Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਫਤਿਹਵੀਰ ਦੀ ਯਾਦ ਵਿਚ ਕੱਢਿਆ ਕੈਂਡਲ ਮਾਰਚ

Published On: punjabinfoline.com, Date: Jun 14, 2019

ਰਾਜਪੁਰਾ (ਰਾਜੇਸ਼ ਡਾਹਰਾ )
ਅੱਜ ਰਾਜਪੁਰਾ ਦੇ ਬਾਂਸ ਬਾਜ਼ਾਰ ਵਿਚ ਸੁਨਾਮ ਦੇ ਪਿੰਡ ਭਗਵਾਨਪੁਰ ਵਿਚ ਦੋ ਸਾਲ ਦੇ ਫਤਿਹਵੀਰ ਦੇ ਬੋਰਵੈਲ ਵਿਚ ਡਿੱਗਣ ਕਾਰਨ ਹੋਈ ਮੌਤ ਦੇ ਰੋਸ ਵਿਚ ਸਿਮਰਨਜੀਤ ਸਿੰਘ ਸਲੈਚ ਦੀ ਅਗੁਵਾਈ ਵਿਚ ਇਕ ਸ਼ਾਂਤਮਈ ਕੈਂਡਲ ਮਾਰਚ ਕੱਢਿਆ ਗਿਆ।ਇਸ ਕੈਂਡਲ ਮਾਰਚ ਵਿਚ ਵੱਡੀ ਸਾਖਿਆਂ ਵਿਚ ਨੌਜਵਾਨਾਂ ਨੇ ਹਿਸਾ ਲਿਆ ।ਇਹ ਕੈਂਡਲ ਮਾਰਚ ਰਾਜਪੁਰਾ ਦੇ ਬਾਂਸ ਬਾਜ਼ਾਰ ਤੋਂ ਹੁੰਦਾ ਹੋਇਆ ਮੇਨ ਬਾਜ਼ਾਰਾਂ ਤੋਂ ਸ਼ਹੀਦ ਪ੍ਰਭਾਕਰ ਚੋਕ ਤੋਂ ਹੁੰਦਾ ਵਾਪਸ ਮੁੜਿਆ ।ਇਸ ਮੌਕੇ ਤੇ ਸਮਾਜ ਸੇਵੀ ਸਿਮਰਨਜੀਤ ਸਿੰਘ ਨੇ ਕਿਹਾ ਕਿ ਅੱਜ ਜੋ ਇਹ ਕੈਂਡਲ ਮਾਰਚ ਕੱਢਿਆ ਗਿਆ ਹੈ ਉਹ ਉਸ ਮਾਸੂਮ ਬੱਚੇ ਦੀ ਆਤਮਿਕ ਸ਼ਾਂਤੀ ਲਈ ਕਢਿਆ ਗਿਆ ਹੈ।ਉਹਨਾਂ ਫਤਿਹਵੀਰ ਸਿੰਘ ਦੀ ਮੌਤ ਤੇ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਉਂਦੇ ਕਿਹਾ ਕਿ ਇਹ ਸਭ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਹੈ ਜਿਥੇ ਕਿ ਛੇ ਦੀਨ ਤਕ 120 ਫੁਟ ਬੋਰ ਨੂੰ ਨਹੀਂ ਖੋਲ ਸਕੀ ।ਸਾਡੀ ਸਰਕਾਰ ਵੱਡੇ ਵੱਡੇ ਦਾਅਵੇ ਕਰਨ ਵਿਚ ਮਾਹਿਰ ਹੈ ਪਰ ਇਕ ਮਾਸੂਮ ਬੱਚੇ ਨੂੰ ਛੇ ਦਿਨ ਤਕ ਬੋਰਵੈਲ ਵਿਚੋਂ ਨਾ ਕਢ ਸਕਣਾ ਸਰਕਾਰ ਦੀ ਨਾਲਾਇਕੀ ਦਾ ਸਬੂਤ ਹੈ।ਇਸ ਮੌਕੇ ਤੇ ਉਹਨਾਂ ਨਾਲ ਸਚਿਨ ਵਰਮਾ,ਕੰਵਲਜੀਤ ਸਿੰਘ, ਗੁਰਪ੍ਰੀਤ ਸਿੰਘ, ਹਰੀਸ਼ ਅਹੂਜਾ,ਧੀਰਜ ਕਾਲੜਾ,ਗੱਗੂ, ਤਰੁਣ,ਹਿਤੇਸ਼ ਵਰਮਾ ਅਤੇ ਗੁਲਜਾਰ ਸਿੰਘ ਸਹਿਤ ਬਾਂਸ ਬਜਾਰ ਦੇ ਦੁਕਾਨਦਾਰ ਹਾਜਿਰ ਸਨ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories