Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਲਾਇੰਸ ਇੰਟਰਨੈਸ਼ਨਲ ਸਕੂਲ ਚ ਇੰਵੈਸਟੀਚਿਊਰ ਸਰੇਮੋਨੀ ਦਾ ਕੀਤਾ ਆਯੋਜਨ

Published On: punjabinfoline.com, Date: May 06, 2019

ਰਾਜਪੁਰਾ (ਰਾਜੇਸ਼ ਡਾਹਰਾ)
ਇਥੇ ਦੇ ਅਲਾਇੰਸ ਇੰਟਰਨੈਸ਼ਨਲ ਸਕੂਲ ਵਲੋਂ
ਇੰਵੈਸਟੀਚਿਊਰ ਸਰੇਮੋਨੀ ਦਾ ਆਯੋਜਨ ਕੀਤਾ ਗਿਆ .ਜਿਸ ਵਿਚ ਸਕੂਲ ਵਲੋਂ ਸਕੂਲ ਕੌਂਸਲ ਚੁਣਿਆ ਗਿਆ। ਸਮਾਰੋਹ ਤੋਂ ਪਹਿਲਾਂ ਸਕੂਲ ਵਿਚ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰੀਕ੍ਰਿਆ ਕੀਤੀ ਗਈ ਜਿਸ ਵਿਚ ਉਮੀਦਵਾਰਾਂ ਦੀ ਚੋਣ ਵਿਦਿਆਰਥੀਆਂ ਵਲੋਂ ਵੋਟਿੰਗ ਨਾਲ ਕੀਤੀ ਗਈ ਜਿਸ ਤੇ ਬਾਅਦ ਅਧਿਆਪਕਾਂ ਦੁਆਰਾ ਵੋਟਾਂ ਦੀ ਗਿਣਤੀ ਅਤੇ ਅੰਤ ਵਿੱਚ ਨਤੀਜਾ ਘੋਸ਼ਿਤ ਕੀਤਾ ਗਿਆ।ਚੋਣ ਦੀ ਪ੍ਰਕਿਰਿਆ ਵੋਟਿੰਗ ਦੇ ਪੈਟਰਨ ਨਾਲ ਕੀਤੀ ਗਈ ਜੋ ਸਾਡੇ ਦੇਸ਼ ਦੁਆਰਾ ਲੋਕਤੰਤਰ ਅਤੇ ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਅਤੇ ਲੋਕਾਂ ਲਈ ਮਹੱਤਵਪੂਰਨਤਾ ਨੂੰ ਦਰਸਾਉਂਦੀ ਹੈ। ਚੁਣੇ ਗਏ ਕੌਂਸਲ ਵਿੱਚ ਵਿਕਾਸ ਜੋਸ਼ੀ ਨੂੰ ਹੈੱਡ ਬੋਆਏ ਅਤੇ ਹਰਸ਼ਨ ਕੌਰ ਨੂੰ ਹੈੱਡ ਗਲਰ ਚੁਣਿਆ ਗਿਆ ਇਹ ਸਮਾਰੋਹ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਅਰੁਣਾ ਭਾਰਦਵਾਜ ਦੀ ਮੌਜੂਦਗੀ ਵਿਚ ਹੋਇਆ ਜਿਸਦੇ ਮੁੱਖ ਮਹਿਮਾਨ ਮੇਜਰ ਵਰੁਣ ਸ਼ਰਮਾ ਸਨ। ਪ੍ਰਿੰਸੀਪਲ ਅਰੁਣਾ ਭਾਰਦਵਾਜ ਵਲੋਂ
ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਸਵਾਗਤ ਨਾਲ ਸ਼ੁਰੂ ਕੀਤਾ ਗਿਆ। ਸਮਾਰੋਹ ਚ ਸਕੂਲ ਪਰੇਡ ਦੀ ਕਮਾਂਡ ਨਾਲ ਅੱਗੇ ਵਧਾਇਆ ਅਤੇ ਫਿਰ ਡਾਇਰੈਕਟਰ ਪ੍ਰਿੰਸੀਪਲ ਦਵਾਰਾ ਸੰਬੋਧਨ ਕੀਤਾ ਗਿਆ। ਸਕੂਲ ਦੀ ਨਵੀਂ ਕੌਂਸਲ ਦੀ ਘੋਸ਼ਣਾ ਕੀਤੀ ਗਈ ਅਤੇ ਚੁਣੇ ਗਏ ਮੈਂਬਰਾਂ ਨੂੰ ਬੈਜ ਅਤੇ ਸੈਸ ਦੇ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੌਂਸਲ ਨੇ ਸਹੁੰ ਚੁੱਕੀ ਅਤੇ ਵਾਅਦਾ ਕੀਤਾ ਕਿ ਉਹ ਆਪਣੇ ਕਰਤੱਵਾਂ ਨੂੰ ਪੂਰੀ ਨਿਰਪੱਖਤਾ ਨਾਲ ਨਿਭਾਉਣਗੇ। ਸਕੂਲ ਮੈਨੇਜਮੈਂਟ ਵਲੋਂ ਕੌਂਸਲ ਨੂੰ ਵਧਾਈ ਦਿੱਤੀ ਗਈ ਅਤੇ ਸਕੂਲਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories