Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

Published On: punjabinfoline.com, Date: Apr 19, 2019

ਧੂਰੀ,19 ਅਪ੍ਰੈਲ (ਮਹੇਸ਼ ਜਿੰਦਲ) ਸਥਾਨਕ ਵਿੱਦਿਆ ਸਾਗਰ ਕਾਲਜ ਫ਼ਾਰ ਗਰਲਜ਼ ਵਿਚ ਸਾਇੰਸ ਵਿਭਾਗ ਵੱਲੋਂ ਬੀ.ਐੱਸਸੀ.ਦੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਿਆਰਥੀਆਂ ਨੇ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਗੀਤ,ਲੋਕ-ਨਾਚ ਤੇ ਭਾਸ਼ਣ ਦਿੱਤੇ। ਵਿਭਾਗ ਦੇ ਅਧਿਆਪਕਾਂ ਨੇ ਵੀ ਵੱਧ ਚੜ ਕੇ ਹਿੱਸਾ ਪਾਇਆ। ਵਿਦਿਆਰਥੀਆਂ ਵਿਚਲੀ ਛੁਪੀ ਪ੍ਰਤਿਭਾ ਨੂੰ ਢੂੰਡਣ ਲਈ ਮੁਕਾਬਲਾ ਕਰਵਾਇਆ ਗਿਆ। ਮਿੱਸ ਫੇਅਰਵੈੱਲ ਹਰਕੋਮਲ ਕੌਰ ਤੇ ਮਿੱਸ ਆਲ ਰਾਊਂਡਰ ਗਗਨਦੀਪ ਕੌਰ ਅਤੇ ਮਿੱਸ ਚੁਲਬੁਲੀ ਲਖਵਿੰਦਰ ਕੌਰ ਨੂੰ ਚੁਣਿਆ ਗਿਆ ਅਤੇ ਇੰਨਾ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਦੇ ਡਾਇਰੈਕਟਰ ਜਗਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਤੇ ਤਰੱਕੀਆਂ ਕਰਨ ਲਈ ਅਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਅੰਗਰੇਜ਼ੀ ਬੋਲਣ ਤੇ ਨਵੀਂ ਟੈਕਨਾਲੋਜੀ ਦੀ ਜਾਣਕਾਰੀ ਤੋਂ ਬਿਨਾਂ ਬੰਦਾ ਅਨਪੜ ਹੀ ਗਿਣਿਆ ਜਾਂਦਾ ਹੈ।ਇਹ ਗਿਆਨ ਹਰ ਕਿਸੇ ਨੂੰ ਹੋਣਾ ਚਾਹੀਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ.ਕਮਲਜੀਤ ਸਿੰਘ ਟਿੱਬਾ ਨੇ ਕਿਹਾ ਕਿ ਵਿਗਿਆਨ ਦੇ ਵਿਦਿਆਰਥੀਆਂ ਨੂੰ ਆਪਣਾ ਜੀਵਨ ਪ੍ਰਤੀ ਨਜ਼ਰੀਆ ਵਿਗਿਆਨਕ ਬਣਾਉਣਾ ਚਾਹੀਦਾ ਹੈ ਤਾਂ ਕਿ ਜੀਵਨ ਵਿਚੋਂ ਅੰਧ-ਵਿਸ਼ਵਾਸਾਂ,ਵਹਿਮਾਂ-ਭਰਮਾ ਦਾ ਅੰਤ ਕੀਤਾ ਜਾ ਸਕੇ ਅਤੇ ਮਾਨਵਤਾ ਦਾ ਭਲਾ ਕੀਤਾ ਜਾ ਸਕੇ। ਡੀਨ ਕਾਲਜ ਜਸਲੀਨ ਕੌਰ,ਵਾਇਸ ਪ੍ਰਿੰਸੀਪਲ ਮਨਪ੍ਰੀਤ ਗੌੜ, ਵਿਭਾਗ ਮੁਖੀ ਹਰਮੀਤ ਕੌਰ,ਜਸਪ੍ਰੀਤ ਕੌਰ,ਰਜਨੀਸ਼ ਕੌਰ,ਗੁਰਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਅਸ਼ੀਰਵਾਦ ਦਿੱਤਾ।

Tags: mahesh jindal dhuri
  • Facebook
  • twitter
  • linked in
  • Print It

Last 20 Stories