Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਚਿੜੀਆਂ ਗੀਤ ਗਾਉਂਦੀਆਂ ਕਿੱਧਰ ਗਈਆ-ਲੇਖਕ ਪ੍ਰੀਤ ਗਰਚਾ

Published On: punjabinfoline.com, Date: Apr 15, 2019

ਸਭ ਦਾ ਚਿੱਤ ਲਾਉਦੀਆ ਇਹ ਕਿੱਧਰ ਗਈਆ
ਚਿੜੀਆਂ ਗੀਤ ਗਾਉਂਦੀਆਂ ਕਿੱਧਰ ਗਈਆ

ਬਚਪਨ ਦੇ ਦਿਨ ਚਿੜੀਆਂ ਦੇ ਵਿੱਚ ਨੇ ਬੀਤੇ
ਚਹਿਲ ਪਹਿਲ ਵਾਲੇ ਦਿਨ ਮੈਂ ਯਾਦ ਨੇ ਕੀਤੇ
ਸਾਡਾ ਬਚਪਨ ਖਿਲਾਉਂਦਿਆ ਇਹ ਕਿੱਧਰ ਗਈਆ
ਚਿੜੀਆਂ ਗੀਤ ਗਾਉਂਦੀਆਂ ਕਿੱਧਰ ਗਈਆ

ਲੁਕਦੀਆਂ ਸੀ ਸਾਡੇ ਕਾਨੇ ਵਾਲੀਆਂ ਛੱਤਾਂ ਚ
ਕਈ ਵਾਰੀ ਮੈਂ ਫੜਨੀਆ ਚਾਈਆ ਹੱਥਾਂ ਚ
ਵਿੱਚ ਵੇਹੜੇ ਚੋਗ ਚੁਗੇਦੀਆਂ ਇਹ ਕਿੱਧਰ ਗਈਆਂ
ਚਿੜੀਆਂ ਗੀਤ ਗਾਉਂਦੀਆਂ ਕਿੱਧਰ ਗਈਆ

ਦੱਸ ਡਾਡੇਆ ਰੱਬਾ ਚਿੜੀਆਂ ਕਿੱਥੇ ਲਕੌਈਆ
ਪ੍ਰੀਤ ਦੇ ਨਾਲੋਂ ਇਹ ਕਾਹਤੋਂ ਨੇ ਗੁੱਸੇ ਹੋਈਆ
ਪਿੰਡ ਗਰਚੇ ਆਉਂਦੀਆਂ ਆਉਂਦੀਆਂ ਇਹ ਕਿੱਧਰ ਗਈਆਂ
ਚਿੜੀਆਂ ਗੀਤ ਗਾਉਂਦੀਆਂ ਕਿੱਧਰ ਗਈਆ

ਚਿੜੀਆਂ ਦੇ ਆਂਡਿਆਂ ਦੀ ਰਾਖੀ ਕਰਨੀ ਕਾਵਾਂ ਤੋਂ
ਸਾਰੀ ਸਾਰੀ ਦੁਪਹਿਰ ਨਹੀਂ ਜਾਣਾ ਉਹਨਾਂ ਥਾਵਾਂ ਤੋਂ
ਸਾਤੋਂ ਰਾਖੀ ਕਰਾਉਂਦੀਆਂ ਇਹ ਕਿੱਧਰ ਗਈਆਂ
ਚਿੜੀਆਂ ਗੀਤ ਗਾਉਂਦੀਆਂ ਕਿੱਧਰ ਗਈਆ

ਬਿਨ ਚਿੜੀਆਂ ਦੇ ਸਾਡ ਰੁੱਖ ਤੇੇ ਵੇਹੜੇ ਸੁੰਨੇ
ਪਿੰਡ ਗਰਚੇ ਦੇ ਪ੍ਰੀਤ ਸਿਆ ਚੁਫ਼ੇਰੇ ਸੁੰਨੇ
ਮਿੱਠੇ ਗੀਤ ਲਿਖਾਉਂਦੀਆਂ ਇਹ ਕਿੱਧਰ ਗਈਆਂ
ਚਿੜੀਆਂ ਗੀਤ ਗਾਉਂਦੀਆਂ ਕਿੱਧਰ ਗਈਆ

✍ਲੇਖਕ ਪ੍ਰੀਤ ਗਰਚਾ

Tags: ਲੇਖਕ ਪ੍ਰੀਤ ਗਰਚਾ
  • Facebook
  • twitter
  • linked in
  • Print It

Last 20 Stories