Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੂਰਬ ਤੇ ਨਵੀਨ ਸਿੰਘ ਸਭਾ ਤੋਂ ਸਜਾਇਆ ਨਗਰ ਕੀਰਤਨ

ਪੰਜ ਪਿਆਰਿਆਂ ਦਾ ਵੱਖ ਵੱਖ ਥਾਵਾਂ ਤੇ ਕੀਤਾ ਫੁਲਾਂ ਤੇ ਸਿਰਪਾਓ ਨਾਲ ਸਵਾਗਤ
Published On: punjabinfoline.com, Date: Jan 12, 2019

ਰਾਜਪੁਰਾ, 12 ਜਨਵਰੀ (ਰਾਜੇਸ਼ ਡਾਹਰਾ)-ਇਥੋ ਦੇ ਮਹਿੰਦਰ ਗੰਜ ਨੇੜੇ ਸੱਥਿਤ ਗੁਰਦੂਆਰਾ ਸ਼੍ਰੀ ਗੁਰੂ ਨਵੀਨ ਸਿੰਘ ਸਭਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਮਹਾਨ ਨਗਰ ਕੀਰਤਨ ਸਜਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਕਮੇਟੀ ਪ੍ਰਧਾਨ ਸ੍ਰ ਗੁਰਿੰਦਰ ਸਿੰਘ ਦੁਆ ਨੇ ਦੱਸਿਆ ਕਿ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਹਰ ਸਾਲ ਦੀ ਤਰਾਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਹੈ।ਇਸ ਮੋਕੇ ਨਗਰ ਕੀਰਤਨ ਦੀ ਸ਼ੌਭਾ ਵਧਾਉਣ ਲਈ ਬੈਂਡ ਵਾਜੇ, ਊਂਠ ਤੇ ਗਤਕਾ ਪਾਰਟੀਆਂ ਵਲੋਂ ਜੋਹਰ ਦਿਖਾਏ ਗਏ ਹਨ।ਨਗਰ ਕੀਰਤਨ ਸ਼ਹਿਰ ਦੀ ਵੱਖ ਵੱਖ ਬਜਾਰਾਂ ਵਿਚੋਂ ਹੁੰਦਾਂ ਹੋਇਆ ਦੇਰ ਸ਼ਾਮ ਨਵੀਨ ਸਿੰਘ ਸਭਾ ਵਿਖੇ ਸਮਾਪਤ ਹੋਇਆ ਅਤੇ ਸੰਗਤਾਂ ਲਈ ਥਾਂ ਥਾਂ ਤੇ ਚਾਹ ਬ੍ਰੈਡ ਪਕੋੜੇ ਸਮੇਤ ਮਿਸ਼ਠਾਨ ਦੇ ਲੰਗਰ ਲਾਏ ਗਏ।ਇਸ ਮੋਕੇ ਦਾਰਾ ਸਿੰਘ ਸਚਦੇਵਾ, ਪ੍ਰਿੰਸ ਮਾਟਾ, ਸਿਮਰਨਜੀਤ ਸਿੰਘ, ਗਗਨਦੀਪ ਸਿੰਘ, ਦਲਜੀਤ ਸਿੰਘ, ਅਮਰਿੰਦਰ ਸਿੰਘ, ਤਰਨਜੀਤ ਸਿੰਘ ਸਾਹਨੀ, ਬੋਬੀ ਧਵਨ, ਜਤਿੰਨ ਕੱਕੜ, ਗੁਰਕਮਲ ਸਿੰਘ ਸਮੇਤ ਹੋਰ ਸੰਗਤਾਂ ਵਲੋਂ ਨਗਰ ਕੀਰਤਨ ਵਿਚ ਸੇਵਾ ਕੀਤੀ ਗਈ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories