Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 65ਵਾਂ ਹਫਤਾਵਾਰੀ ਸਮਾਗਮ ਕਰਵਾਇਆ ਗਿਆ।

Published On: punjabinfoline.com, Date: Apr 21, 2019

ਤਲਵੰਡੀ ਸਾਬੋ, 21 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਗੁਰਮਤਿ ਪ੍ਰਚਾਰ ਲਹਿਰ ਅਤੇ ਹਫ਼ਤਾਵਾਰੀ ਸਮਾਗਮਾਂ ਦੀ ਲੜੀ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 65ਵਾਂ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਵਹੀਰ ਵਿੱਚ ਸ਼ਾਮਲ ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ, ਅਤੇ ਪ੍ਰਚਾਰਕ ਆਪੋ ਆਪਣੇ ਹਲਕੇ ਦੀਆਂ ਸੰਗਤਾਂ ਸਮੇਤ ਸ਼ਾਮਿਲ ਹੋਏ। ਹਫ਼ਤਾਵਾਰੀ ਗੁਰਮਤਿ ਸਮਾਗਮ ਵਿੱਚ ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ, ਭਾਈ ਧਰਮਵੀਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਜਗਸੀਰ ਸਿੰਘ ਹਜੂਰੀ ਰਾਗੀ ਤਖਤ ਸਾਹਿਬ, ਭਾਈ ਬਲਦੇਵ ਸਿੰਘ ਮੀਤ ਢਾਡੀ ਜਥਾ, ਭਾਈ ਹਰਵਿੰਦਰ ਸਿੰਘ ਬੱਗਾ ਜਥਾ, ਭਾਈ ਹਰਦੀਪ ਸਿੰਘ ਬੱਲੋਂ ਪ੍ਰਚਾਰਕ ਅਤੇ ਭਾਈ ਅਮਰਦੀਪ ਸਿੰਘ ਘਰਾਂਗਣਾ ਪ੍ਰਚਾਰਕ ਵਲੋਂ ਗੁਰ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ. ਭੋਲਾ ਸਿੰਘ ਹੀਰੇਵਾਲਾ ਇੰਚਾਰਜ, ਸਬ-ਆਫਿਸ ਧਰਮ ਪ੍ਰਚਾਰ ਕਮੇਟੀ, ਤਲਵੰਡੀ ਸਾਬੋ ਦੀ ਪ੍ਰੇਰਨਾ ਸਦਕਾ ਮਾਲਵਾ ਜੋਨ ਵਿੱਚ ਸੇਵਾਵਾਂ ਨਿਭਾ ਰਹੇ ਪ੍ਰਚਾਰਕਾਂ, ਢਾਡੀਆਂ ਤੇ ਕਵੀਸ਼ਰਾਂ ਵਲੋਂ ਪਿੰਡ-ਪਿੰਡ ਜਾ ਕਿ ਸੰਗਤਾਂ ਨੂੰ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਰਹਿਤ ਮਰਿਯਾਦਾ ਤੋਂ ਜਾਣੂ ਕਰਵਾਇਆ ਜਾਦਾ ਹੈ। ਸ. ਭੋਲਾ ਸਿੰਘ ਹੀਰੇਵਾਲਾ ਨੇ ਦੱਸਿਆ ਕਿ ਮਾਣਯੋਗ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਚਲਾਈ ਗੁਰਮਤਿ ਪ੍ਰਚਾਰ ਵਹੀਰ ਦੀ ਪ੍ਰੇਰਨਾ ਸਦਕਾ ਵੱਖ-ਵੱਖ ਇਲਾਕਿਆਂ ਤੋਂ 391 ਪ੍ਰਾਣੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਖੰਡੇ ਬਾਟੇ ਦੀ ਪਾਹੁਲ ਛਕੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਾਰਜਕਾਰੀ ਜਥੇ: ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਹੋਰ ਸੰਗਤਾਂ ਨੂੰ ਵੀ ਆਉਦੇ ਸਮਾਗਮਾਂ ਵਿੱਚ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ। ਹਫਤਾਵਾਰੀ ਸਮਾਗਮ ਦੀ ਸਮਾਪਤੀ ਉਪਰੰਤ ਢਾਡੀ, ਪ੍ਰਚਾਰਕ ਅਤੇ ਕਵੀਸ਼ਰਾਂ ਵਲੋਂ ਆਪਣੀਆਂ ਹਫਤਾਵਾਰੀ ਰਿਪੋਰਟਾਂ ਸਬ-ਆਫ਼ਿਸ ਨੂੰ ਸੌਪੀਆਂ ਗਈਆਂ ਅਤੇ ਅਗਲੇ ਹਫ਼ਤਾਵਾਰੀ ਸਮਾਗਮ ਤੋਂ ਪਹਿਲਾਂ ਪ੍ਰਚਾਰ ਦੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕੀ ਗਈ। ਇਸ ਮੌਕੇ ਸ. ਭੋਲਾ ਸਿੰਘ ਹੀਰੇਵਾਲਾ ਤੋਂ ਇਲਾਵਾ ਸ. ਕਰਨ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਗੁਰਜੰਟ ਸਿੰਘ ਜੀ ਹੈੱਡ ਗ੍ਰੰਥੀ ਤਖਤ ਸਾਹਿਬ, ਸ. ਭੁਪਿੰਦਰ ਸਿੰਘ ਲਹਿਰੀ, ਸ. ਦਲਬਾਰਾ ਸਿੰਘ ਆਈ. ਏ., ਦਰਸ਼ਨ ਸਿੰਘ ਢੀਡਸਾ ਸੁਪਰਵਾਈਜਰ, ਹਰਬੰਸ ਸਿੰਘ ਸੀ. ਸੀ., ਸ. ਰਣਜੋਧ ਸਿੰਘ ਰਿਕਾਰਡ ਕੀਪਰ ਭਾਈ ਬਲਵੀਰ ਸਿੰਘ ਚੀਮਾ, ਜਸਵਿੰਦਰ ਸਿੰਘ ਝੱਬਰ ਤੇ ਭਾਈ ਅਮਨਦੀਪ ਸਿੰਘ ਫੱਤਾ ਆਦਿ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • linked in
  • Print It

Last 20 Stories