Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਐਸ ਜੀ ਪੀ ਸੀ ਦਾ ਦੂਜੀ ਵਾਰ ਪ੍ਰਧਾਨ ਬਣਨ ਤੇ ਦਿਤੀ ਵਧਾਈ

Published On: punjabinfoline.com, Date: Nov 18, 2018

ਰਾਜਪੁਰਾ :(ਰਾਜੇਸ਼ ਡਾਹਰਾ)
ਸ਼੍ਰੋਮਣੀ ਅਕਾਲੀ ਦਲ ਵਲੋਂ ਸਰਬਸੰਮਤੀ ਨਾਲ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਨੂੰ ਉਹਨਾਂ ਦੀ ਇਮਾਨਦਾਰੀ ਅਤੇ ਸੇਵਾਵਾਂ ਨੂੰ ਦੇਖਦੇ ਹੋਏ ਐਸ ਜੀ ਪੀ ਸੀ ਦਾ ਦੂਜੀ ਵਾਰ ਪ੍ਰਧਾਨ ਬਣਨ ਤੇ ਹਰਪਾਲ ਸਿੰਘ ਸਰਾਓ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਪੰਜਾਬ.ਅਤੇ ਨਿਤਿਨ ਰੇਖੀ ਸਰਕਲ ਪ੍ਰਧਾਨ IT ਵਿੰਗ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਵਲੋਂ ਵਧਾਈ ਦਿੱਤੀ ਗਈ।ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਆਪਣੇ ਕੰਮ ਦੇ ਪ੍ਰਤੀ ਇਮਾਨਦਾਰੀ ਨਾਲ ਸੇਵਾ ਕਰਨ ਲਈ ਦੂਜੀ ਵਾਰ ਪ੍ਰਧਾਨ ਬਣਾਇਆ।ਇਸ ਮੌਕੇ ਨਿਤਿਨ ਰੇਖੀ ਨੇ ਕਿਹਾ ਕਿ ਭਾਈ ਲੌਂਗੋਵਾਲ ਜੀ ਦਾ ਮੁੜ ਦੂਜੀ ਵਾਰ ਪ੍ਰਧਾਨ ਬਣਨਾ ਸਾਰੇ ਸਿੱਖ ਕੌਮ ਲਈ ਮਾਣ ਦੀ ਗੱਲ ਹੈ ।ਇਸ ਮੌਕੇ ਤੇ ਸਰਦਾਰ ਭਜਨ ਸਿੰਘ ਆਗੂ ਸ਼੍ਰੋਮਣੀ ਅਕਾਲੀ ਦਲ ,ਪਰਮ ਸਿੱਧੂ,ਗਗਨਦੀਪ, ਭੁਪਿੰਦਰ ਸਿੰਘ ਬਿੰਦਰ,ਵਿਜੈ ਸ਼ਰਮਾ,ਹਰਪ੍ਰੀਤ ਸਿੰਘ ਅਤੇ ਦਿਲਬਰ ਸਿੰਘ ਸਮੇਤ ਕਈ ਅਕਾਲੀ ਆਗੂ ਹਾਜਰ ਸਨ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories