕੇ ਲੋਕਾਂ ਤੱਕ ਇਹ ਜਾਣਕਾਰੀ ਜਰੂਰ ਪਹੁੰਚਣੀ ਚਾਹਿਦੀ ਹੈ ਕਿ ਜਿਹੜੇ ਕੰਮ ਲਈ ਸਰਕਾਰ ਵੱਲੋਂ ਪੈਸਾ ਦਿੱਤਾ ਗਿਆ ਕੀ ਉਹ ਉਸੇ ਕੰਮ ਲਈ ਲੱਗਿਆ ਤੇ ਕਿੰਨਾ ਲੱਗਿਆ। ਉਨਾਂ ਕਿਹਾ ਕਿ ਲੋਕਾਂ ਵੱਲ ਨਗਰ ਪੰਚਾਇਤ ਦੇ ਜੋ ਬਕਾਏ ਰਹਿੰਦੇ ਹਨ ਉਹ ਵੀ ਆਡਿਟ ਰਾਹੀਂ ਸਾਹਮਣੇ ਆ ਸਕਦੇ ਹਨ ਤੇ ਉਹ ਬਕਾਏ ਲੋਕਾਂ ਤੋਂ ਹਾਸਿਲ ਕਰਕੇ ਉਹ ਰਾਸ਼ੀ ਵਿਕਾਸ ਕਾਰਜਾਂ ਲਈ ਖਰਚੀ ਜਾ ਸਕਦੀ ਹੈ। ਕੌਂਸਲਰ ਨੇ ਸਰਕਾਰ ਤੋਂ ਲੋਕ ਹਿਤ ਲਈ ਮੰਗ ਕੀਤੀ ਕਿ ਨਗਰ ਪੰਚਾਇਤ ਦਾ ਜਲਦੀ ਆਡਿਟ ਕਰਵਾਇਆ ਜਾਵੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories