Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੜਕੀ ਹਾਦਸਿਆਂ ਨੂੰ ਰੋਕਣ ਲਈ ਵਹੀਕਲਾਂ ਤੇ ਰਿਫ਼ਲੈਕਟਰ ਲਗਾਏ

Published On: punjabinfoline.com, Date: Dec 26, 2018

ਧੂਰੀ,26 ਦਸੰਬਰ (ਮਹੇਸ਼ ਜਿੰਦਲ) ਜ਼ਿਲਾ ਪੁਲਿਸ ਮੱਖ ਡਾ. ਸੰਦੀਪ ਗਰਗ ਦੇ ਦਿਸਾਂ ਨਿਰਦੇਸ਼ਾਂ ਅਤੇ ਡੀ.ਐੱਸ.ਪੀ ਧੂਰੀ ਅਕਾਸਦੀਪ ਸਿੰਘ ਔਲਖ ਦੀ ਅਗਵਾਈ ਹੇਠ ਟ੍ਰੈਫਿਕ ਹਾਦਸਿਆਂ ਨੂੰ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਪਿੰਡ ਬੇਨੜਾ ਵਿਖੇ ਟ੍ਰੈਫਿਕ ਇੰਚਾਰਜ ਏ.ਐੱਸ.ਆਈ ਅਸ਼ੋਕ ਕੁਮਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾਂ ਦੇ ਸਹਿਯੋਗ ਨਾਲ ਧੰੁਦ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਵਹੀਕਲਾਂ ਉੱਤੇ ਰਿਫ਼ਲੈਕਟਰ ਲਗਾਏ ਗਏ। ਇਸ ਸਮੇਂ ਅਸ਼ੋਕ ਕੁਮਾਰ ਨੇ ਗੱਲਬਾਤ ਕਰਦਿਆਂ ਵਹੀਕਲਾਂ ਚਾਲਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਧੁੰਦ ਦੇ ਮੌਸਮ ਕਾਰਨ ਵਹੀਕਲ ਚਾਲਕਾਂ ਨੂੰ ਵਹੀਕਲ ਦੀ ਰਫ਼ਤਾਰ ਘੱਟ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਧੁੰਦ ਦੇ ਮੌਸਮ ਕਾਰਨ ਹਰ ਰਾਹਗੀਰ ਨੂੰ ਆਪਣੇ ਵਹੀਕਲਾਂ ਦੇ ਰਿਫ਼ਲੈਕਟਰ ਲਗਾਉਣੇ ਚਾਹੀਦੇ ਹਨ ਤਾਂ ਕਿ ਕੋਈ ਸੜਕੀ ਹਾਦਸਾ ਨਾ ਵਾਪਰ ਸਕੇ। ਇਸ ਮੌਕੇ ਸਕੂਲ ਪਿੰਰਸੀਪਲ ਜਬਰਾ ਸਿੰਘ,ਹੌਲਦਾਰ ਮਿੱਠੂ ਸਿੰਘ, ਹੌਲਦਾਰ ਰਾਮ ਸਿੰਘ, ਅਧਿਆਪਕ ਸੁਖਦੇਵ ਸ਼ਰਮਾ ਅਤੇ ਅਧਿਆਪਕ ਅਮਰਜੀਤ ਸਿੰਘ ਆਦਿ ਹਾਜ਼ਰ ਸਨ ।
ਕੈਪਸ਼ਨ - ਟੈ੍ਰਫਿਕ ਇੰਚਾਰਜ ਵਹੀਕਲ ਤੇ ਰਿਫ਼ਲੈਕਟਰ ਲਗਾਂਊਦੇ ਹੋਏ

Tags: mahesh jindal dhuri
  • Facebook
  • twitter
  • linked in
  • Print It

Last 20 Stories