Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਮਾਜ ਸੇਵੀ ਨੇ ਬਲੱਡ ਕੈਂਸਰ ਪੀੜਤ ਦੀ ਕੀਤੀ ਨਗਦ ਰਾਸ਼ੀ ਦੇ ਕੇ ਮੱਦਦ

Published On: punjabinfoline.com, Date: Jan 28, 2019

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਜਿੱਥੇ ਕੈਂਸਰ ਦੀ ਭਿਆਨਕ ਬਿਮਾਰੀ ਦਿਨੋਂ ਦਿਨ ਮਾਲਵੇ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਉੱਥੇ ਹੀ ਅਜਿਹੇ ਲੋੜਵੰਦ ਮਰੀਜਾਂ ਦੀ ਮੱਦਦ ਕਰਨ ਲਈ ਸਮਾਜ ਸੇਵੀ ਲੋਕ ਰੱਬ ਬਣਕੇ ਬਹੁੜਦੇ ਹਨ। ਇਸ ਤਰਾਂ ਹੀ ਬੀਤੇ ਦਿਨ ਅਖਬਾਰਾਂ ਵਿੱਚ ਕੈਂਸਰ ਪੀੜਤ ਸਬੰਧੀ ਲੱਗੀ ਖਬਰ ਦੇਖ ਕੇ ਅੱਜ ਬਲਵਿੰਦਰ ਸਿੰਘ ਖਾਲਸਾ ਰਿਟਾਇਰਡ ਜਿਲੇਦਾਰ ਬਠਿੰਡਾ ਵੱਲੋਂ ਕੈਂਸਰ ਪੀੜਤ ਚਰਨਜੀਤ ਕੌਰ ਬੰਗੇਹਰ ਚੜ੍ਹਤ ਸਿੰਘ ਨੂੰ ਆਪਣੇ ਵੱਲੋਂ ਪੰਜ ਹਜਾਰ ਦੀ ਨਗਦ ਰਾਸ਼ੀ ਭੇਟ ਕੀਤੀ ਗਈ। ਇਸ ਸਮੇਂ ਉਹਨਾਂ ਕਿਹਾ ਕਿ ਉਹ ਆਪਣੇ ਪੈਸੇ ਵਿੱਚੋਂ ਦਸਵੰਧ ਕੱਢ ਕੇ ਇਹ ਪੈਸੇ ਦੇ ਰਹੇ ਹਨ ਤਾਂ ਜੋ ਇਸ ਤਰਾਂ ਦੇ ਲੋੜਵੰਦਾਂ ਦੀ ਥੋੜੀ ਬਹੁਤ ਮੱਦਦ ਹੋ ਸਕੇ। ਖਾਲਸਾ ਜੀ ਨੇ ਕਿਹਾ ਕਿ ਉਹ ਆਪਣੇ ਵੱਲੋਂ ਇਸ ਤੋਂ ਪਹਿਲਾਂ ਸਕੂਲਾਂ ਵਿੱਚ ਲੋੜਵੰਦ ਬੱਚਿਆਂ ਲਈ ਵਰਦੀਆਂ, ਕੈਂਸਰ ਮਰੀਜਾਂ ਦੀ ਮੱਦਦ, ਗ਼ਰੀਬ ਲੜਕੀਆਂ ਦੀ ਸ਼ਾਦੀ ਲਈ ਮੱਦਦ ਕਰਦੇ ਆ ਰਹੇ ਹਨ। ਉਹਨਾਂ ਬੇਨਤੀ ਕੀਤੀ ਕਿ ਹਰ ਇੱਕ ਵਿਅਕਤੀ ਅਤੇ ਸਾਰੀਆਂ ਸੰਸਥਾਵਾਂ ਨੂੰ ਅਜਿਹੇ ਅਜਿਹੇ ਲੋਕਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories