Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਡਾ. ਗਾਂਧੀ ਦਿਖ ਰਹੀ ਹਾਰ ਕਾਰਨ ਅਕਾਲੀਆਂ ਦੀ ਬੋਲੀ ਬੋਲਣ ਲਗੇ-ਕੰਬੋਜ

Published On: punjabinfoline.com, Date: May 16, 2019

ਰਾਜਪੁਰਾ, 16 ਮਈ- (ਰਾਜੇਸ਼ ਡਾਹਰਾ)
ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੀ.ਡੀ.ਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ 'ਡਾ. ਗਾਂਧੀ ਅਕਾਲੀ ਦਲ ਦੇ ਬੁਲਾਰੇ ਬਣਕੇ ਅਕਾਲੀਆਂ ਦੀ ਬੋਲੀ ਬੋਲ ਰਹੇ ਹਨ।' ਵਿਧਾਇਕ ਹਰਦਿਆਲ ਕੰਬੋਜ ਨੇ ਡਾ. ਗਾਂਧੀ ਵੱਲੋਂ 1984 ਦੇ ਦੰਗਿਆਂ ਲਈ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਮੁਆਫ਼ੀ ਮੰਗਣ ਬਾਰੇ ਕਹਿਣ ਲਈ ਦਿੱਤੇ ਬਿਆਨ 'ਤੇ ਕਿਹਾ ਕਿ ਉਹ ਆਪਣੀ ਅਸਲ ਸੋਚ ਦਾ ਮੁਜਾਹਰਾ ਕਰਦੇ ਹੋਏ ਅਕਾਲੀਆਂ ਦੀ ਬੋਲੀ ਬੋਲ ਰਹੇ ਹਨ।
ਵਿਧਾਇਕ ਕੰਬੋਜ ਨੇ ਅੱਜ ਇਥੇ ਕਿਹਾ ਕਿ, ਡਾ. ਗਾਂਧੀ ਨੇ ਰਾਜ ਵਿੱਚ ਅਸਲ ਮੁੱਦਿਆਂ, ਨਸ਼ਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਕਾਂਡ, ਜਿਸ ਲਈ ਪੰਜਾਬ ਦੇ ਲੋਕ ਅਕਾਲੀਆਂ ਤੋਂ ਜਵਾਬ ਮੰਗ ਰਹੇ ਹਨ ਤੇ ਇਨ੍ਹਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਹਨ, ਤੋਂ ਬੜੀ ਆਸਾਨੀ ਨਾਲ ਲਾਂਭੇ ਜਾਂਦਿਆਂ ਅਕਾਲੀਆਂ ਦੀ ਬੋਲੀ ਬੋਲੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਨੇ ਇਨ੍ਹਾਂ ਮੁੱਦਿਆਂ 'ਤੇ ਕਦੇ ਇੱਕ ਸ਼ਬਦ ਵੀ ਨਹੀਂ ਕਿਹਾ ਜਦੋਂਕਿ ਉਹ ਅਕਾਲੀਆਂ ਦੇ ਲਈ ਹੀ ਵਾਜਾ ਵਜਾ ਰਹੇ ਹਨ ਅਤੇ ਭਾਜਪਾ ਕੋਝੇ ਢੰਗ ਨਾਲ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੂੰ 1984 ਮਾਮਲੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।
ਉਹਨਾਂ ਨੇ ਕਿਹਾ ਕਿ '84 ਦੇ ਦੰਗੇ ਮਨੁੱਖਤਾ 'ਤੇ ਦਾਗ ਸਨ ਅਤੇ ਹਰ ਵਿਅਕਤੀ ਨੂੰ ਇਸਦਾ ਅਫ਼ਸੋਸ ਹੈ ਅਤੇ ਇਸ ਮਾਮਲੇ 'ਚ ਬਹੁਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਗਈਆਂ ਹਨ।' ਉਨ੍ਹਾਂ ਕਿਹਾ ਕਿ 'ਉਸ ਸਮੇਂ ਰਾਹੁਲ ਅਤੇ ਪ੍ਰਿਅੰਕਾ ਤਾਂ ਬੱਚੇ ਸਨ ਪਰ ਫ਼ਿਰ ਵੀ ਡਾ. ਗਾਂਧੀ ਨੇ ਬੇਸ਼ਰਮੀ ਨਾਲ ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ 'ਤੇ ਜ਼ੋਰ ਲਾਇਆ ਹੋਇਆ ਹੈ, ਜਿਸ ਤੋਂ ਸਾਬਤ ਹੋ ਗਿਆ ਹੈ ਕਿ ਡਾ. ਗਾਂਧੀ ਕਿਸ ਤਰ੍ਹਾਂ ਅਕਾਲੀ-ਭਾਜਪਾ ਦੀ ਬੋਲੀ ਬੋਲਣ ਲੱਗੇ ਹੋਏ ਹਨ।'
ਕੰਬੋਜ ਨੇ ਡਾ. ਗਾਂਧੀ ਨੂੰ ਕਿਹਾ ਕਿ, ਜਿਨ੍ਹਾਂ ਨੇ ਬਰਗਾੜੀ ਬੇਅਦਬੀ ਕਾਂਡ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚ ਧਕੇਲਿਆ, ਉਨ੍ਹਾਂ ਨੂੰ ਅੱਜ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੰਤੂ ਡਾ. ਗਾਂਧੀ ਜਾਣਬੁੱਝ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ, ਜਿਨ੍ਹਾਂ ਲਈ ਅਕਾਲੀਆਂ ਕੋਲ ਵੀ ਕੋਈ ਜਵਾਬ ਹੀ ਨਹੀਂ ਹੈ, ਤੋਂ ਹਟਾਉਣ ਲਈ ਹੋਛੀ ਬਿਆਨਬਾਜ਼ੀ ਕਰ ਰਹੇ ਹਨ। ਉਹਨਾਂ ਅੱਗੇੇ ਕਿਹਾ ਕਿ ਜੇਕਰ ਡਾ. ਗਾਂਧੀ ਅਕਾਲੀ-ਭਾਜਪਾ ਨਾਲ ਇਸ ਹੱਦ ਤੱਕ ਸਹਿਮਤੀ ਪ੍ਰਗਟਾ ਕੇ ਉਨ੍ਹਾਂ ਦੀ ਬੋਲੀ ਬੋਲ ਰਹੇ ਹਨ ਤਾਂ ਉਨ੍ਹਾਂ ਲਈ ਚੰਗਾ ਹੋਵੇਗਾ ਕਿ ਉਹ ਸ਼ਰੇਆਮ ਇਨ੍ਹਾਂ ਦੇ ਨਾਲ ਰਲ ਜਾਣ ਜਿਹੜੇ ਕਿ ਲੋਕਾਂ ਦੇ ਰੋਹ ਦਾ ਬੁਰੀ ਤਰ੍ਹਾਂ ਸਾਹਮਣਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਧਰਮਵੀਰ ਗਾਂਧੀ ਆਪਣੀ ਸ਼ਪੱਸ਼ਟ ਦਿਖ ਰਹੀ ਹਾਰ ਕਾਰਨ ਬੁਖਲਾਹਟ ਵਿੱਚ ਆ ਕੇ ਗਲਤ ਬਿਆਨਬਾਜ਼ੀ ਕਰਨ ਲੱਗੇ ਹੋਏ ਹਨ।
 

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories