Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਲੈ ਕੇ ਬਠਿੰਡਾ ਤੋਂ ਸਿੰਘਾਪੁਰ ਮੋਟਰ ਸਾਈਕਲਾਂ 'ਤੇ ਰਵਾਨਾ ਹੋਇਆ ਪੰਜਾਬੀ ਅਡਵੈਂਚਰਜ਼ ਗਰੁੱਪ ਅੱਜ ਸੱਤਵੇਂ ਦਿਨ ਪਹੁੰਚਿਆ ਗੁਹਾਟੀ।

ਸ. ਲਹਿਰੀ ਨੇ ਆਪਣੇ ਜਦੀ ਪਿੰਡ ਦੇ ਗੁਰੂ ਹਰਗੋਬਿੰਦ ਸਕੂਲ ਦੇ ਬੱਚਿਆਂ ਨਾਲ ਕੀਤੀ ਖੁਸ਼ੀ ਸਾਂਝੀ
Published On: punjabinfoline.com, Date: Feb 01, 2019

ਤਲਵੰਡੀ ਸਾਬੋ, 1 ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਸ ਸਾਲ ਮਨਾਈ ਜਾ ਰਹੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਅਤੇ ਵਾਤਾਵਰਨ ਨੂੰ ਬਚਾਉਣ ਦੇ ਸੁਨੇਹੇ ਨੂੰ ਲੈ ਕੇ ਬਠਿੰਡਾ ਤੋਂ ਸਿੰਘਾਪੁਰ ਤੱਕ ਮੋਟਰ ਸਾਈਕਲਾਂ ਰਾਹੀਂ ਸਫਰ 'ਤੇ ਨਿੱਕਲਿਆ 9 ਸਾਥੀਆਂ ਦਾ ਜਥਾ ਸੱਤਵੇਂ ਦਿਨ ਭਾਰਤ ਦੇ ਸੱਤ ਰਾਜਾਂ ਵਿੱਚੋਂ ਦੀ ਹੁੰਦਾ ਹੋਇਆ ਅੱਜ ਸਾਮ ਗੁਹਾਟੀ ਵਿਖੇ ਪਹੁੰਚ ਗਿਆ ਹੈ। ਇਸੇ ਸਫਰ ਦੌਰਾਨ ਉਹਨਾਂ ਆਪਣੇ ਜੱਦੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲੀ ਬੱਚਿਆਂ ਨਾਲ ਪ੍ਰੋਜੈਕਟਰ ਰਾਹੀ ਵੀਡੀਓ ਕਾਲ ਕਰਕੇ ਆਪਣੇ ਸੁਪਨਿਆਂ ਨੂੰ ਜਿਉਂਦਾ ਰੱਖਣ ਦੇ ਨਾਲ ਨਾਲ ਉਹਨਾਂ ਨੂੰ ਪੂਰਾ ਕਰਨ ਦਾ ਮਨ ਅੰਦਰ ਜਨੂੰਨ ਬਣਾਈ ਰੱਖਣ ਦੀ ਅਪੀਲ ਕੀਤੀ। ਬੱਚਿਆਂ ਦੁਆਰਾ ਉਹਨਾਂ ਨੂੰ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਨੂੰ ਲੈ ਕੇ ਚੱਲੇ ਹਨ। ਸ. ਲਹਿਰੀ ਨੇ ਸਾਡੇ ਪੱਤਰਕਾਰ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਪੰਜਾਬੀ ਅਡਵੈਂਚਰਜ਼ ਗਰੁੱਪ ਦੇ ਪ੍ਰਧਾਨ ਅਤੇ ਦੈਨਿਕ ਜਾਗਰਣ ਬਠਿੰਡਾ ਦੇ ਬਿaਰੋ ਚੀਫ ਸ. ਗੁਰਪ੍ਰੇਮ ਸਿੰਘ ਲਹਿਰੀ ਨੇ ਦੱਸਿਆ ਕਿ ਇਹ ਸਫਰ ਉਹਨਾਂ ਭਾਰਤ ਦੇ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਬਠਿੰਡਾ ਤੋਂ ਆਰੰਭ ਕੀਤਾ ਸੀ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਦੀ ਹੁੰਦਾ ਹੋਇਆ ਅੱਜ ਸ਼ਾਮ ਗੁਹਾਟੀ ਵਿਖੇ ਸਹੀ ਸਲਾਮਤ ਪਹੁੰਚ ਗਿਆ ਹੈ। ਉਹਨਾਂ ਸੱਤ ਦਿਨਾਂ ਦੇ ਸਫਰ ਸਬੰਧੀ ਦੱਸਿਆ ਕਿ ਬਠਿੰਡਾ ਤੋਂ ਚੱਲ ਕੇ ਉਹਨਾਂ ਦਾ ਦਿੱਲੀ ਵਿਖੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ. ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਦਿੱਲੀ ਤੋਂ ਅਗਲੇ ਦਿਨ ਦੀ ਰਵਾਨਗੀ ਉਹਨਾਂ ਹਰੀ ਝੰਡੀ ਦੇ ਕੇ ਕੀਤੀ। ਉਹਨਾਂ ਹੁਣ ਤੱਕ ਦੇ ਸਫਰ ਮੌਕੇ ਆਈਆਂ ਮੁਸ਼ਕਲਾਂ ਬਾਰੇ ਦੱਸਦਿਆਂ ਕਿਹਾ ਕਿ ਐਨੇ ਲੰਬੇ ਸਫਰ ਵਿੱਚ ਨਿੱਕੀਆਂ ਮੋਟੀਆਂ ਸਮੱਸਿਆਵਾਂ ਨੂੰ ਛੱਡ ਕੇ ਕੋਈ ਵੱਡੀ ਸਮੱਸਿਆ ਦਾ ਸਾਹਮਣਾ ਨਹੀ ਕਰਨਾ ਪਿਆ ਪ੍ਰੰਤੂ ਬਿਹਾਰ ਰਾਜ ਵਿੱਚ ਉਹਨਾਂ ਨੂੰ ਦੋ ਜਗਾ ਲੁਟੇਰਿਆਂ ਨੇ ਘੇਰਨ ਦੀ ਅਸਫਲ ਕੋਸ਼ਿਸ਼ ਕੀਤੀ। ਬਠਿੰਡਾ ਤੋਂ ਚੱਲ ਕੇ ਗੁਹਾਟੀ ਤੱਕ 2500 ਕਿਲੋਮੀਟਰ ਦਾ ਸਫਰ ਤੈਅ ਕਰਦਿਆਂ ਉਹਨਾਂ ਦੇ ਜਥੇ ਨੇ ਇੱਕ ਦਿਨ ਵਿੱਚ 766 ਕਿਲੋਮੀਟਰ ਦਾ ਲਗਤਾਰਾ ਸਫਰ ਤੈਅ ਕਰਕੇ ਇੱਕ ਨਵਾਂ ਮੀਲ ਪੱਥਰ ਗੱਡਿਆ ਹੈ। ਉਹਨਾਂ ਇਸ ਗੱਲ ਦਾ ਅਫਸੋਸ ਵੀ ਜਾਹਿਰ ਕੀਤਾ ਕਿ ਅਸੀਂ ਪੰਜਾਬੀ ਲੋਕ ਪੰਜਾਬੀ ਨੂੰ ਮਨੋਂ ਵਿਸਾਰ ਚੁੱਕੇ ਹਨ, ਕਿਉਂਕਿ ਉਹਨਾਂ ਮੁਤਾਬਿਕ ਪੰਛਮੀ ਬੰਗਾਲ ਅਤੇ ਆਸਾਮ ਵਿੱਚ ਉਹਨਾਂ ਨੂੰ ਸਫਰ ਦੇ ਦੌਰਾਨ ਕਿਤੇ ਵੀ ਉਹਨਾਂ ਦੀ ਮਾਤਾ ਭਾਸ਼ਾ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਦੇ ਸਾਈਨ ਬੋਰਡ ਨਜ਼ਰੀ ਨਹੀਂ ਪਏ। ਅੱਠਵੇਂ ਦਿਨ ਦੇ ਸਫਰ ਸਬੰਧੀ ਉਹਨਾਂ ਦੱਸਿਆ ਕਿ ਕੱਲ ਉਹ ਗੁਹਾਟੀ ਤੋਂ ਸਿਨੇਚਰ ਨੂੰ ਰਵਾਨਾ ਹੋਣਗੇ ਅਤੇ ਲਗਭਗ 15 ਫਰਵਰੀ ਤੱਕ ਸਿੰਗਾਪੁਰ ਪਹੁੰਚਣ ਦੀ ਸਭਾਵਨਾ ਹੈ। ਸਿੰਗਾਪੁਰ ਪਹੁੰਚਣ ਤੋਂ ਪਹਿਲਾਂ ਮਲੇਸ਼ੀਆ ਦੇ ਬਾਰਡਰ 'ਤੇ ਸਿੰਘ ਇਜ਼ੀ ਰਾਈਡਰਜ਼ ਕਲੱਬ ਮਲੇਸ਼ੀਆ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਉਕਤ ਕਲੱਬ ਵੱਲੋਂ ਪੂਰਾ ਮਲੇਸ਼ੀਆ ਪਾਰ ਕਰਵਾਇਆ ਜਾਵੇਗਾ। ਸਮੁੱਚੇ ਦੇਸ਼ ਵਾਸੀਆਂ ਵੱਲੋਂ ਦੁਆ ਕੀਤੀ ਜਾਂਦੀ ਹੈ ਕਿ ਪੰਜਾਬੀ ਅਡਵੈਂਚਰਜ਼ ਗਰੁੱਪ ਦਾ ਇਹ ਸਫਰ ਤੰਦਰੁਸਤ ਅਤੇ ਸਫਲ ਰਹੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories