Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੋਦਗਿੱਲ ਬਣੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ

Published On: punjabinfoline.com, Date: Jan 15, 2019

ਸੰਗਰੂਰ,15 ਜਨਵਰੀ (ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਦੀ ਸੰਗਰੂਰ ਇਕਾਈ ਦੀ ਮੀਟਿੰਗ ਸ੍ਰੀ ਵਿਕਰਮ ਸੈਣੀ ਪਾਲੀ ਦੀ ਪ੍ਰਧਾਨਗੀ ਹੇਠ ਹੋਈ | ਪਾਰਟੀ ਸੰਗਠਨ ਦੀ ਮਜ਼ਬੂਤੀ ਲਈ ਸ੍ਰੀ ਅਰਵਿੰਦ ਮੋਦਗਿੱਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਪਾਲੀ ਨੇ ਕਿਹਾ ਕਿ ਭਾਜਪਾ ਹਾਈਕਮਾਂਡ ਵਲੋਂ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ ਹੈ ਅਤੇ ਇਸ ਕੜੀ ਅਧੀਨ ਸ੍ਰੀ ਅਰਵਿੰਦ ਮੋਦਗਿੱਲ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ | ਪਿੰਡ ਪੱਧਰ ਅਤੇ ਵਾਰਡ ਤੱਕ ਭਾਜਪਾ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਭਾਜਪਾ ਕਾਰਕੁਨ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਨੂੰ ਘਰ-ਘਰ ਲੈ ਕੇ ਜਾਣਗੇ | ਇਸ ਮੌਕੇ ਜ਼ਿਲ੍ਹਾ ਸਕੱਤਰ ਸ੍ਰੀ ਪਵਨ ਕੁਮਾਰ ਗਰਗ, ਕੇ.ਕੇ. ਮੋਦਗਿੱਲ, ਕੈਪਟਨ ਰਾਮ ਸਿੰਘ, ਸੁਨੀਲ ਗੋਇਲ ਡਿੰਪਲ, ਸ੍ਰੀ ਨਰੇਸ਼ ਗੋਇਲ ਪ੍ਰਧਾਨ ਸਦਰ ਬਾਜ਼ਾਰ ਮਾਰਕੀਟ ਵੀ ਮੌਜੂਦ ਸਨ |

Tags: sapna rani sangrur
  • Facebook
  • twitter
  • linked in
  • Print It

Last 20 Stories

Powered by Arash Info Corpopration