ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਨੂੰ ਤਰੱਕੀ ਦੇ ਕੇ ਬਣਾਇਆ ਥਾਣੇਦਾਰ
ਰਾਜਪੁਰਾ 6 ਅਕਤੂਬਰ (ਰਾਜੇਸ਼ ਡੈਹਰਾ)
ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਵੱਲੋਂ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਸਾਫ਼ ਸੁਥਰੇ
ਚਰਿੱਤਰ ਅਤੇ ਸਾਫ਼ ਸੁਥਰੀਆਂ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀ ਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਤਰੱਕੀਆਂ ਵਿੱਚ ਹੀ ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਜੋ ਕਿ
ਥਾਣਾ ਬਨੂੜ ਵਿੱਚ ਤਾਇਨਾਤ ਹੈ। ਜਿਸ ਨੇ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਹੈ। ੳਜਾ ਥਾਣਾ ਬਨੂੜ ਵਿਖੇ ਡੀ ਐਸ ਪੀ ਕ੍ਰਿਸ਼ਨ ਕੁਮਾਰ ਪਾਥੇਂ ਅਤੇ ਥਾਣਾ ਮੁਖੀ ਬਨੂੜ ਸੁਰਿੰਦਰਪਾਲ ਸਿੰਘ ਅਤੇ ਪੰਜਾਬ ਦੇ ਜਾਬਾਜ ਪੁਲਿਸ ਇੰਸਪੈਕਟਰ ਤੇ ਸਾਬਕਾ ਥਾਣਾ ਮੁਖੀ ਬਨੂੜ ਇੰਸਪੈਕਟਰ ਸ਼ਿੰਦਰਪਾਲ ਸਿੰਘ ਭੁੱਲਰ ਨੇ ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਨੂੰ
ਸਟਾਰ ਲੱਗਾ ਕੇ ਏ ਐਸ ਬਣਾ ਦਿੱਤਾ ਹੈ। ਏ ਐਸ ਆਈ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਹ
ਆਪਣੀ ਡਿਊਟੀ ਪਹਿਲਾ ਵਾਗ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਥਾਣਾ ਬਨੂੜ ਤੋ ਏ ਐਸ ਆਈ ਬਲਕਾਰ ਸਿੰਘ,ਬਲਜਿੰਦਰ
ਸਿੰਘ,ਰਾਮ ਕ੍ਰਿਸ਼ਨ,ਸੁੱਬਾ ਸਿੰਘ,ਮੁੱਖ ਮੁਨਸ਼ੀ ਜਸਵੀਰ ਸਿੰਘ ਬੇਦੀ,ਹਵਲਦਾਰ ਪਰਮਜੀਤ
ਸਿੰਘ,ਹਰਪਾਲ ਸਿੰਘ,ਜਸਵੀਰ ਸਿੰਘ ਹਾਜ਼ਰ ਸਨ।