Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੁਹੰਮਦ ਇਮਤਿਆਜ਼ ਦਾ ਪਲੇਠਾ ਕਹਾਣੀ ਸੰਗ੍ਰਹਿ 'ਪਾਕਿਸਤਾਨੀ' ਲੋਕ ਅਰਪਣ [

ਨਾਮਵਰ ਕਹਾਣੀਕਾਰ ਜਸਬੀਰ ਭੁੱਲਰ ਅਤੇ ਡਾ. ਰਵਿੰਦਰ ਸਿੰਘ ਘੁੰਮਣ ਨੇ ਕੀਤੀ ਘੁੰਡ ਚੁਕਾਈ ।
Published On: punjabinfoline.com, Date: Apr 14, 2019

(ਬਠਿੰਡਾ) 14-04-19 , ਤਰਸੇਮ ਸਿੰਘ ਬੁੱਟਰ :ਨੌਜਵਾਨ ਕਹਾਣੀਕਾਰ ਅਤੇ ਆਕਾਸ਼ਵਾਣੀ ਬਠਿੰਡਾ ਦੇ ਅਧਿਕਾਰੀ ਮੁਹੰਮਦ ਇਮਤਿਆਜ਼ ਦਾ ਪਲੇਠਾ ਕਹਾਣੀ ਸੰਗ੍ਰਹਿ ' ਪਾਕਿਸਤਾਨੀ' ਲੋਕ ਅਰਪਣ ਕੀਤਾ ਗਿਆ । ਸਥਾਨਕ ਟੀਚਰਜ਼ ਹੋਮ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਇਸ ਕਹਾਣੀ ਸੰਗ੍ਰਹਿ ਦੀ ਘੁੰਢ ਚੁਕਾਈ ਦੀ ਰਸਮ ਪੰਜਾਬੀ ਦੇ ਨਾਮਵਰ ਕਹਾਣੀਕਾਰ ਜਸਬੀਰ ਭੁੱਲਰ ,ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਪ੍ਰਿੰਸੀਪਲ ਡਾ. ਰਵਿੰਦਰ ਸਿੰਘ ਘੁੰਮਣਅਤੇ ਮੌਕੇ 'ਤੇ ਹਾਜ਼ਰ ਅਦੀਬਾਂ ਵੱਲੋਂ ਕੀਤੀ ਗਈ ।ਸਮਾਗਮ ਦੀ ਸ਼ੁਰੂਆਤ ਸਮੇਂ ਸਭ ਤੋਂ ਪਹਿਲਾਂ ਰੇਡਿਓ ਅਨਾਉਂਸਰ , ਸ਼ਾਇਰ ਅਤੇ ਬਾਰ ਐਸੋਸੀਏਸ਼ਨ ਬਠਿੰਡਾ ਦੇ ਨਵ-ਨਿਯੁਕਤ ਪ੍ਰਧਾਨ ਕੰਵਲਜੀਤ ਸਿੰਘ ਕੁਟੀ ਨੇ ਆਈਆਂ ਹੋਈਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ ।ਉਹਨਾਂ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਵਿੱਚ ਪੰਜਾਬੀ ਕਹਾਣੀ ਦੇ ਨਵੇਂ ਦਿੱਸਹੱਦੇ ਸਥਾਪਿਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਲੁਕੀਆਂ ਹੋਈਆਂ ਨੇ ।ਇਸ ਤੋਂ ਬਾਅਦ ਸਮਾਗਮ ਨੂੰ ਅੱਗੇ ਤੋਰਦਿਆਂ ਯੂਨੀਵਰਸਿਟੀ ਕਾਲਜ ਘੁੱਦਾ ਦੇ ਪ੍ਰਿੰਸੀਪਲ ਡਾ. ਰਵਿੰਦਰ ਸਿੰਘ ਘੁੰਮਣ ਨੇ 'ਪਾਕਿਸਤਾਨੀ' ਕਹਾਣੀ ਸੰਗ੍ਰਹਿ ਦੇ ਵਿਸ਼ੇਗਤ ਅਤੇ ਰੂਪਕ ਪੱਖਾਂ 'ਤੇ ਵਿਸਥਾਰ ਸਹਿਤ ਸੰਤੁਲਿਤਪਰਚਾ ਪੜ੍ਹਿਆ ।