Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਾਜ ਇਵੈਂਟਸ ਵਲੋਂ ਮਿਸ ,ਮਿਸੇਸ ਅਤੇ ਮਿਸਟਰ ਵਿਸਾਖੀ ਕਿੰਗ 2019 ਦਾ ਕਰਵਾਇਆ ਮੁਕਾਬਲਾ

ਆਪਣੇ ਹੁਨਰ ਨੂੰ ਇਕ ਮੰਚ ਤੇ ਲਿਆਉਣ ਵਾਸਤੇ ਅਜਿਹੇ ਪਲੇਟਫਾਰਮ ਦੀ ਜਰੂਰਤ--ਕਰਨ ਤਾਜ
Published On: punjabinfoline.com, Date: Apr 16, 2019

ਰਾਜਪੁਰਾ (ਰਾਜੇਸ਼ ਡਾਹਰਾ)
ਅੱਜ ਇਥੇ ਦੇ ਇਕ ਨਿਜੀ ਹੋਟਲ ਵਿਚ ਤਾਜ ਈਵੈਂਟਸ ਵਲੋਂ ਕਰਵਾਏ ਗਏ ਮਿਸਟਰ, ਮਿੱਸ ਅਤੇ ਮਿਸੇਸ ਵਿਸਾਖੀ ਕਿੰਗ 2019 ਦੇ ਮੁਕਾਬਲੇ ਵਿਚ ਮਿਸਟਰ ਵਿਸਾਖੀ ਕਿੰਗ ਵਿਚ ਚੰਡੀਗੜ੍ਹ ਦੇ ਸਾਗਰ ਅਤੇ ਮਿੱਸ ਵਿਸਾਖੀ ਕਵੀਨ ਵਿਚ ਪੰਚਕੂਲਾ ਦੀ ਪ੍ਰੀਤਿ ਠਾਕੁਰ ਅਤੇ ਮਿਸੇਸ ਕਵੀਨ ਜੀਰਕਪੁਰ ਦੀ ਸੋਨਿਕਾ ਨੇ ਮੁਕਾਬਲਾ ਜਿਤਿਆ ।
ਰਾਜਪੁਰਾ ਵਿਚ ਪਹਿਲੀ ਵਾਰ ਕਰਵਾਏ ਗਏ ਤਾਜ ਇਵੈਂਟਸ ਵਲੋਂ ਇਸਫੈਸ਼ਨ ਸ਼ੋ ਪ੍ਰੋਗਰਾਮ ਵਿਚ ਜੱਜ ਦੇ ਤੋਰ ਤੇ ਮਿਸੇਸ ਇੰਟਰਨੈਸਨਲ, ਮਿਸੇਸ ਚੰਡੀਗੜ੍ਹ,ਮਿਸੇਸ ਟਰਾਈ ਸਿਟੀ ਵਰਗੇ ਕਈ ਅਵਾਰਡ ਵਿਜੇਤਾ ਰਜਨੀ ਸ਼ਰਮਾ ਅਤੇ ਚੰਡੀਗੜ੍ਹ ਦੇ ਮਸ਼ਹੂਰ ਐਸਟ੍ਰੋਲਿਜਸਟ ਇੰਦਰਜੀਤ ਅਤੇ ਮਿਸੇਸ ਇੰਡੀਆ 2017 ਅਤੇ 2018 ਦੀ ਵਿਨਰ ਅਤੇ ਮਿਸਜ਼ ਇੰਡੀਆ ਦੀ ਬਰੈਂਡ ਅੰਬੈਸਡਰ ਸ਼ਿਵਾਨੀ ਵਰਮਾ ਨੇ ਭੂਮਿਕਾ ਨਿਭਾਈ।ਇਸ ਮੌਕੇ ਤਾਜ ਇਵੈਂਟਸ ਦੇ ਮਾਲਿਕ ਕਰਨ ਤਾਜ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਰਾਜਪੁਰਾ ਸਾਹਿਤ ਦੂਰ ਦੂਰ ਤੋਂ ਜਿਵੇ ਜਲੰਧਰ ,ਲੁਧਿਆਣਾ, ਪੰਚਕੂਲਾ ,ਕਪੂਰਥਲਾ, ਅੰਬਾਲਾ,ਚੰਡੀਗੜ੍ਹ ਆਦਿ ਦੇ ਕਈ ਉਭਰਦੇ ਹੋਏ ਕਲਾਕਾਰਾਂ ਨੇ ਹਿੱਸਾ ਲਿਆ ਹੈ । ਇਸ ਪ੍ਰੋਗਰਾਮ ਵਿਚ ਸਬ ਤੋਂ ਪਹਿਲਾਂ ਮੋਡਲਿੰਗ ਕਾਰਵਾਈ ਗਈ ਜਿਸ ਵਿਚ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ 45 ਸਾਲ ਦੀ ਉਮਰ ਤਕ ਦੇ ਪ੍ਰਤੀਭਾਗੀਆਂ ਨੇ ਹਿਸਾ ਲਿਆ। ਉਸਦੇ ਬਾਅਦ ਪਰਫ਼ਾਰਮ ਕਰਣ ਵਾਲੇ ਕਲਾਕਾਰਾਂ ਦਾ ਟੈਲੇਂਟ ਰਾਊਂਡ ,ਡਾਂਸ ਰਾਊਂਡ ਅਤੇ ਅੰਤ ਵਿਚ ਪ੍ਰਸ਼ਨ ਉੱਤਰ ਰਾਊਂਡ ਚਲਾਇਆ ਗਿਆ ।ਇਸ ਇਵੇੰਟ ਦੇ ਮਾਲਿਕ ਕਰਨ ਤਾਜ ਅਤੇ ਮਾਡਲ ਸਟਾਰ ਸੋਨੀਆ ਤਾਜ ਨੇ ਦੱਸਿਆ ਕਿ ਇਸ ਪਲੇਟਫਾਰਮ ਤੇ ਪਰਫ਼ਾਰਮ ਕਰ ਕੇ ਬਣਨ ਵਾਲੇ ਵਿਨਰ ਨੂੰ ਜਲਦੀ ਹੀ ਪੰਜਾਬੀ ਸਿੰਗਰ ਨਾਲ ਜਾਂ ਪੰਜਾਬੀ ਫ਼ਿਲਮ ਵਿਚ ਚਾਂਸ ਦੀਵਾਯਾ ਜਾਵੇਗਾ । ਜੋ ਆਪਣੇ ਟੈਲੇਂਟ ਨੂੰ ਦਿਖਾਉਣ ਵਾਸਤੇ ਇਸ ਪਲੇਟਫਾਰਮ ਤੇ ਕੱਠਿਆਂ ਹੋਹਿਆਂ ਸਨ। ਪ੍ਰੋਗਰਾਮ ਵਿਚ ਛੋਟੀਆਂ ਬੱਚਿਆਂ ਵਲੋਂ ਡਾਂਸ ਕਰਕੇ ਆਪਣੇ ਹੁਨਰ ਨੂੰ ਪੇਸ਼ ਕੀਤਾ । ਇਸ ਪ੍ਰੋਗਰਾਮ ਵਿਚ ਰਾਜਪੁਰਾ ਦੇ ਪ੍ਰਸੰਨ ਡਾਹਰਾ ਨੂੰ ਮਾਡਲਿੰਗ ਵਿਚ 'ਗਬਰੂ ਪੰਜਾਬ ਦਾ' ਐਵਾਰਡ ਦੇ ਕੇ ਸਮਮਾਨਿਤ ਕੀਤਾ ਗਿਆ ।ਰਾਜਪੁਰਾ ਦੇ ਪ੍ਰਸੰਨ ਡਾਹਰਾ ਇਸ ਤੋਂ ਪਹਿਲਾਂ ਟਿਕ ਟੋਕ ਤੇ ਵੀ ਆਪਣੀਆਂ ਵੀਡੀਓ ਪਾਉਂਦੇ ਰਹੇ ਹਨ ।ਅੰਤ ਵਿਚ ਪ੍ਰੋਗਰਾਮ ਦੀ ਸ਼ੋ ਸਟੋਪਰ ਮਾਡਲ ਅਤੇ ਪੰਜਾਬੀ ਸਟਾਰ ਸੋਨੀਆ ਤਾਜ ਨੇ ਜਿਊਰੀ ਜਜਾਂ ਨਾਲ ਮਿਲ ਰੈਪਵਾਕ ਕਰ ਕੇ ਅੱਜ ਦੇ ਪ੍ਰੋਗਰਾਮ ਦਾ ਅੰਤ ਕੀਤਾ ਅਤੇ ਜੇਤੂ ਮਿਸ ਵਿਸਾਖੀ ਕਵੀਨ 2019 ਮਿਸੇਸ ਵਿਸਾਖੀ ਕਵੀਨ ਤੇ ਮਿਸਟਰ ਵਿਸਾਖੀ ਕਿੰਗ ਨੂੰ ਤਾਜ ਪਵਾ ਕੇ ਉਹਨਾਂ ਨੂੰ ਸਮਮਾਨਿਤ ਕੀਤਾ ਗਿਆ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories