Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਦਰਸ਼ ਸਕੂਲ ਭਾਗੂ ਵਿਖੇ ਧੀਆਂ ਦੀ ਲੋਹੜੀ ਮਨਾਈ

ਪੜ੍ਹੇ-ਲਿਖੇ ਲੋਕ ਧੀਆਂ ਨੂੰ ਪੁੱਤਾਂ ਦੇ ਬਰਾਬਰ ਦੇ ਰਹੇ ਨੇ ਦਰਜਾ:ਪ੍ਰਿੰਸੀਪਲ ਜਗਜੀਤ ਕੌਰ
Published On: punjabinfoline.com, Date: Jan 15, 2019

ਲੰਬੀ,15 ਜਨਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ 'ਚ ਧੀਆਂ ਦੀ ਲੋਹੜੀ ਨੂੰ ਪੂਰੇ ਉਤਸ਼ਾਹ ਨਾਲ਼ ਮਨਾਈ ਗਈ।ਪ੍ਰਿੰਸੀਪਲ ਜਗਜੀਤ ਕੌਰ ਨੇ ਲੋਹੜੀ ਦੇ ਪਿਛੋਕੜ 'ਤੇ ਚਾਨਣ ਪਾਉਣ ਦੇ ਨਾਲ਼-ਨਾਲ਼ ਦੱਸਿਆ ਕਿ ਆਧੁਨਿਕ ਭਾਰਤੀ ਸਮਾਜ ਵਿੱਚ ਪੜ੍ਹੇ-ਲਿਖੇ ਲੋਕ ਧੀਆਂ ਨੂੰ ਪੁੱਤਾਂ ਦੇ ਬਰਾਬਰ ਦਰਜਾ ਦੇ ਕੇ ਲੋਹੜੀ ਮਨਾ ਰਹੇ ਹਨ ।ਸੀਨੀਅਰ ਲੈਕਚਰਾਰ ਅੰਮ੍ਰਿਤਪਾਲ ਕੌਰ ਧਾਲੀਵਾਲ਼ ਨੇ ਲੋਹੜੀ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਰੰਗਾਰੰਗ ਪ੍ਰੋਗਰਾਮ ਦੇ ਅੰਤਰਗਤ ਸਾਜਨ ਲੰਬੀ ਨੇ ਟੱਪੇ,ਮਹਿਕਪ੍ਰੀਤ ਤੇ ਸਾਥਣਾਂ ਨੇ ਲੰਬੀ ਹੇਕ ਦੇ ਗੀਤ, ਮਹਿਕਪ੍ਰੀਤ ਸਿੰਘ ਨੇ ਗੀਤ,ਅਨੂ ਸ਼ਰਮਾਂ ਤੇ ਸਾਥਣਾਂ ਨੇ ਸੁੰਦਰ ਮੁੰਦਰੀਏ,ਅਰਸ਼ਦੀਪ ਅਤੇ ਸੁਨੈਨਾ ਨੇ ਨਾਚ ,ਅਮਨਦੀਪ ਕੌਰ ਤੇ ਸਾਥਣਾ ਨੇ 'ਮਸਾਂ ਲਿਆ ਦਿਨ ਸ਼ਗਨਾਂ ਦਾ' ਦਾ ਰਾਹੀਂ ਵਿਰਾਸਤੀ ਰੰਗ ਪੇਸ਼ ਕੀਤੇ।ਬੱਚਿਆਂ ਨੂੰ ਮੂੰਗਫਲੀ ਤੇ ਰਿਉੜੀਆਂ ਆਦਿ ਸਮੱਗਰੀ ਵੰਡੀ ਗਈ।ਮੰਚ ਦਾ ਸੰਚਾਲਨ ਤਰਸੇਮ ਸਿੰਘ ਬੁੱਟਰ ਨੇ ਕੀਤਾ।ਇਸ ਵਕਤ ਲੈਕਚਰਾਰ ਅੰਮ੍ਰਿਤਪਤਲ ਕੌਰ ਧਾਲੀਵਾਲ਼,ਲੈਕਚਰਾਰ ਰਿੰਕੂ ਗੁਪਤਾ,ਲੈਕਚਰਾਰ ਸੋਨੀ ਗਰਗ,ਲੈਕਚਰਾਰ ਸੁਨੇਹ ਲਤਾ,ਲੈਕਚਰਾਰ ਵਿਸ਼ਾਲ ਬੱਤਾ,ਮੈਡਮ ਮਮਤਾ ਦੁਆ,ਇੰਦਰਜੀਤ ਕੌਰ ਭਗਵਾਨਗੜ੍ਹ,ਜਸਵਿੰਦਰ ਕੌਰ ਲੰਬੀ,ਰਜੇਸ਼ ਬਾਂਸਲ,ਰਾਜਬੀਰ ਕੌਰ ਭਾਗੂ, ਪ੍ਰਿਥੀਪਾਲ ਸਿੰਘ,ਵਕੀਲ ਸਿੰਘ ਸਿੱਧੂ,ਕੁਲਦੀਪ ਸਿੰਘ ਭਾਗੂ, ਜੂਨੀਅਰ ਸਹਾਇਕ ਕੁਲਦੀਪ ਸਿੰਘ,ਪਰਮਜੀਤ ਸਿੰਘ ਵਿਰਕ,ਵੀਰਪਾਲ ਕੌਰ,ਸੁਖਜੀਤ ਕੌਰ,ਪ੍ਰਮੇਸ਼ਰੀ ਦੇਵੀ,ਜਸਵਿੰਦਰ ਕੌਰ,ਰਿੰਪੂ ਕੌਰ,ਕਮਲਜੀਤ ਕੌਰ,ਮਨਪ੍ਰੀਤ ਕੌਰ,ਮਨਦੀਪ ਕੌਰ,ਰਾਣੀ ਕੌਰ, ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • linked in
  • Print It

Last 20 Stories