Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਬਕਾ ਵਿਧਾਇਕ ਨੇ ਸੁਣੀਆਂ ਵਰਕਰਾਂ ਦੀਆਂ ਮੁਸ਼ਕਿਲਾਂ, ਗਤੀਵਿਧੀਆਂ ਤੇਜ ਕਰਨ ਲਈ ਵੀਚਾਰਾਂ ਵੀ ਹੋਈਆਂ।

Published On: punjabinfoline.com, Date: Feb 04, 2019

ਤਲਵੰਡੀ ਸਾਬੋ, 4 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਅੱਜ ਆਪਣੀ ਰਿਹਾਇਸ਼ ਤੇ ਹਲਕਾ ਤਲਵੰਡੀ ਸਾਬੋ ਦੇ ਵੱਖ ਵੱਖ ਪਿੰਡਾਂ ਤੋਂ ਪੁੱਜੇ ਅਕਾਲੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣ ਕੇ ਜਿੱਥੇ ਉਨਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਉੱਥੇ ਹਲਕੇ ਅੰਦਰ ਆਉਣ ਵਾਲੇ ਦਿਨਾਂ ਵਿੱਚ ਰਾਜਸੀ ਸਰਗਰਮੀਆਂ ਨੂੰ ਤੇਜ ਕਰਨ ਦੇ ਮਕਸਦ ਨਾਲ ਪਾਰਟੀ ਆਗੂਆਂ ਨਾਲ ਵੀਚਾਰਾਂ ਵੀ ਕੀਤੀਆਂ। ਸਾਬਕਾ ਵਿਧਾਇਕ ਨੇ ਇਸ ਮੌਕੇ ਵਰਕਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜਿੱਥੇ ਮੌਕੇ ਤੇ ਕਈ ਅਧਿਕਾਰੀਆਂ ਨੂੰ ਫੋਨ ਕੀਤੇ ਉੱਥੇ ਉਨਾਂ ਨੇ ਉੱਚ ਪੱਧਰ ਦੀਆਂ ਕਈਆਂ ਸਾਂਝੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਤੋਂ ਜਲਦੀ ਕੰੰਮ ਕਰਵਾਉਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਸਿੱਧੂ ਨੇ ਵਰਕਰਾਂ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਪਿੰਡਾਂ ਵਿੱਚ ਪਾਰਟੀ ਗਤੀਵਿਧੀਆਂ ਨੂੰ ਤੇਜ ਕਰਨ ਸਬੰਧੀ ਸਲਾਹ ਮਸ਼ਵਰਾ ਕਰਦਿਆਂ ਉਨਾਂ ਨੂੰ ਆਪੋ ਆਪਣੇ ਪਿੰਡਾਂ ਵਿੱਚ ਜਨਸੰਪਰਕ ਆਰੰਭ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਾਰਟੀ ਦੀਆਂ ਭਵਿੱਖੀ ਨੀਤੀਆਂ ਨੂੰ ਪਹੁੰਚਾਇਆ ਜਾ ਸਕੇ।ਇਸ ਮੌਕੇ ਸਾਬਕਾ ਵਿਧਾਇਕ ਨੇ ਪਾਰਟੀ ਆਗੂਆਂ ਨੂੰ ਕਈ ਕੇਂਦਰੀ ਯੋਜਨਾਵਾਂ ਤੋਂ ਜਾਣੂੰ ਕਰਵਾਂਉਦਿਆਂ ਆਪਣੇ ਪਿੰਡਾਂ ਦੇ ਲੋਕਾਂ ਨੂੰ ਉਕਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦਵਾਉਣ ਲਈ ਉਨਾਂ ਨੂੰ ਉਕਤ ਸਕੀਮਾਂ ਨਾਲ ਜੋੜਨ ਲਈ ਕਿਹਾ।ਇਸ ਮੌਕੇ ਸਾਬਕਾ ਵਿਧਾਇਕ ਨੇ ਬੀਤੇ ਸਮੇਂ ਹੋਈਆਂ ਪੰਚਾਇਤੀ ਚੋਣਾਂ ਵਿੱਚ ਅਕਾਲੀ ਦਲ ਨਾਲ ਸਬੰਧਿਤ ਜਿੱਤੇ ਤਿੰਨ ਪੰਚਾਇਤ ਮੈਂਬਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਬੀਰ ਚੱਠਾ, ਭਾਗ ਸਿੰਘ ਕਾਕਾ, ਅਵਤਾਰ ਮੈਨੂੰਆਣਾ ਜਿਲ੍ਹਾ ਜਨਰਲ ਸਕੱਤਰ, ਬਿੰਦਰ ਸਰਪੰਚ ਪੱਕਾ ਸਰਕਲ ਪ੍ਰਧਾਨ, ਅਮਨਦੀਪ ਸੇਖੂ, ਸ਼ੇਰ ਸਿੰਘ ਸੇਖੂ ਸੀਨੀਅਰ ਯੂਥ ਆਗੂ, ਮਨਪ੍ਰੀਤ ਧਾਲੀਵਾਲ ਸ਼ੇਖਪੁਰਾ ਸੀਨੀਅਰ ਆਗੂ ਆਈ. ਟੀ. ਵਿੰਗ, ਹਰਪਾਲ ਸੰਗਤ ਮੈਂਬਰ ਕਾਰਜਕਾਰਨੀ, ਬਿੰਦਰ ਸਿੰਘ ਸਾਬਕਾ ਸਰਪੰਚ ਸੇਖੂ, ਮੇਜਰ ਮਿਰਜੇਆਣਾ, ਮੋਹਣ ਮਿਰਜੇਆਣਾ, ਹਰਬੰਸ ਸਿੰਘ ਨਵਾਂ ਪਿੰਡ, ਬੱਲਮ ਸਿੰਘ ਚੇਅਰਮੈਨ ਕੋਰੀ ਜਾਤੀ, ਹਰਪਾਲ ਵਿਰਕ ਸ਼ਹਿਰੀ ਪ੍ਰਧਾਨ ਐੱਸ. ਸੀ ਵਿੰਗ ਆਦਿ ਆਗੂ ਹਾਜਿਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories