Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਹਿਤ ਜਾਗ੍ਰਿਤੀ ਸਭਾ ਵੱਲੋਂ ਮਾਸਿਕ ਇਕੱਤਰਤਾ ਤਹਿਤ ਕਵੀ ਦਰਬਾਰ

ਨਵਨੀਤ ਅਤੇ ਪੁਨੀਤ ਬੱਚੀਆਂ ਦੀਆਂ ਪੁਸਤਕਾਂ ਦੀ ਕੀਤੀ ਘੁੰਢ ਚੁਕਾਈ
Published On: punjabinfoline.com, Date: Jan 21, 2019

ਬਠਿੰਡਾ,21 ਜਨਵਰੀ (ਬੁੱਟਰ) ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਮਾਸਿਕ ਇੱਕਤਰਤਾ ਦੇ ਅੰਤਰਗਤ ਕਵੀ ਦਰਬਾਰ ਫੁਲਵਾੜੀ ਕਾਲਜ ਬਠਿੰਡਾ ਵਿਖੇ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਅਤੇ ਅਮਰਜੀਤ ਜੀਤ ਜੀ ਦੀ ਪ੍ਰਧਾਨਗੀ 'ਚ ਆਯੋਜਤ ਹੋਇਆ।ਇਸ ਕਾਵਿ-ਮਹਿਫ਼ਲ 'ਚ ਹਾਜ਼ਰ ਕਵੀਆਂ ਨੇ ਆਪਣੇ ਮੌਲਿਕ ਗੀਤ,ਕਵਿਤਾਵਾਂ,ਗ਼ਜ਼ਲਾਂ,ਕਵੀਸ਼ਰੀ,ਰੁਬਾਈਆਂ ਅਤੇ ਦੋਹੇ ਆਦਿ ਸੁਣਾ ਕੇ ਰੰਗ ਬੰਨ੍ਹਿਆਂ।ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ ਪੇਸ਼ ਕੀਤੀਆਂ ਗਈਆਂ ਰਚਨਾਵਾਂ ਦੀ ਸੰਤੁਲਿਤ ਢੰਗ ਨਾਲ਼ ਬਾਖ਼ੂਬੀ ਸਮੀਖਿਆ ਕੀਤੀ ਅਤੇ ਉਹਨਾਂ ਨੇ ਚੰਗਾ ਲਿਖਣ ਲਈ ਚੰਗਾ ਸਹਿਤ ਪੜ੍ਹਨ ਲਈ ਕਵੀਆਂ ਨੂੰ ਪ੍ਰੇਰਤ ਵੀ ਕੀਤਾ।ਇਸ ਮੌਕੇ ਸ਼ਾਇਰ ਦਿਲਜੀਤ ਬੰਗੀ ਦੀਆਂ ਨਿੱਕੀ ਉਮਰ ਦੀਆਂ ਹੋਣਹਾਰ ਧੀਆਂ ਨਵਨੀਤ ਅਤੇ ਪੁਨੀਤ ਦੀਆਂ ਕਿਤਾਬਾਂ 'ਰੁੱਖਾਂ ਹੇਠ ਪ੍ਰਕਾਸ਼', 'ਖ਼ੁਸ਼ੀ ਦੇ ਪਲ'ਅਤੇ 'ਮੀ ਐਂਡ ਮਾਈ ਫਰਾਇੰਡਜ਼' ਦੀ ਘੁੰਡ ਚੁਕਾਈ ਵੀ ਕੀਤੀ ਗਈ।ਇਸ ਸਾਹਿਤਕ ਸਮਾਗਮ ਦੌਰਾਨ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਜਗਦੀਸ਼ ਸਿੰਘ ਘਈ,ਪ੍ਰਧਾਨ ਅਮਰਜੀਤ ਜੀਤ,ਨਿਰੰਜਣ ਸਿੰਘ ਪ੍ਰੇਮੀ,ਤਰਸੇਮ ਸਿੰਘ ਬੁੱਟਰ,ਜਗਦੀਸ਼ ਬਾਂਸਲ,ਦਿਲਜੀਤ ਬੰਗੀ,ਰਾਜਬੀਰ ਕੌਰ,ਬਲਵੰਤ ਸਿੰਘ,ਪੋਰਿੰਦਰ ਕੁਮਾਰ ਸਿੰਗਲਾ,ਸੁਖਦਰਸ਼ਨ ਗਰਗ,ਬਲਵਿੰਦਰ ਸਿੰਘ ਬਾਘਾ,ਪੰਡਤ ਰੂਪ ਚੰਦ ਸ਼ਰਮਾਂ,ਨਛੱਤਰ ਝੁੱਟੀਕਾ,ਸੇਵਕ ਸਿੰਘ ਸ਼ਮੀਰੀਆ ਆਦਿ ਹਾਜ਼ਰ ਸਨ। ਮੰਚ ਦਾ ਸੰਚਾਲਨ ਤਰਸੇਮ ਸਿੰਘ ਬੁੱਟਰ ਨੇ ਕੀਤਾ।

Tags: tarsem singh butter
  • Facebook
  • twitter
  • linked in
  • Print It

Last 20 Stories