"/> ਸੈਕੜੇ ਮਨਰੇਗਾ ਮਜਦੂਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੈਕੜੇ ਮਨਰੇਗਾ ਮਜਦੂਰਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ

ਸਮੇਂ ਸਮੇਂ ਦੇ ਹਾਕਮਾਂ ਨੇ ਮਜਦੂਰਾਂ ਦਾ ਸ਼ੋਸ਼ਣ ਕੀਤਾ- ਊਧਮ ਸਿੰਘ ਸੰਤੋਖਪੁਰਾ
Published On: punjabinfoline.com, Date: Oct 05, 2018

ਧੂਰੀ, 5 ਅਕਤੂਬਰ (ਮਹੇਸ਼) ਅੱਜ ਸੀ.ਪੀ.ਆਈ.ਅੱੈਮ ਲਿਬਰੇਸ਼ਨ ਤਹਿਸੀਲ ਧੂਰੀ ਵੱਲੋਂ ਜ਼ਿਲਾ ਸਕੱਤਰ ਊਧਮ ਸਿੰਘ ਸੰਤੋਖਪੁਰਾ ਦੀ ਅਗਵਾਈ ਹੇਠ ਅੱਜ਼ ਹਲਕਾ ਦੇ ਸੈਕੜੇ ਮਨਰੇਗਾ ਮਜਦੂਰਾਂ ਦੀ ਅਗਵਾਈ ਕਰਦਿਆਂ ਬੀ.ਡੀ.ਪੀ.ਓ ਦਫਤਰ ਵਿਖੇ ਵਿਸ਼ਾਲ ਧਰਨਾ ਦਿੰਦਿਆਂ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕਰਦਿਆਂ ਮਨਰੇਗਾ ਮਜਦੂਰਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਅਪੀਲ ਕੀਤੀ।
ਜ਼ਿਲਾ ਸਕੱਤਰ ਊਧਮ ਸਿੰਘ ਸੰਤੋਖਪੁਰਾ, ਅਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਤੇ ਮਨਰੇਗਾ ਮਜਦੂਰਾਂ ਦਾ ਸ਼ੋਸ਼ਨ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮਨਰੇਗਾ ਅਤੇ ਨਰੇਗਾ ਨੂੰ ਮਜਦੂਰਾਂ ਦੀ ਭਲਾਈ ਲਈ ਬਣਾਇਆ ਗਿਆ ਸੀ, ਪਰ ਇਹ ਕਾਨੂੰਨ ਹੁਣ ਅਫਸਰਸ਼ਾਹੀ ਵੱਲੋਂ ਸਿਰਫ਼ ਕਾਗਜਾਂ ਤੱਕ ਹੀ ਸੀਮਿਤ ਕਰਕੇ ਰੱਖ ਦਿੱਤਾ ਗਿਆ ਹੈ। ਵਰਕਰਾਂ ਦੀ ਕਿਧਰੇ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਹੱਕ ਮੰਗਦੇ ਕਾਮਿਆਂ ਨੂੰ ਡੰਡੇ ਦੇ ਜੋਰ ’ਤੇ ਦਬਾਇਆ ਜਾ ਰਿਹਾ ਹੈ। ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਕੇਂਦਰ ਦੀ ਸਰਕਾਰ ਸਰਮਾਏਦਾਰਾਂ ਦਾ ਪੱਖ ਪੂਰ ਕੇ ਗਰੀਬਾਂ ਦੀ ਸੰਘੀ ਦੱਬ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮਜਦੂਰਾਂ ਦੇ ਕੀਤੇ ਹੋਏ ਕੰਮਾਂ ਦਾ ਪਿਛਲਾ ਬਕਾਇਆ ਤੁਰੰਤ ਦਿੱਤਾ ਜਾਵੇ। ਹਾਜਰੀ ਲਗਾਉਣ ਦਾ ਸਹੀ ਢੰਗ ਲਾਗੂ ਕੀਤਾ ਜਾਵੇ ਤਾਂ ਕਿ ਮਜਦੂਰਾਂ ਦਾ ਸ਼ੋਸ਼ਨ ਨਾ ਹੋਵੇ। ਰਹਿੰਦੇ ਮਨਰੇਗਾਂ ਮਜਦੂਰਾਂ ਦੇ ਜੌਬ ਕਾਰਡ ਬਣਾਏ ਜਾਣ। ਘੱਟੋ-ਘੱਟ 600/- ਰੁਪੈ ਦਿਹਾੜੀ ਦਿੱਤੀ ਜਾਵੇ। ਪੂਰਾ ਸਾਲ ਮਜਦੂਰਾਂ ਨੂੰ ਕੰਮ ਮਿਲਣਾ ਯਕੀਨੀ ਬਣਾਇਆ ਜਾਵੇ। ਕੰਮ ਦੀ ਮੰਗ ਲਈ ਬਿਨੈ ਪੱਤਰ ਪ੍ਰਾਪਤ ਕਰਨ ਵੇਲੇ ਵਰਕਰ ਨੂੰ ਰਸੀਦ ਜਾਰੀ ਕਰਨੀ ਯਕੀਨੀ ਬਣਾਈ ਜਾਵੇ ਅਤੇ ਇਸ ਲਈ ਕਿਸੇ ਵਿਸ਼ੇਸ਼ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ ਤਾਂ ਕਿ ਮਜਦੂਰਾਂ ਨੁੰ ਖੱਜਲ ਖੁਆਰੀ ਨਾ ਹੋਵੇ।
ਇਸ ਮੌਕੇ ਧਰਨਾਕਾਰੀਆਂ ਵੱਲੋਂ ਬੀ.ਡੀ.ਪੀ.ਓ ਧੂਰੀ ਨੂੰ ਮੰਗ ਪੰਤਰ ਵੀ ਦਿੱਤਾ ਗਿਆ।
ਇਸ ਮੌਕੇ ਕਾਮਰੇਡ ਫੱਲੜ ਸਿੰਘ ਲੱਡਾ, ਦਲਵਾਰਾ ਸਿੰਘ ਧੂਰੀ, ਬੀਰਬਲ ਸਿੰਘ ਲਹਿਲ ਕਲਾਂ, ਜੰਗ ਸਿੰਘ ਚਾਂਗਲੀ, ਮਲਕੀਤ ਸਿੰਘ ਪੇਧਨੀ, ਗੁਰਬਚਨ ਸਿੰਘ ਬੱਲਰਾਂ ਆਦਿ ਨੇ ਵੀ ਸੰਬੋਧਨ ਕੀਤਾ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration