"/> ਦੀਵਾਲੀ ਦੀ ਰਾਤ ਸਕੂਟਰੀ ਅਤੇ ਤੂੜੀ ਦੇ ਮਕਾਨ ਨੂੰ ਲੱਗੀ ਅੱਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦੀਵਾਲੀ ਦੀ ਰਾਤ ਸਕੂਟਰੀ ਅਤੇ ਤੂੜੀ ਦੇ ਮਕਾਨ ਨੂੰ ਲੱਗੀ ਅੱਗ

Published On: punjabinfoline.com, Date: Nov 09, 2018

ਧੂਰੀ,9 ਨਵੰਬਰ (ਮਹੇਸ਼) ਲੋਕਾਂ ਨੇ ਆਪਣੇ-ਆਪਣੇ ਘਰ ਦੀਪ ਜਗਾ ਕੇ ਅਤੇ ਲੱਛਮੀ ਮਾਤਾ ਦੀ ਪੂਜਾ ਕਰਨ ਉਪਰੰਤ ਲੋਕਾਂ ਨੇ ਪਟਾਕੇ ਚਲਾ ਕੇ ਦੀਵਾਲੀ ਦੀ ਤਿਉਹਾਰ ਖ਼ੁਸ਼ੀ-ਖ਼ੁਸ਼ੀ ਮਨਾਇਆ। ਇਸ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਚਲਾ ਕੇ ਜਿੱਥੇ ਲੋਕਾਂ ਨੇ ਆਪਣੀ ਖੁੱਸੀ ਸਾਂਝੀ ਕੀਤੀ ਉੱਥੇ ਹੀ ਇਹ ਪਟਾਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਵੀ ਕਰ ਰਹੇ ਸਨ। ਇਸ ਦੀਵਾਲੀ ਦੇ ਤਿਉਹਾਰ ਮੌਕੇ ਹੀ ਧੂਰੀ ਸ਼ਹਿਰ ਵਿਚ ਅੱਗ ਲੱਗਣ ਦੀਆ ਦੋ ਘਟਨਾਵਾਂ ਵੀ ਸਾਹਮਣੇ ਆਇਆ ਹਨ ਇਸ ਅੱਗ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸ਼ਿੰਗਾਰਾ ਸਿੰਘ ਸੁਪਰਵਾਈਜ਼ਰ ਫਾਇਰ ਬਿਗ੍ਰੇਡ ਵਿਭਾਗ ਨੇ ਦੱਸਿਆ ਕਿ ਸ਼ਿਵਪੁਰੀ ਮੁਹੱਲੇ ਵਿਚ ਰਾਤ 9 ਵਜੇ ਦੇ ਕਰੀਬ ਫ਼ੋਨ ਤੇ ਸਕੂਟਰੀ ਨੂੰ ਅੱਗ ਲੱਗਣ ਹੋਣ ਦੀ ਸੂਚਨਾ ਪ੍ਰਾਪਤ ਹੋਈ ਜਿਸ ਸਬੰਧੀ ਫਾਇਰ ਬਿ੍ਰਗੇਡ ਵਿਭਾਗ ਵੱਲੋਂ ਮੌਕੇ ਤੇ ਪਹੁੰਚੇ ਤਾਂ ਸਕੂਟਰੀ ਅੱਗ ਦੀ ਲਪੇਟ ਵਿਚ ਆ ਚੁੱਕੀ ਸੀ। ਸਕੂਟਰੀ ਸਬੰਧੀ ਅੱਗ ਦੇ ਕਾਰਨਾਂ ਬਾਰੇ ਪਰਿਵਾਰ ਨੇ ਦੱਸਿਆ ਕਿ ਬੱਚੇ ਪਟਾਕੇ ਚਲਾ ਰਹੇ ਸਨ ਅਤੇ ਛੋਟਾ ਪਟਾਕਾ ਚਕਰੀ ਨੂੰ ਅੱਗ ਲਗਾਉਣ ਤੋ ਬਾਅਦ ਚਕਰੀ ਸਕੂਟਰੀ ਦੇ ਨੀਚੇ ਚੱਲੀ ਗਈ ਅਤੇ ਚਕਰੀ ਦਾ ਪਟਾਕਾ ਪੈਣ ਨਾਲ ਸਕੂਟਰੀ ਨੂੰ ਅੱਗ ਲੱਗ ਗਈ ਅਤੇ ਇਸ ਸਮੇਂ ਕੋਈ ਜਾਨੀ ਨੁਕਸਾਨ ਹੋਣ ਤੋ ਬਚਾ ਹੋ ਗਿਆ,ਇਸੇ ਦੀਵਾਲੀ ਦੀ ਰਾਤ ਨੂੰ 1 ਵਜੇ ਵਾਰਡ ਨੰ: 8 ਦੇ ਗੰਦੇ ਨਾਲੇ ਤੇ ਇੱਕ ਤੂੜੀ ਦੇ ਮਕਾਨ ਨੂੰ ਅੱਗ ਲੱਗੇ ਹੋਣ ਦੀ ਸੂਚਨਾ ਪ੍ਰਾਪਤ ਹੋਈ ਜਿਸ ਤਹਿਤ ਫਾਇਰ ਬਿ੍ਰਗੇਡ ਵਿਭਾਗ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration