Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜੀਰੀ ਦਾ ਮਾਊਚਰ ਦੀ ਨਮੀ 17% ਤੋ ਵੱਧ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਰੁਲਨ ਲਈ ਮਜਬੂਰ

Published On: punjabinfoline.com, Date: Nov 11, 2018

ਧੂਰੀ,11 ਨਵੰਬਰ (ਮਹੇਸ਼) ਪੰਜਾਬ ਦਾ ਅੰਨਦਾਤਾ ਕਿਸਾਨ ਬੜੀ ਮਿਹਨਤ ਮਸ਼ੱਕਤ ਨਾਲ ਆਪਣੀ ਫ਼ਸਲ ਪਾਲ ਕੇ ਮੰਡੀਆਂ ਵਿਚ ਵੇਚਣ ਲਈ ਲੈ ਕੇ ਆਉਂਦੇ ਹਨ ਪ੍ਰੰਤੂ ਕਿਸਾਨਾਂ ਦੀ ਜੀਰੀ ਦੀ ਫ਼ਸਲ ਖ਼ਰੀਦਣ ਨੂੰ ਲੈ ਕੇ ਸਰਕਾਰ ਵੱਲੋਂ ਬਣਾਏ ਗਏ ਮਾਪਦੰਡ ਮਾਊਚਰ (ਨਮੀ) 17% ਤੱਕ ਹੀ ਜੀਰੀ ਦੀ ਫ਼ਸਲ ਖਰੀਦੀ ਜਾਦੀ ਹੈ ਪ੍ਰੰਤੂ ਜੀਰੀ ਦੀ ਫ਼ਸਲ ਦਾ ਮਾਊਚਰ (ਨਮੀ) 17% ਤੋ ਜ਼ਿਆਦਾ ਹੋਣ ਕਾਰਨ ਕਿਸਾਨਾਂ ਨੂੰ ਜੀਰੀ ਵੇਚਣ ਲਈ ਭਾਰੀ ਮੁਸਕਿਲਾ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਕਈ-ਕਈ ਦਿਨ ਮੰਡੀਆਂ ਵਿਚ ਰੁਲਨ ਲਈ ਮਜਬੂਰ ਹੋਣਾ ਪੈਦਾ ਹੈ ਅਤੇ ਕਈ-ਕਈ ਦਿਨ ਮੰਡੀਆਂ ਵਿਚ ਬੈਠ ਕੇ ਆਪਣੀ ਜੀਰੀ ਦੀ ਫ਼ਸਲ ਵਿਕਣ ਦੀ ਉਡੀਕ ਵਿਚ ਰਹਿੰਦੇ ਹਨ ਪ੍ਰੰਤੂ ਮੌਸਮ ਦੇ ਬਦਲਦੇ ਮਿਸਾਜ ਕਾਰਨ ਜੀਰੀ ਦਾ ਮਾਊਚਰ ਘੱਟ ਨਹੀ ਹੁੰਦਾ ਜਿਸ ਕਾਰਨ ਕਾਫੀ ਕਿਸਾਨ ਨਿਰਾਸਤਾ ਨਾਲ ਆਪਣੀ ਜੀਰੀ ਦੀ ਫ਼ਸਲ ਦਾ ਸ਼ੈਲਰ ਮਾਲਕਾ ਨੂੰ ਵੇਚਣ ਲਈ ਮਜਬੂਰ ਹੁੰਦੇ ਹੋਏ ਜੀਰੀ ਦੇ ਬਜਨ ਦੀ ਕਾਟ ਲਵਾਉਣ ਨੂੰ ਮਜਬੂਰ ਹੋ ਜਾਦੇ ਹਨ ਅਤੇ ਕਈ ਕਿਸਾਨਾਂ ਨੂੰ ਆਪਣੀ ਜੀਰੀ ਦੀ ਫ਼ਸਲ ਨੂੰ ਪੰਜਾਬ ਵਿਚ ਵੇਚਣ ਦੀ ਵਜਾਏ ਚੀਕਾ (ਹਰਿਆਣਾ) ਵਿਚ ਵੇਚਣ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਕੇ ਜਾਣਾ ਪੈਦਾ ਹੈ। ਜਿਸ ਕਾਰਨ ਪੰਜਾਬ ਦੇ ਅੰਨਦਾਤਾ ਕਿਸਾਨ ਦੀ ਆਰਥਿਕ ਸਥਿਤੀ ਹੋਰ ਵੀ ਕਮਜ਼ੋਰ ਹੋ ਰਹੀ ਹੈ ਅਤੇ ਸਰਕਾਰਾ ਪੰਜਾਬ ਦੇ ਕਿਸਾਨਾਂ ਦੀ ਬਾਹ ਫੜਨ ਵਿਚ ਅਸਮਰਥ ਜਾਪ ਰਹੀਆ ਹਨ। ਜਿਸ ਕਾਰਨ ਪੰਜਾਬ ਦਾ ਕਿਸਾਨ ਦਿਨੋ-ਦਿਨ ਆਰਥਿਕ ਪੱਖੋਂ ਟੁੱਟ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸਾਨਾਂ ਦੀ ਫ਼ਸਲ ਖ਼ਰੀਦਣ ਸਬੰਧੀ ਬਣਾਏ ਮਾਪ ਦੰਡਾ ਵਿਚ ਕੋਈ ਫੇਰ ਬਦਲ ਕਰਦੀ ਹੈ ਜਾਂ ਕਿਸਾਨਾਂ ਨੂੰ ਏਦਾਂ ਹੀ ਨਿਰਾਸਤਾ ਚੱਲਣੀ ਪਵੇਗੀ।

Tags: mahesh jindal dhuri
  • Facebook
  • twitter
  • linked in
  • Print It

Last 20 Stories