ਆਦਰਸ਼ ਸਕੂਲ ਭਾਗੂ 'ਚ ਦਾਨੀ ਸੱਜਣਾ ਨੇ ਕੋਟੀਆਂ ਅਤੇ ਬੂਟ ਵੰਡੇ
Published On: punjabinfoline.com, Date: Jan 15, 2019
ਲੰਬੀ,15 ਜਨਵਰੀ (ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਰਾਜ ਕੁਮਾਰ ਪੱਕਾ ਅਤੇ ਰਾਮਾਂ ਮੰਡੀ ਦੇ ਦਾਨੀ ਸੱਜਣਾ ਦੁਆਰਾ ਭੇਜੇ ਗਏ ਬੂਟ ਅਤੇ ਕੋਟੀਆਂ ਲੋੜਵੰਦ ਬੱਚਿਆਂ ਨੂੰ ਵੰਡੇ ਗਏ।ਪ੍ਰਿੰਸੀਪਲ ਜਗਜੀਤ ਕੌਰ ਨੇ ਲੋੜਵੰਦ ਬੱਚਿਆਂ ਲਈ ਬੂਟ ਕੋਟੀਆਂ ਭੇਜਣ ਲਈ ਦਾਨੀ ਸੱਜਣਾ ਦਾ ਧੰਨਵਾਦ ਕੀਤਾ।ਇਸ ਮੌਕੇ ਉੱਪ ਪ੍ਰਿੰਸੀਪਲ ਤਰਸੇਮ ਸਿੰਘ ਬੁੱਟਰ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਕੀਲ ਸਿੰਘ ਸਿੱਧੂ,ਮੈਡਮ ਕਾਂਤਾ ਅਤੇ ਮੈਡਮ ਕਮਲਜੀਤ ਕੌਰ ਹਾਜ਼ਰ ਸਨ।