Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼ੇਖਪੁਰੀਆ ਨੇ ਸੱਤ ਸਮੁੰਦਰੋਂ ਪਾਰ ਮਨਾਈ ਪੋਤਰੀ ਦੀ ਪਹਿਲੀ ਲੋਹੜੀ, ਪੁਸਤਕ 'ਮੇਰਾ ਮਿਲਗੋਭਾ' ਸ਼ਗਨ ਰੂਪ ਵਿੱਚ ਭੇਂਟ

ਕਿਹਾ- ਲੜਕੇ ਲੜਕੀ ਵਿੱਚ ਕੋਈ ਫ਼ਰਕ ਨਹੀਂ
Published On: punjabinfoline.com, Date: Jan 13, 2019

ਤਲਵੰਡੀ ਸਾਬੋ, 13 ਜਨਵਰੀ (ਗੁਰਜੰਟ ਸਿੰਘ ਨਥੇਹਾ)- ਰੱਬ ਦੀ ਰਹਿਮਤ ਨਾਲ ਨਿਊਜ਼ੀਲੈਂਡ ਦੀ ਧਰਤੀ 'ਤੇ ਆਕਲੈਂਡ ਦੇ ਪਾਪਾਟੋਏਟੋਏ ਟਾਊਨ ਵਿੱਚ ਪੈਦਾ ਹੋਈ 'ਰਹਿਮਤ' ਦੀ ਪਹਿਲੀ ਲੋਹੜੀ ਸੱਤ ਸਮੁੰਦਰੋਂ ਪਾਰ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੇ ਕਾਰਜਕਰਤਾ ਸਾਹਿਤਕਾਰ ਤੇ ਪੱਤਰਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਪਰਿਵਾਰਕ ਮੈਂਬਰਾਂ ਨਾਲ ਮਨਾਉਂਦਿਆਂ ਸਭ ਮਿੱਤਰਾਂ ਦੋਸਤਾਂ ਨੂੰ ਜਿੱਥੇ ਨਵੇਂ ਸਾਲ ਦੀ ਖੁਸ਼ਾਮਦੀਦ ਆਖੀ ਉੱਥੇ ਉਨ੍ਹਾਂ ਦੇ ਗ੍ਰਹਿ ਵਿਖੇ ਗੁਰਜਿੰਦਰ ਸਿੰਘ ਗੈਰੀ ਮਾਨ ਅਤੇ ਕਿਰਨਦੀਪ ਕੌਰ ਦੇ ਘਰ ਨੂੰ ਭਾਗ ਲਾਉਣ ਆਈ ਰਹਿਮਤ ਦੀਆਂ ਵਧਾਈਆਂ ਵੀ ਦਿੱਤੀਆਂ। ਪੰਜ ਸੱਸਿਆਂ ਨੂੰ ਸਮਰਪਿਤ ਸੰਸਥਾ 'ਗੋਬਿੰਦ ਆਰਗੇਨਾਈਜੇਸ਼ਨਜ਼ ਆਫ਼ ਅਰਬਨ ਐਂਡ ਰੂਰਲ ਐਕਟੀਵਿਟੀਜ਼ ਵੈਲਫੇਅਰ ਸੁਸਾਇਟੀ ਰਜਿਸਟਰਡ ਦਮਦਮਾ ਸਾਹਿਬ' ਵੱਲੋਂ ਸੰਖੇਪ ਸਮਾਗਮ ਕਰਕੇ ਉਨ੍ਹਾਂ 'ਰਹਿਮਤ ਮਾਨ' ਨੂੰ ਆਪਣੀ ਪੰਦਰਵੀਂ ਪੁਸਤਕ 'ਮੇਰਾ ਮਿਲਗੋਭ' ਸ਼ਗਨ ਰੂਪ ਅਰਪਿਤ ਕਰਦਿਆਂ ਕਿਹਾ ਕੀ ਅੱਜ ਦੇ ਸਮਾਜ ਵਿੱਚ ਬੇਟੇ ਬੇਟੀ ਚ ਕੋਈ ਫਰਕ ਨਹੀਂ ਹੈ ਅਤੇ ਭਰੂਣ ਹੱਤਿਆ, ਦਾਜ ਦਹੇਜ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਸਮਾਜ ਚੋਂ ਖ਼ਤਮ ਕਰਨ ਦੀ ਇੱਕ ਕੜੀ ਇਹ ਵੀ ਹੈ ਕਿ ਅਸੀਂ ਸਭ ਬੇਟੀਆਂ ਦਾ ਸੰਸਾਰ ਵਿੱਚ ਆਉਣਾ ਖੁਸ਼ੀਆਂ ਮਨਾ ਕੇ ਪ੍ਰਵਾਨ ਕਰੀਏ। ਉਨ੍ਹਾਂ ਨਿਊਜ਼ੀਲੈਂਡ ਦੇ ਸਿਸਟਮ ਅਤੇ ਪ੍ਰਬੰਧ ਨੂੰ ਇੱਕ ਮਿਸਾਲ ਦੱਸਦਿਆਂ ਮਿਡਲ ਮੋਰ ਹਸਪਤਾਲ ਅਤੇ ਬੋਟਨੀ ਬਰਥਿੰਗ ਯੂਨਿਟ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਜਿਨ੍ਹਾਂ ਜਣੇਪੇ ਸਮੇਂ ਸਹਿਯੋਗ ਦਿੱਤਾ। ਇਸ ਮੌਕੇ ਰਹਿਮਤ ਦੀ ਲੋਹੜੀ ਮਨਾਉਣ ਵਾਲਿਆਂ ਵਿੱਚ ਦਾਦੀ ਬਲਵਿੰਦਰ ਕੌਰ, ਭੂਆ ਪ੍ਰੋਫੈਸਰ ਸੁਖਜਿੰਦਰ ਕੌਰ ਸੁੱਖੀ, ਨਰਿੰਦਰ ਨਿਊਜ਼ੀਲੈਂਡ ਅਤੇ ਰਮਨਦੀਪ ਹਾਜ਼ਰ ਸਨ ਜਦੋਂ ਕਿ ਮੁਬਾਰਕਾਂ ਦੇਣ ਵਾਲਿਆਂ ਵਿੱਚ ਮੈਥਿਊ ਸਟੈਨਿਸ ਡਾਇਰੈਕਟਰ ਨਿਊਜ਼ੀਲੈਂਡ ਹੈਲਥ ਮੈਨੂੰਫੈਕਚਰਿੰਗ ਆਕਲੈਂਡ, ਮੈਨੇਜਰ ਦੀਪਲ ਪਾਟਲ, ਅਮਨ ਹੁੰਦਲ, ਜਸਪ੍ਰੀਤ ਜੱਸ, ਪਰਮਿੰਦਰ ਸਿੰਘ ਗਿੱਲ, ਹਰਿੰਦਰ ਸਮਰਾ, ਪਵਨੀਤ, ਰਣਦੀਪ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਆਦਿ ਮਿੱਤਰ ਦੋਸਤ ਸ਼ਾਮਲ ਹਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories