Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਰਕਾਰੀ ਪ੍ਰਾਇਮਰੀ ਸਕੂਲ ਨਥੇਹਾ ਦੇ 152 ਲੋੜਵੰਦ ਬੱਚਿਆਂ ਨੂੰ ਕਾਪੀਆਂ ਪੈਨ ਵੰਡੇ

Published On: punjabinfoline.com, Date: Jan 16, 2019

ਤਲਵੰਡੀ ਸਾਬੋ, 16 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀਆਂ ਵੱਲੋਂ ਜਿਥੇ ਸਰਦੀ ਤੋਂ ਬਚਣ ਲਈ ਗਰੀਬਾਂ ਨੂੰ ਗਰਮ ਕੱਪੜੇ ਵੰਡੇ ਜਾ ਰਹੇ ਹਨ ਉੱਥੇ ਪਿੰਡ ਨਥੇਹਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਲੋੜਵੰਦ ਬੱਚਿਆਂ ਨੂੰ ਪੜਾਈ ਕਰਨ ਲਈ ਜ਼ਰੂਰੀ ਸਮਾਨ ਕਾਪੀਆਂ ਅਤੇ ਪੈਨ ਮੁਫਤ ਦਿੱਤੇ ਗਏ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਰਿਟਾ. ਬੀਪੀਈਓ ਜਗਜੀਤ ਸਿੰਘ ਚੀਮਾ, ਰਿਟਾ. ਮੁੱਖ ਅਧਿਆਪਕ ਕਰਨੈਲ ਸਿੰਘ, ਸ. ਮੱਘਰ ਸਿੰਘ, ਦਾਨੀ ਸੱਜਣ ਗੁਰਮੇਲ ਸਿੰਘ, ਸਪਨਾ ਮੈਡਮ ਅਤੇ ਨਥੇਹਾ ਸਕੂਲ ਮੁਖੀ ਬਲਕੌਰ ਸਿੰਘ ਸਿੱਧੂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨਥੇਹਾ ਦੇ ਲਗਭਗ 152 ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਪੈਨ ਵੰਡੇ ਗਏ। ਸਕੂਲ ਦੇ ਹੈਡ ਟੀਚਰ ਬਲਕੌਰ ਸਿੰਘ ਨੇ ਉਕਤ ਸਮਾਜਸੇਵੀਆਂ ਵੱਲੋ ਕੀਤੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਸੇਵਾ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜਗਜੀਤ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਮਾਜ 'ਚ ਫਾਲਤੂ ਦੇ ਖਰਚੇ ਕਰਨ ਨਾਲੋ ਲੋੜਵੰਦਾਂ ਦੇ ਕੰਮ ਆਉਣ ਵਾਲੀਆਂ ਚੀਜਾਂ ਦਾਨ ਵਜੋਂ ਦੇਣੀਆਂ ਚਾਹੀਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸ. ਅਮਰੀਕ ਸਿੰਘ ਕੌਰੇਆਣਾ, ਮੈਡਮ ਚਰਨਜੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਜਤਿੰਦਰ ਕੌਰ, ਮੈਡਮ ਅਮਰਜੀਤ ਕੌਰ ਆਦਿ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories

Powered by Arash Info Corpopration