ਉਹਨਾਂ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਵਿੱਚ ਜਿੱਥੇ ਔਰਤ ਮਰਦ ਸੰਬੰਧ , ਵਿੱਦਿਅਕ ਨਿਜ਼ਾਮ , ਮਨੁੱਖੀ ਰਿਸ਼ਤਿਆਂ ਅਤੇ ਆਰਥਿਕ ਅਸਾਵੇਂਪਣ ਦੀ ਤਰਜ਼ਮਾਨੀ ਹੋਈ ਹੈ , ਉੱਥੇ ਵੱਖ –ਵੱਖ ਕਹਾਣੀਆਂ ਵਿੱਚ ਨਾਰੀ ਵਰਗ ਨੂੰ ਮਜ਼ਬੂਤ , ਅਗਾਂਹਵਧੂ , ਦ੍ਰਿੜ੍ਹ ਅਤੇ ਬੁਲੰਦ ਸੋਚ ਦੀ ਧਾਰਣੀ ਬਣਾ ਕੇ ਬਾਖੂਬੀ ਪੇਸ਼ ਕੀਤਾ ਹੈ ।ਕਹਾਣੀਕਾਰ ਜਨਾਬ ਮੁਹੰਮਦ ਇਮਤਿਆਜ਼ ਨੇ ਆਪਣੀ ਸਿਰਜਣ ਪ੍ਰਕਿਰਿਆ , ਵਿਸ਼ੇਗਤ ਚੋਣ ਅਤੇ 'ਪਾਕਿਸਤਾਨੀ' ਕਹਾਣੀ ਸੰਗ੍ਰਹਿ ਦੇ ਰਚਨਈ ਮਨੋਰਥ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।ਪ੍ਰੋਗਰਾਮ ਦੇ ਮੁੱਖ ਮਹਿਮਾਨਜਸਬੀਰ ਭੁੱਲਰ ਨੇ ਕਿਹਾ ਕਿ ਮੁਹੰਮਦ ਇਮਤਿਆਜ਼ ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਹਾਮੀ ਭਰਦਿਆਂ ਸੌੜੀ ਮਾਨਸਿਕਤਾ ਦੀਆਂ ਵਲਗਣਾਂ ਨੂੰ ਤੋੜ ਕੇ ਮਾਨਵੀ ਮੁਹੱਬਤ ਦੀ ਬਾਤ ਪਾਉਂਦੀਆਂ ਨੇ ।ਉਹਨਾਂ ਆਪਣੇ ਸੰਬੋਧਨ ਦੌਰਾਨ ਅੱਗੇ ਕਿਹਾ ਕਿ ਇਮਤਿਆਜ਼ ਦੀਆਂ ਕਹਾਣੀਆਂ ਵਿੱਚ ਭਾਸ਼ਾ ਦੀ ਸੁਖੈਨਤਾ , ਵਿਸ਼ੇ ਦੀ ਸਰਲਤਾ ਅਤੇ ਰੌਚਿਕਤਾ ਆਪ ਮੁਹਾਰੇ ਡੁੱਲ੍ਹ ਡੁੱਲ੍ਹ ਪੈਂਦੀ ਹੈ । ਉਹਨਾਂ ਅੱਗੇ ਕਿਹਾ ਕਿ 'ਪਾਕਿਸਤਾਨੀ' ਕਹਾਣੀ ਸੰਗ੍ਰਹਿ ਦੀਆਂ ਬਹੁਭਾਂਤੀ ਵਿਸ਼ਿਆਂ ਨਾਲ ਸੰਬੰਧਤ ਕਹਾਣੀਆਂ ਨਵੇਂ ਮਾਨਵੀ ਮੁੱਲ ਸਥਾਪਿਤ ਕਰਦਿਆਂ ਪੰਜਾਬੀ ਕਹਾਣੀ ਦੇ ਨਵੇਂ ਮੀਲ ਪੱਥਰ ਬਣਨਗੀਆਂ ।ਉਹਨਾਂ ਆਸ ਪ੍ਰਗਟਾਈ ਕਿ ਇਹ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਨਾਲ ਜੁੜੇ ਪਾਠਕਾਂ ਤੱਕ ਪੂਰਨ ਰੂਪ ਵਿੱਚ ਪ੍ਰਵਾਨ ਚੜ੍ਹੇਗਾ ।ਪੰਜਾਬੀ ਦੇ ਪ੍ਰਸਿੱਧ ਗਜ਼ਲਗੋ ਸੁਰਿੰਦਰਪ੍ਰੀਤ ਘਣੀਆ ਨੇ ਪੰਜਾਬੀ ਗਲਪ ਦੇ ਖੇਤਰ ਵਿੱਚ ਨਵੀਂ ਆਮਦ 'ਤੇ ਜਨਾਬ ਮੁਹੰਮਦ ਇਮਤਿਆਜ਼ ਨੂੰ ਵਧਾਈ ਦਿੱਤੀ ।ਇਸ ਮੌਕੇ ਪੰਜਾਬੀ ਯੂਨੀਵਰਸਟੀ ਦੇ ਵਿਦਿਆਰਥੀ ਸ਼ਾਹ ਮੁਹੰਮਦ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ।ਇਸ ਮੌਕੇ ਨਾਮਵਰ ਕਹਾਣੀਕਾਰ ਜਸਬੀਰ ਭੁੱਲਰ, ਅਮਰਇੰਦਰ ਕੌਰ ਭੁੱਲਰ ਅਤੇ ਡਾ. ਰਵਿੰਦਰ ਸਿੰਘ ਘੁੰਮਣ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।ਮਹਿਮਾਨਾਂ ਨੂੰ ਸਨਮਾਨਿਤ ਕਰਨ ਸਮੇਂ ਪ੍ਰੋ. ਨੀਤੂ ਅਰੌੜਾ ਅਤੇ ਸ਼੍ਰੀਮਤੀ ਬਿੰਦਰ ਕੌਰ ,ਡਾ. ਸ਼ਾਜ਼ੀਆ , ਡਾ. ਆਮਿਰ , ਮੁਹੰਮਦ ਇਸਹਾਕ , ਮੁਹੰਮਦ ਕਾਸ਼ਿਫ , ਪਿਆਰਾ ਸਿੰਘ ਅਤੇ ਬਲਜਿੰਦਰ ਸਿੰਘ ਹਾਜ਼ਰ ਸਨ । ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਮਹਿਮਾਨਾਂ ,ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਬਲਵਿੰਦਰ ਸਿੰਘ ਬਾਘਾ ਨੇ ਅਤੇ ਮੰਚ ਸੰਚਾਲਨ ਤਰਸੇਮ ਸਿੰਘ ਨੇ ਕੀਤਾ ।ਇਸ ਮੌਕੇ ਸਾਹਿਤਕਾਰਾਂ ਵਿੱਚੋਂ ਅਮਰਜੀਤ ਜੀਤ , ਕੁਲਦੀਪ ਬੰਗੀ , ਸੁਖਮਿੰਦਰ ਭਾਗੀਵਾਂਦਰ, ਭੋਲਾ ਸ਼ਮੀਰੀਆ ਅਤੇ ਆਕਾਸ਼ਵਾਣੀ ਬਠਿੰਡਾ ਤੋਂ ਇੰਜ. ਕੁਲਬੀਰ ਸਿੰਘ ਸੋਢੀ ,ਇੰਜ ਤੀਰਥ ਸਿੰਘ ਧਾਲੀਵਾਲ , ਸੁਰੇਸ਼ ਕੁਮਾਰ ਮਿਰਚੀਆ ,ਅਮਰਜੀਤ ਸੇਖੋਂ ,ਜਗਦੀਸ਼ ਰਾਏ ,ਖੁਸ਼ਬੀਰ ਸਿੱਧੂ , ਅਮਨਪ੍ਰੀਤ ਕੌਰ ,ਗਗਨਦੀਪ ਸਿੰਘ , ਗੁਰਦੀਪ ਮਾਨ,ਕੰਵਲਜੀਤ ਸਿੰਘ ਕੁਟੀ , ਪਵਨ, ਸੁਖਜੀਤ ਕੌਰ , ਖੁਸ਼ਪ੍ਰੀਤ ਸ਼ੇਰਗਿੱਲ , ਸੰਦੀਪ ਸ਼ੇਰਗਿੱਲ , ਸੱਤਪਾਲ ਬਰਾੜ , ਅਮਰਜੀਤ ਨੰਦਾ , ਰੀਤੂ ਨੰਦਾ , ਦੀਪਕ , ਅਤੇ ਲਵਲੀਨ ਸਚਦੇਵਾ, ਗੁਰਮੀਤ ਧੀਮਾਨ , ਰਸ਼ਪਾਲ ਸਿੰਘ ਹਾਜ਼ਰ ਸਨ ।

Tags: tarsem singh butter
  • Facebook
  • twitter
  • linked in
  • Print It

Last 20 Stories