Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੋਕ ਸਭਾ ਸੰਗਰੂਰ ਤੋ ਕਿਸੇ ਵੀ ਉਮੀਦਵਾਰ ਨੂੰ ਮੋਹਰੀ ਜਾਂ ਪਛੜਿਆ ਨਹੀਂ ਆਖਿਆ ਜਾ ਸਕਦਾ

ਕਿਸੇ ਵੀ ਉਮੀਦਵਾਰ ਲਈ ਜਿੱਤ ਦਾ ਰਸਤਾ ਨਹੀਂ ਹੋਵੇਗਾ ਸੁਖਾਲਾ
Published On: punjabinfoline.com, Date: Apr 23, 2019

ਧੂਰੀ,22 ਅਪ੍ਰੈਲ (ਮਹੇਸ਼ ਜਿੰਦਲ) ਲੋਕ ਸਭਾ ਚੋਣਾਂ ਦੇ ਐਲਾਨ ਮੁਤਾਬਿਕ ਪੰਜਾਬ ਵਿਚ 19 ਮਈ ਨੂੰ ਵੱਖ-ਵੱਖ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਵੱਲੋਂ ਆਪਣੀ-ਆਪਣੀ ਜਿੱਤ ਲਈ ਚੋਣ ਸਰਗਰਮੀਆਂ ਆਰੰਭ ਦਿੱਤੀਆਂ ਹਨ ਜਿਸ ਤਹਿਤ ਲੋਕ ਸਭਾ ਹਲਕਾ ਸੰਗਰੂਰ ਤੋ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਉਮੀਦਵਾਰਾਂ ਵੱਲੋਂ ਆਪਣੀ-ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੰਗਰੂਰ ਸੀਟ ’ਤੇ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਆਪਣੇ ਪੰਜਾਬ ਪ੍ਰਧਾਨ ਅਤੇ ਸਾਂਸਦ ਮੈਂਬਰ ਭਗਵੰਤ ਮਾਨ ਨੂੰ ਮੁੜ ਇਸ ਚੋਣ ਦੰਗਲ ਵਿਚ ਉਤਾਰਿਆ ਹੈ ਅਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਕਾਂਗਰਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ’ਤੇ ਦਾਅ ਖੇਡਿਆ ਜਾ ਰਿਹਾ ਹੈ ਇਨ੍ਹਾਂ ਤਿੰਨਾਂ ਪਾਰਟੀਆਂ ਦੇ ਨਾਲ-ਨਾਲ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ ਅਤੇ ਪੀ.ਡੀ.ਏ ਪਾਰਟੀ ਦੇ ਜੱਸੀ ਜਸਰਾਜ ਵੀ ਸੰਗਰੂਰ ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜੇਕਰ ਗੱਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੀ ਕਰੀਏ ਤਾਂ ਮਾਨ ਪਿਛਲੇ ਚੋਣ ਨਤੀਜਿਆਂ ਮੁਤਾਬਿਕ ਇਸ ਵਾਰ ਵੀ ਪਹਿਲਾ ਨਾਲੋਂ ਜ਼ਿਆਦਾ ਵੋਟਾਂ ਪ੍ਰਾਪਤ ਕਰ ਕੇ ਜਿੱਤ ਦਾ ਦਾਅਵਾ ਕਰ ਰਹੇ ਹਨ ਪ੍ਰੰਤੂ ਇਸ ਵਾਰ ਭਗਵੰਤ ਮਾਨ ਨੂੰ ਆਪਣੇ ਹੀ ਸਾਥੀਆ ਅਤੇ ਵਿਰੋਧੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਖਹਿਰਾ ਦੇ ਆਪ ਤੋ ਵੱਖ ਹੋਣ ਤੋ ਬਾਅਦ ਵੱਡੀ ਗਿਣਤੀ ਵਿਚ ਵਰਕਰ ਪਾਰਟੀ ਨੂੰ ਅਲਵਿਦਾ ਆਖ ਖਹਿਰਾ ਧੜੇ ਨਾਲ ਜਾ ਰਲੇ ਹਨ ਜਿਸ ਕਰ ਕੇ ਮਾਨ ਦੀ ਸਥਿਤੀ ਇਸ ਵਾਰ ਪਿਛਲੀ ਵਾਰ ਵਾਲੀ ਨਹੀਂ ਦਿਖਾਈ ਦੇ ਰਹੀ ਅਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ ਕਰੀਏ ਤਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਇਸ ਲੋਕ ਸਭਾ ਚੋਣਾਂ ਵਿਚ ਪਿਛਲੀ ਬਾਦਲ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਬਰਗਾੜੀ ਮਾਮਲੇ ਕਾਰਨ ਲੋਕ ਦੇ ਰੋਸ ਦਾ ਸਾਹਮਣੇ ਕਰਨਾ ਪੈ ਸਕਦਾ ਹੈ। ਪ੍ਰੰਤੂ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਚੋਣ ਸਰਗਰਮੀਆਂ ਆਰੰਭ ਕੇ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਭਾਵੇਂ ਟਿਕਟ ਹਾਸਲ ਕਰਨ ਵਿਚ ਤਾਂ ਸਫਲ ਹੋ ਗਏ ਪਰ ਸੰਗਰੂਰ ਕਾਂਗਰਸ ਵਿਚਲਾ ਇੱਕ ਹੋਰ ਵੱਡਾ ਧੜਾ ਇਸ ਗੱਲ ਨੂੰ ਹਜ਼ਮ ਨਹੀਂ ਕਰ ਰਿਹਾ। ਆਏ ਦਿਨ ਹੀ ਲੋਕ ਸਭਾ ਹਲਕਾ ਸੰਗਰੂਰ ’ਚ ਕਾਂਗਰਸ ਅੰਦਰ ਕਿੱਥੋਂ ਨਾ ਕਿੱਥੋਂ ਬਗਾਵਤੀ ਸੁਰ ਉੱਠਦੇ ਦਿਖਾਈ ਦੇ ਰਹੇ ਹਨ ਪ੍ਰੰਤੂ ਆਉਣ ਵਾਲਾ ਸਮਾ ਹੀ ਦੱਸੇਗਾ ਕਿ ਲੋਕ ਸਭਾ ਸੰਗਰੂਰ ਵਿਚ ਦੋ ਕਾਂਗਰਸ ਦੇ ਮੰਤਰੀ,ਇੱਕ ਵਿਧਾਇਕ ਅਤੇ ਬਾਕੀ ਕਾਂਗਰਸ ਦੇ ਹਲਕਾ ਇੰਚਾਰਜਾਂ ਵੱਲੋਂ ਕੇਵਲ ਸਿੰਘ ਢਿੱਲੋਂ ਦੀ ਜਿੱਤ ਲਈ ਕਿ ਜਤਨ ਕੀਤੇ ਜਾਣਗੇ। ਸੰਗਰੂਰ ਹਲਕੇ ਦੇ ਦੁਬਿਧਾ ਜਨਕ ਬਣੇ ਇਨ੍ਹਾਂ ਹਾਲਤਾਂ ਵਿਚ ਕਿਸੇ ਵੀ ਪਾਰਟੀ ਦੇ ਉਮੀਦਵਾਰ ਲਈ ਜਿੱਤ ਦਾ ਰਾਹ ਸੁਖਾਲਾ ਦਿਖਾਈ ਨਹੀਂ ਦੇ ਰਿਹਾ ਅਤੇ ਨਾ ਹੀ ਇਸ ਆਪਸੀ ਮੁਕਾਬਲੇ ਵਿਚ ਕਿਸੇ ਉਮੀਦਵਾਰ ਨੂੰ ਮੋਹਰੀ ਜਾਂ ਪਛੜਿਆ ਨਹੀਂ ਕਿਹਾ ਜਾ ਸਕਦਾ। ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਅਤੇ ਪੀ.ਡੀ.ਏ ਪਾਰਟੀ ਦੇ ਉਮੀਦਵਾਰ ਜੱਸੀ ਜਸਰਾਜ ਵੱਲੋਂ ਵੀ ਆਪਣੀ ਚੋਣ ਸਰਗਰਮੀਆਂ ਪੂਰੀ ਤਰਾਂ ਭਖਾਇਆ ਹੋਈਆ ਹਨ ਅਤੇ ਲੋਕ ਸਭਾ ਸੰਗਰੂਰ ਦੇ ਲੋਕ ਕਿਸ ਆਗੂ ਨੂੰ ਮੈਂਬਰ ਪਾਰਲੀਮੈਂਟ ਬਣਾਉਂਦੇ ਹਨ ਇਹ ਆਉਣ ਵਾਲਾ ਸਮਾ ਹੀ ਦੱਸੇਗਾ ।

Tags: mahesh jindal dhuri
  • Facebook
  • twitter
  • linked in
  • Print It

Last 20 Stories