Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਲਕਾ ਵਿਧਾਇਕਾ ਦਾ ਸੱਜਾ ਹੱਥ ਆਜਾਦ ਕੌਂਸਲਰ ਸਤਿੰਦਰ ਸਿੱਧੂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ।

Published On: punjabinfoline.com, Date: Apr 18, 2019

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਤਲਵੰਡੀ ਸਾਬੋ ਵਿੱਚ ਕੀਤੀ ਵਰਕਰ ਮਿਲਣੀ।
ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)-19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਉਤਾਰਨ ਤੋਂ ਪਹਿਲਾਂ ਵਰਕਰਾਂ ਦੀ ਨਬਜ ਟੋਹਣ ਦੇ ਮਕਸਦ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤਲਵੰਡੀ ਸਾਬੋ ਅੰਦਰ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਰੱਖੀਆਂ ਵਰਕਰ ਮਿਲਣੀਆਂ ਵਿੱਚ ਸ਼ਮੂਲੀਅਤ ਕਰਦਿਆਂ ਇਕੱਲੇ ਇਕੱਲੇ ਵਰਕਰ ਦੇ ਵੀਚਾਰ ਜਾਣੇ। ਇਸੇ ਦੌਰਾਨ ਅਕਾਲੀ ਦਲ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਹਲਕੇ ਦੀ 'ਆਪ' ਵਿਧਾਇਕਾ ਦੇ ਸੱਜੇ ਹੱਥ ਵਜੋਂ ਜਾਣੇ ਜਾਂਦੇ ਨਗਰ ਦੇ ਆਜਾਦ ਕੌਂਸਲਰ ਸਤਿੰਦਰਪਾਲ ਸਿੰਘ ਸਿੱਧੂ ਨੇ ਸ. ਬਾਦਲ ਦੀ ਹਾਜਿਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਬਾਦਲ ਨੇ ਅੱਜ ਅਕਾਲੀ ਭਾਜਪਾ ਵਰਕਰਾਂ ਨਾਲ ਮੀਟਿੰਗਾਂ ਦੌਰਾਨ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਉਤਾਰਨ ਸਬੰਧੀ ਜਿੱਥੇ ਵਰਕਰਾਂ ਦੇ ਵੀਚਾਰ ਜਾਣੇ ਉੱਥੇ ਵਰਕਰਾਂ ਨੂੰ ਖੁਸ਼ ਕਰਨ ਲਈ ਉਨਾਂ ਨੇ ਇਕੱਲੇ ਇਕੱਲੇ ਵਰਕਰ ਨਾਲ ਤਸਵੀਰਾਂ ਵੀ ਖਿਚਵਾਈਆਂ। ਉੱਧਰ ਸੁਖਬੀਰ ਬਾਦਲ ਦੇ ਦੌਰੇ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਦੀ ਪ੍ਰੇਰਣਾ ਸਦਕਾਂ ਹਲਕੇ ਦੀ ਵਿਧਾਇਕਾ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਸੱਜੇ ਹੱਥ ਵਜੋਂ ਜਾਣੇ ਜਾਂਦੇ ਸ਼ਹਿਰ ਦੇ ਇੱਕੋ ਇੱਕ ਆਜਾਦ ਕੌਂਸਲਰ ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਨੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਸਤਿੰਦਰਪਾਲ ਸਿੱਧੂ, ਜਸਵੰਤ ਮਿਰਜੇਆਣਾ ਮੀਤ ਪ੍ਰਧਾਨ ਬਾਰ ਐਸੋਸੀਏਸ਼ਨ, ਜੀਵਨ ਸਿੰਘ ਸਰਾਂ ਐਡਵੋਕੇਟ ਅਤੇ ਗੁਰਸੇਵਕ ਸਿੰਘ ਚੱਠਾ ਆਦਿ ਆਗੂਆਂ ਨੂੰ ਸਿਰੋਪੇ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਉਨਾਂ ਨੂੰ ਬਣਦਾ ਮਾਨ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਜਦੋਂਕਿ ਸਾਬਕਾ ਵਿਧਾਇਕ ਸਿੱਧੂ ਨੇ ਸਤਿੰਦਰਪਾਲ ਅਤੇ ਸਮੁੱਚੀ ਟੀਮ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨੂੰ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਸ ਨਾਲ ਪਾਰਟੀ ਸ਼ਹਿਰ ਵਿੱਚ ਹੋਰ ਮਜਬੂਤ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਗਮੀਤ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੀਆਂ ਕਨਸੋਆਂ ਸਬੰਧੀ ਸਵਾਲ ਨੂੰ ਟਾਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਉਦੋਂ ਤੱਕ ਕੁਝ ਨਹੀ ਕਹਿ ਸਕਦੇ ਜਦੋਂ ਤੱਜ ਉਹ ਪਾਰਟੀ ਵਿੱਚ ਸ਼ਾਮਿਲ ਨਹੀ ਹੋ ਜਾਂਦੇ। ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਨਿਖੱਟੂ ਮੁੱਖ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਜੋ ਲੀਡਰ ਲੋਕਾਂ ਨੂੰ ਹੀ ਨਾ ਮਿਲਦਾ ਹੋਵੇ ਉਹ ਹੋਰ ਕੀ ਕਰੇਗਾ। ਉਨਾਂ ਦਾਅਵਾ ਕੀਤਾ ਕਿ ਨਸ਼ਾ ਅਤੇ ਬੇਰੁਜਗਾਰੀ ਸੂਬੇ ਦੇ ਨੌਜਵਾਨਾਂ ਨੂੰ ਘੁਣ ਵਾਂਗ ਖਾਣ ਲੱਗ ਗਈ ਹੈ ਤੇ ਕੈਪਟਨ ਦਾ ਹਰ ਘਰ ਨੌਕਰੀ ਦਾ ਵਾਇਦਾ ਵਫਾ ਨਾ ਹੋਣ ਕਾਰਣ ਨੌਜਵਾਨ ਆਪਣੇ ਆਪ ਨੂੰ ਲੁੱਟਿਆ ਪੁੱਟਿਆ ਮਹਿਸੂਸ ਕਰ ਰਹੇ ਹਨ।ਉਨਾਂ ਕਿਹਾ ਕਿ ਸੂਬੇ ਅੰਦਰ ਬੀਤੇ ਸਮੇਂ ਵਿੱਚ ਹਰ ਵਰਗ ਦੇ ਲੋਕਾਂ ਵਿੱਚ ਖੁਦਕੁਸ਼ੀਆਂ ਦਾ ਵਧ ਰਿਹਾ ਰੁਝਾਨ ਵੀ ਅਤਿ ਚਿੰਤਾ ਦਾ ਵਿਸ਼ਾ ਹੈ। ਉਨਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਦੇ ਪਾਟੋਧਾੜ ਦਾ ਸ਼ਿਕਾਰ ਹੋਣ ਕਾਰਣ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕਰੇਗਾ।
ਇਸ ਮੌਕੇ ਉਨਾ ਨਾਲ ਸਾਬਕਾ ਵਿਧਾਇਕ ਸਿੱਧੂ ਤੋਂ ਇਲਾਵਾ ਗੁਰਦੀਪ ਸਿੰਘ ਕੋਟਸ਼ਮੀਰ ਜਿਲਾ ਪ੍ਰਧਾਨ ਯੂਥ ਅਕਾਲੀ ਦਲ, ਚੇਤਾ ਸਿੰਘ ਰਿਟਾ. ਡੀ.ਐੱਸ.ਪੀ, ਸੁਖਬੀਰ ਚੱਠਾ, ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ, ਰਣਜੀਤ ਮਲਕਾਣਾ, ਜਗਤਾਰ ਨੰਗਲਾ, ਤੇਜਾ ਸਿੰਘ ਮਲਕਾਣਾ, ਰਾਕੇਸ਼ ਚੌਧਰੀ, ਤੇਜ ਰਾਮ ਸ਼ਰਮਾਂ, ਬੱਬੀ ਚੱਠਾ, ਜਗਸੀਰ ਸਿੰਘ ਪ੍ਰਧਾਨ ਆਈ.ਟੀ ਵਿੰਗ, ਨਿੱਪੀ ਮਲਕਾਣਾ ਐੱਸ.ਓ.ਆਈ, ਡਾ.ਗੁਰਮੇਲ ਸਿੰਘ ਘਈ, ਜਗਦੀਪ ਗੋਦਾਰਾ, ਸਮੁੰਦਾ ਗਿੱਲ ਪ੍ਰਧਾਨ ਕੋ. ਸੁਸਾਇਟੀ, ਪਾਲੀ ਗਿੱਲ, ਭਾਜਪਾ ਜਿਲਾ ਮੀਤ ਪ੍ਰਧਾਨ ਮੋਹਣ ਲਾਲ ਸ਼ਰਮਾਂ, ਹਰਮੰਦਰ ਸਿੰਘ ਮੰਡਲ ਪ੍ਰਧਾਨ, ਜਗਦੀਸ਼ ਰਾਏ, ਲਛਮਣ ਠੇਕੇਦਾਰ, ਸਤਨਾਮ ਸੱਤੂ ਸਾਰੇ ਭਾਜਪਾ ਆਗੂ, ਐਡਵੋਕੇਟ ਜਗਦੀਪ ਪੂਨੀਆ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਬਿੱਲਾ ਬਾਬਾ, ਦਵਿੰਦਰ ਸਰਾਂ ਕੋਟਬਖਤੂ ਪ੍ਰਧਾਨ ਯੂਥ ਅਕਾਲੀ ਦਲ ਰਾਮਾਂ ਦਿਹਾਤੀ, ਅਨੂਪ ਸਿੰਘ ਠੇਕੇਦਾਰ ਆਦਿ ਆਗੂ ਹਾਜਿਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories