ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵੋਟਰ ਦਿਵਸ ਅਤੇ ਗਣਤੰਤਰਤਾ ਦਿਵਸ ਮੌਕੇ ਰਾਜਸਥਾਨੀ ਲੋਕ ਨਾਚ ਦੀ ਪੇਸ਼ਕਾਰੀ ਕੀਤੀ
ਤਲਵੰਡੀ ਸਾਬੋ, ੨੮ ਜਨਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਟੀ ਦੇ ਅਧੀਨ ਚਲ ਰਹੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ, ਕਾਲਜ ਆਫ ਬੇਸਿੱਕ ਸਾਇੰਸਜ਼, ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ¬ ਯੂਨੀਵਰਸਿਟੀ ਸਕੂਲ ਆਫ ਲਾਅ ਅਤੇ ਸਕੂਲ ਵਿੰਗ ਵੱਲੋ ਰਾਸ਼ਟਰੀ ਵੋਟਰ ਦਿਵਸ ਅਤੇ ਗਣਤੰਤਰਤਾ ਦਿਵਸ ਮਨਾਇਆ ਗਿਆ ਅਤੇ ਵਿਦਿਆਰਥਣਾਂ ਨੇ ਗਣਤੰਤਰਤਾ ਦਿਵਸ ਮੌਕੇ ਬਠਿੰਡਾ ਵਿਖੇ ਆਪਣੀ ਕਲਾ ਦੇ ਜੌਹਰ ਦਿਖਾਏ। 'ਵਰਸਿਟੀ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਆਫ ਐਜ਼ੂਕੇਸਨ ਦੇ ਡਿਪਟੀ ਡੀਨ ਡਾ. ਅਮਰਦੀਪ ਕੌਰ ਪੋਲ ਨੇ ਕੀਤੀ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਉਹਨਾਂ ਨੇ ਗਣਤੰਤਰ ਦਿਵਸ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਗਣਤੰਤਰਤਾ ਦਿਵਸ ਬਠਿੰਡਾ ਵਿਖੇ ਵਰਸਿਟੀ ਵਿਦਿਆਰਥੀਆਂ ਦੀ ਬਾਖੂਬੀ ਪੇਸ਼ਕਾਰੀ ਦੇਣ ਤੇ ਮੁਬਾਰਕਬਾਦ ਵੀ ਦਿੱਤੀ। ਪ੍ਰੋਗਰਾਮ ਦੀ ਸੁਰੂਆਤ ਰਾਸ਼ਟਰੀ ਗੀਤ ਨਾਲ ਅਤੇ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ। ਇਸ ਤੋਂ ਇਲਾਵਾ ਵਿਦਿਆਰਥੀਆ ਨੇ ਰਾਸ਼ਟਰੀ ਕਾਵਿਤਾਵਾ, ਗੀਤ ਅਤੇ ਭਾਸ਼ਣ ਦਿੱਤੇ। ਯੂਨੀਵਰਸਟੀ ਕਾਲਜ ਆਫ ਬੇਸਿਕ ਸਾਇੰਸਜਜ ਐਂਡ ਹਿਊਮੈਨਟਿਜ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਜਨੀ ਬਾਲਾ ਨੇ ਰਾਸਟਰੀ ਵੋਟਰ ਦਿਵਸ ਦੇ ਬਾਰੇ ਵਿਚ ਆਪਣੇ ਅਨਮੋਲ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੌਰਾਨ ਵੋਟਰ ਦਿਵਸ ਬਾਰੇ ਵਿਦਿਆਰਥੀਆ ਨੂੰ ਜਾਣੂ ਕਰਵਾਉਣ ਲਈ ਮਾਕ ਵੋਟਿੰਗ ਵੀ ਕਰਵਾਈ ਗਈ। ਅੰਤ ਵਿੱਚ ਡਿਪਟੀ ਡਾਇਰੈਕਟ ਫਾਇਨਾਂਸ ਡਾ. ਨਰਿੰਦਰ ਸਿੰਘ, ਡਿਪਟੀ ਰਜਿਸਟਰਾਜ ਡਾ. ਅਮਿਤ ਟੁਟੇਜਾ, ਪਬਲਿਕ ਰਿਲੇਸ਼ਨ ਅਫਸਰ ਹਰਪ੍ਰੀਤ ਸ਼ਰਮਾ, ਫਿਜੀਕਲ ਡੀਨ ਡਾ. ਰਵਿੰਦਰ ਸੂਮਲ, ਡਿਪਟੀ ਡੀਨ ਡਾ. ਅਮਰਦੀਪ ਕੌਰ ਪੋਲ ਵੱਲੋਂ ਸਭ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਪ੍ਰੋਗਰਾਮ ਦਾ ਸੰਚਾਲਨ ਸਤਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਕੀਤਾ ਗਿਆ। ਇਸੇ ਤਰਾਂ ਬੇਸਿੱਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਵਿਤਾ ਚੌਧਰੀ, ਪ੍ਰੋ. ਹਰਪਿੰਦਰ ਕੌਰ, ਪ੍ਰੋ ਦਲਜੀਤ ਕੌਰ ਦੀ ਅਗਵਾਈ ਵਿੱਚ ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਵੱਲੋਂ ਰਾਜਸਥਾਨੀ ਲੋਕ ਨਾਚ ਦੀ ਬਾਖੂਬੀ ਪੇਸ਼ਕਾਰੀ ਦਿੱਤੀ ਗਈ ਜਿਸ ਨੂੰ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਪੇਸ਼ ਕੀਤਾ ਗਿਆ। ਜਿਸ ਦੀ ਸਲਾਘਾ ਪਹੁੰਚੇ ਮੁੱਖ ਮਹਿਮਾਨਾਂ ਤੋਂ ਇਲਾਵਾ ਸਮੂਹ ਹਾਜ਼ਰੀਨ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਤੌਰ 'ਤੇ ਆਏ ਸੂਬੇ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਕਮਿਸ਼ਨਰ ਬਠਿਡਾ ਸ਼੍ਰੀ ਪਰਨੀਤ ਭਾਰਦਵਾਜ ਸਮੇਤ ਪਤਵੰਤਿਆਂ ਨੇ ਵਰਸਿਟੀ ਵਿਦਿਆਰਥਣਾ ਤੇ ਸਟਾਫ ਦੀ ਚੰਗੀ ਪੇਸ਼ਕਾਰੀ ਦੇਣ ਤੇ ਹੌਸਲਾ ਅਫਜਾਈ ਵੀ ਕੀਤੀ।