Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜ਼ਿਲ੍ਹਾ ਬਾਰ ਸੰਗਰੂਰ ਦੀ ਲਾਇਬ੍ਰੇਰੀ ਲਈ 10 ਲੱਖ ਰੁਪਏ ਦੀ ਗਰਾਂਟ ਜਲਦ-ਭਗਵੰਤ ਮਾਨ

Published On: punjabinfoline.com, Date: Nov 22, 2018

ਸੰਗਰੂਰ, 23 ਨਵੰਬਰ (ਸਪਨਾ ਰਾਣੀ) - ਸਥਾਨਕ ਜ਼ਿਲ੍ਹਾ ਬਾਰ ਰੂਮ ਪਹੁੰਚੇ ਲੋਕ ਸਭਾ ਮੈਂਬਰ ਸ੍ਰੀ ਭਗਵੰਤ ਮਾਨ ਨੇ ਵਕੀਲਾਂ ਦੀ ਮੰਗ 'ਤੇ ਜ਼ਿਲ੍ਹਾ ਬਾਰ ਦੀ ਲਾਇਬਰੇਰੀ ਲਈ 10 ਲੱਖ ਰੁਪਏ ਦੀ ਗਰਾਂਟ ਭੇਜਣ ਦੀ ਐਲਾਨ ਕਰਦਿਆਂ ਕਿਹਾ ਕਿ ਜੇਕਰ ਲਾਇਬਰੇਰੀ ਲਈ ਹੋਰ ਗਰਾਂਟ ਦੀ ਜ਼ਰੂਰਤ ਹੋਈ ਤਾਂ ਹੋਰ ਵੀ ਭੇਜ ਦਿੱਤੀ ਜਾਵੇਗੀ | ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤੀਸ਼ ਕਾਂਸਲ ਵਲੋਂ ਲੋਕ ਸਭਾ ਮੈਂਬਰ ਸ੍ਰੀ ਭਗਵੰਤ ਮਾਨ ਦਾ ਸਵਾਗਤ ਕਰਦਿਆਂ ਬਾਰ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ | ਸ੍ਰੀ ਭਗਵੰਤ ਮਾਨ ਨੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਆਪਣੇ ਹਾਸ ਵਿਅੰਗਮਈ ਅੰਦਾਜ਼ ਵਿਚ ਦੇਸ਼ ਅਤੇ ਸਮਾਜ ਦੀਆਂ ਕਈ ਸਮੱਸਿਆਵਾਂ ਦੀ ਗੱਲ ਕੀਤੀ | ਦਿੱਲੀ ਵਿਚ ਕੇਜਰੀਵਾਲ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਪ੍ਰਬੰਧਾਂ ਵਿਚ ਕੀਤੇ ਜਾ ਰਹੇ ਸੁਧਾਰਾਂ ਦੀ ਗੱਲ ਕਰਦਿਆਂ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਪੰਜਾਬ ਵਿਚ ਵੀ ਲੋਕ ਪੱਖੀ ਪ੍ਰਬੰਧ ਲਾਗੂ ਕਰ ਕੇ ਇਸ ਦੀ ਕਾਇਆ ਕਲਪ ਕੀਤੀ ਜਾਵੇਗੀ | ਇਸ ਮੌਕੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਐਡਵੋਕੇਟ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਸ੍ਰੀ ਭਗਵੰਤ ਮਾਨ ਵਲੋਂ ਆਪਣੇ ਅਖਤਿਆਰੀ ਫ਼ੰਡ ਵਿਚ ਸਕੂਲ, ਹਸਪਤਾਲ ਅਤੇ ਖੇਡਾਂ ਸਬੰਧੀ ਗਰਾਟਾਂ ਦੇਣ ਨੂੰ ਤਵਜੋਂ ਦਿੱਤੀ ਜਾ ਰਹੀ ਹੈ | ਇਸ ਮੌਕੇ ਬਾਰ ਦੇ ਉਪ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਸਕੱਤਰ ਕੁਲਬੀਰ ਸਿੰਘ ਸੁਨਾਮ, ਖ਼ਜ਼ਾਨਚੀ ਤਰੁਨ ਗੋਇਲ, ਸੁਰਜੀਤ ਸਿੰਘ ਗਰੇਵਾਲ, ਲਲਿਤ ਗਰਗ, ਪਵਿੱਤਰ ਸਿੰਘ ਗਰੇਵਾਲ, ਨਰਪਾਲ ਸਿੰਘ ਧਾਲੀਵਾਲ, ਤਪਿੰਦਰ ਸਿੰਘ ਸੋਹੀ, ਗੁਰਬਿੰਦਰ ਸਿੰਘ ਚੀਮਾ ਸਾਬਕਾ ਪ੍ਰਧਾਨ, ਹਰਮਿੰਦਰ ਸਿੰਘ ਹਰੀਗੜ੍ਹ, ਗੁਰਿੰਦਰ ਪਾਲ ਕਰਤਾਰਪੁਰਾ, ਜਸਵੀਰ ਸਿੰਘ ਸਰਾਓ, ਜਗਮੇਲ ਸਿੰਘ ਟਿੱਬਾ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਗੁਰਬਚਨ ਸਿੰਘ ਨਹਿਲ, ਗਗਨ ਭਾਗਰੀਆ, ਬਲਜਿੰਦਰ ਸਿੰਘ ਸਿੱਧੂ ਪ੍ਰਧਾਨ ਯੰਗ ਲਾਇਰਜ਼ ਅਤੇ ਹੋਰ ਮੌਜੂਦ ਸਨ |

Tags: sapna rani sangrur
  • Facebook
  • twitter
  • linked in
  • Print It

Last 20 Stories