Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਰਕਾਰੀ ਦਫ਼ਤਰਾਂ ਚ ਕੰਮ ਕਰਵਾਉਣ ਲਈ ਆਮ ਲੋਕਾਂ ਨੂੰ ਹੋਣਾ ਪੈ ਰਿਹਾ ਖ਼ੱਜਲ ਖ਼ੁਆਰ - ਜਸਵਿੰਦਰ ਰਿਖੀ

Published On: punjabinfoline.com, Date: Jan 15, 2019

ਧੂਰੀ,15 ਜਨਵਰੀ (ਮਹੇਸ਼ ਜਿੰਦਲ) ਇੱਕ ਆਮ ਇਨਸਾਨ ਨੂੰ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਚ ਕਈ-ਕਈ ਦਿਨ ਧੱਕੇ ਖਾਣੇ ਪੈਂਦੇ ਹਨ ਪਰ ਕੰਮ ਫਿਰ ਵੀ ਨਹੀਂ ਹੁੰਦੇ। ਹਰ ਦਫ਼ਤਰ ਹਰ ਜਗਾ ਵੀ.ਆਈ.ਪੀ ਦਾ ਬੋਲ-ਬਾਲਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਮਾਲਵਾ ਜੌਨ ਪਟਿਆਲਾ ਦੇ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਕੱਕੜਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਰਿਖੀ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫ਼ਰੰਟ ਤੇ ਫੈਲ ਸਾਬਤ ਹੋਈ ਹੈ ਅਤੇ ਹਰ ਵਾਅਦਾ ਕਰ ਕੇ ਮੁੱਕਰੀ ਹੈ। ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਨੇ ਇਸ ਨੂੰ ਖ਼ਤਮ ਕਰਨ ਦੀ ਜਗਾ ਹੋਰ ਵਧਾਇਆ ਹੈ। ਇੱਕ ਸੋਚਣ ਵਾਲੀ ਗੱਲ ਹੈ ਕਿ ਹਰ ਸਰਕਾਰੀ ਦਫ਼ਤਰ ਚ’ ਕੰਮ ਕਰਨ ਵਾਲੇ ਅਫ਼ਸਰ,ਮੁਲਾਜ਼ਮ ਨੂੰ ਤਨਖ਼ਾਹ ਆਮ ਲੋਕ ਦਿੰਦੇ ਹਨ। ਹਰ ਇੱਕ ਆਮ ਇਨਸਾਨ ਵੱਲੋਂ ਅਦਾ ਕਿੱਤੇ ਟੈਕਸ ਨਾਲ ਹੀ ਹਰ ਸਰਕਾਰੀ ਮੁਲਾਜ਼ਮ ਤੇ ਹਰ ਐਮ.ਐਲ.ਏ ਤੇ ਮੰਤਰੀ ਨੂੰ ਤਨਖ਼ਾਹ ਮਿਲਦੀ ਹੈ ਪਰ ਹੈਰਾਨੀ ਦੀ ਗੱਲ ਕਿ ਜੱਦੋ ਉਹੀ ਆਮ ਇਨਸਾਨ ਕਿਸੇ ਕੰਮ ਲਈ ਸਰਕਾਰੀ ਦਫ਼ਤਰ ਜਾਂਦਾ ਹੈ ਤਾਂ ਓੁਹ ਦੇ ਤੋਂ ਰਿਸ਼ਵਤ ਦੇ ਨਾ ਤੇ ਪੈਸੇ ਲਏ ਜਾਂਦੇ ਹਨ ਤੇ ਕੰਮ ਕਰਾਉਣ ਲਈ ਬਹੁਤ ਖੱਜਲ ਹੋਣਾ ਪੈਂਦਾ ਹੈ ਪਰ ਜੇ ਕੋਈ ਸਰਕਾਰ ਦਾ ਨੁਮਾਇੰਦਾ ਜਾ ਕੋਈ ਐਮ.ਐਲ.ਏ ਫ਼ੋਨ ਕਰ ਦੇਵੇ ਤਾਂ ਮਿੰਟਾਂ ਚ ਹੀ ਕੰਮ ਹੋ ਜਾਂਦੇ ਹਨ। ਜਦੋਂ ਕਿ ਇਹ ਕੰਮ ਕਰਨ ਵਾਲੇ ਅਫ਼ਸਰ ਨੂੰ ਤਨਖ਼ਾਹ ਆਮ ਲੋਕ ਦਿੰਦੇ ਹਨ। ਅੱਗੇ ਗੱਲ ਕਰਦਿਆਂ ਰਿਖੀ ਨੇ ਕਿਹਾ ਕਿ ਹਰ ਦਫ਼ਤਰ ਵਿਚ ਵੀ.ਆਈ.ਪੀ ਦਾ ਬੋਲ-ਬਾਲਾ ਹੈ। ਸਿਰਫ਼ ਇੱਕ ਬੱਤੀ ਲਾਹੁਣ ਨਾਲ ਵੀ.ਆਈ.ਪੀ ਕਲਚਰ ਖ਼ਤਮ ਨਹੀਂ ਹੋਇਆ। ਹਰ ਐਮ.ਐਲ.ਏ ਦੀ ਗੱਡੀ ਅੱਗੇ ਇੱਕ-ਇੱਕ ਪਾਇਲਟ ਜਿਪਸੀ ਲਾ ਦਿੱਤੀ ਹੈ। ਜੋ ਕਿ ਪਹਿਲਾਂ ਇਹ ਜਿਪਸੀ ਸਿਰਫ਼ ਕੈਬਨਿਟ ਮੰਤਰੀ ਅੱਗੇ ਚੱਲਦੀ ਸੀ ਪਰ ਕਾਂਗਰਸ ਸਰਕਾਰ ਦੇ ਰਾਜ ਚ’ ਇਨ੍ਹਾਂ ਦੇ ਹਾਰੇ ਹੋਏ ਵਿਧਾਇਕਾਂ ਨੂੰ ਵੀ ਜਿਪਸੀਆਂ ਮਿਲੀਆਂ ਹੋਈਆਂ ਹਨ। ਪਹਿਲਾਂ ਇੱਕ ਐਮ.ਐਲ.ਏ ਕੋਲ ਦੋ ਗੰਨਮੈਨ ਹੁੰਦੇ ਸਨ ਜੋ ਹੁਣ ਵੱਧ ਕੇ ਅੱਠ-ਦਸ ਦੀ ਗਿਣਤੀ ਚ’ ਹੋ ਗਏ ਹਨ। ਹੁਣ ਤੁਸੀਂ ਆਪ ਹੀ ਸੋਚ ਲੋ ਇਹ ਵੀ.ਆਈ.ਪੀ ਕਲਚਰ ਘਟਿਆ ਜਾ ਵਧਿਆ। ਪੰਜਾਬ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ ਪਰ ਇਹ ਸਰਕਾਰ ਨੇ ਵਿਧਾਇਕਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਤੇ ਵੀ.ਆਈ.ਪੀ ਕਲਚਰ ਨੇ ਪੰਜਾਬ ਦੇ ਲੋਕਾਂ ਉੱਤੇ ਹੋਰ ਬੋਝ ਪਾਇਆ ਹੈ। ਮੇਰੀ ਸਾਰੇ ਸਰਕਾਰੀ ਅਫ਼ਸਰਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਪਣੇ ਜ਼ਮੀਰ ਦੀ ਆਵਾਜ਼ ਸੁਣੋ। ਆਮ ਲੋਕਾਂ ਦੀ ਹੁੰਦੀ ਲੁੱਟ,ਖੱਜਲ ਖ਼ੁਆਰੀ ਨੂੰ ਖ਼ਤਮ ਕਰੋ। ਸੱਚ ਦਾ ਸਾਥ ਦੋ। ਸਾਰੇ ਪੰਜਾਬੀਆਂ ਨੂੰ ਜਾਗਣ ਦੀ ਜ਼ਰੂਰਤ ਹੈ ਤੇ ਭਿ੍ਰਸ਼ਟਾਚਾਰ ਤੇ ਰਿਸ਼ਵਤਖ਼ੋਰੀ ਖ਼ਿਲਾਫ਼ ਇੱਕ ਜੁੱਟ ਹੋ ਕੇ ਖੜਨ ਦੀ ਜ਼ਰੂਰਤ ਹੈ। ਸੱਚ ਨਾਲ ਖੜੋ ਤੇ ਸੱਚ ਦਾ ਸਾਥ ਦੋ,ਆਪਣੇ ਹੱਕਾਂ ਨੂੰ ਪਹਿਚਾਨਣ ਦੀ ਲੋੜ ਹੈ। ਇਸ ਸਮੇਂ ਉਨ੍ਹਾਂ ਨਾਲ ਸੇਵਕ ਗਿੱਲ ਧੂਰੀ,ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਯੂਥ ਮਨਪ੍ਰੀਤ ਸਿੰਘ ਸੋਪਾਲ,ਹਲਕਾ ਧੂਰੀ ਦੇ ਐੱਸ.ਸੀ ਵਿੰਗ ਦੇ ਪ੍ਰਧਾਨ ਅਮਨ ਕਲੇਰ,ਮਨਪ੍ਰੀਤ ਹਰਚੰਦਪੁਰ,ਮਿੰਟੂ ਕੱਕੜਵਾਲ ਆਦਿ ਹਾਜ਼ਰ ਸਨ ।

Tags: mahesh jindal dhuri
  • Facebook
  • twitter
  • linked in
  • Print It

Last 20 Stories