Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਨੂੰ ਰਾਜਸਥਾਨ ਤੋਂ ਜਾ ਤਾਂ ਪਾਣੀ ਦਾ ਮੁੱਲ 16 ਲੱਖ ਕਰੋੜ ਦਬਾਓ,ਨਹੀਂ ਪੰਜਾਬ ਦਾ ਮੁਫ਼ਤ ਜਾਂਦਾ ਪਾਣੀ ਵੀ ਬੰਦ ਕਰੋ - ਜਸਵਿੰਦਰ ਰਿਖੀ

Published On: punjabinfoline.com, Date: Jul 05, 2019

ਧੂਰੀ,4 ਜੁਲਾਈ (ਮਹੇਸ਼ ਜਿੰਦਲ) ਲੋਕ ਇਨਸਾਫ਼ ਪਾਰਟੀ ਦੇ ਯੂਥ ਆਗੂ
ਜਸਵਿੰਦਰ ਸਿੰਘ ਰਿਖੀ ਨੇ ਪੰਜਾਬ ਦੇ ਪਾਣੀਆਂ ਤੇ ਅੱਜ ਪੱਤਰਕਾਰਾਂ ਨਾਲ
ਗੱਲ ਕਰਦਿਆਂ ਕਿਹਾ ਕਿ ਪਾਣੀ ਪੰਜਾਬ ਦਾ ਇੱਕ ਕੁਦਰਤੀ ਖ਼ਜ਼ਾਨਾ ਹੈ। ਜਿਸ
ਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਇੱਕ ਸਾਜ਼ਿਸ਼ ਦੇ ਤਹਿਤ ਲਗਾਤਾਰ ਖ਼ਤਮ ਤੇ
ਜ਼ਹਿਰੀਲਾ ਕਰਨ ਤੇ ਲੱਗੀਆਂ ਹੋਈਆਂ ਹਨ। ਪੰਜਾਬ ਦਾ ਕੁਦਰਤੀ ਖ਼ਜ਼ਾਨਾ
ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਮੁਫ਼ਤ ਵਿਚ ਹੀ ਲੁਟਾਇਆ ਜਾ ਰਿਹਾ
ਹੈ। ਜੋ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਧੱਕਾ ਹੈ। ਭਾਰਤ
ਦੀਆਂ ਬਹੁਤ ਸਟੇਟ ਹਨ ਜਿਨ੍ਹਾਂ ਕੋਲ ਬਹੁਤ ਕੁਦਰਤੀ ਸੋਮੇ ਹਨ। ਜਿਵੇਂ ਕਿ
ਰਾਜਸਥਾਨ ਕੋਲ ਕੀਮਤੀ ਮਾਰਬਲ , ਝਾਰਖੰਡ ਕੋਲ ਕੋਇਲਾ ਤੇ ਹੋਰ ਬਹੁਤ ਸਟੇਟ
ਹਨ ਜਿਨ੍ਹਾਂ ਕੋਲ ਕੁਦਰਤੀ ਸੋਮੇ ਹਨ। ਜੋ ਕਿ ਕਿਸੇ ਵੀ ਹੋਰ ਸਟੇਟ ਨੂੰ ਮੁਫ਼ਤ ਚ’
ਨਹੀਂ ਦਿੰਦੇ। ਫਿਰ ਸਾਡੇ ਪੰਜਾਬ ਦਾ ਕੁਦਰਤੀ ਖ਼ਜ਼ਾਨਾ ਪਾਣੀ ਕਿਉਂ
ਦਿੱਲੀ,ਹਰਿਆਣਾ,ਰਾਜਸਥਾਨ ਨੂੰ ਮੁਫ਼ਤ ਦਿੱਤਾ ਜਾ ਰਿਹਾ ਜਾ ਤਾਂ ਪੰਜਾਬ ਨੂੰ ਵੀ
ਰਾਜਸਥਾਨ ਮਾਰਬਲ ਮੁਫ਼ਤ ਦੇਵੇ ਨਹੀਂ ਸਾਡੇ ਪਾਣੀਆਂ ਦਾ ਮੁੱਲ ਦੇਵੇ। ਜੋ ਕਿ
ਹੁਣ ਤੱਕ ਇਕੱਲੇ ਰਾਜਸਥਾਨ ਵੱਲ ਹੀ 16 ਲੱਖ ਕਰੋੜ ਹੈ।
ਰਾਇਪੈਰੀਅਨ ਦੇ ਸਿਧਾਂਤ ਅਨੁਸਾਰ ਇਹ ਪਾਣੀ ਦਾ ਮੁੱਲ ਲੈਣਾ ਪੰਜਾਬ ਦਾ
ਹੱਕ ਬਣਦਾ ਹੈ। ਜਿਸ ਲਈ ਪੰਜਾਬ ਦੇ ਸਾਰੇ ਲੋਕਾਂ ਨੂੰ ਇੱਕ ਜੁੱਟ ਹੋ ਕੇ
ਲੜਾਈ ਲੜਨੀ ਪੈਣੀ ਹੈ। ਜਿਵੇਂ ਕਿ ਕਿਸੇ ਵੀ ਸਟੇਟ ਦੇ ਕੁਦਰਤੀ ਸੋਮੇ ਤੇ
ਉਹ ਸਟੇਟ ਦਾ ਹੱਕ ਹੁੰਦਾ ਹੈ ਓਹਵੇ ਹੀ ਪੰਜਾਬ ਦੇ ਕੁਦਰਤੀ ਖ਼ਜ਼ਾਨੇ ਤੇ ਵੀ
ਸਿਰਫ਼ ਪੰਜਾਬ ਦਾ ਹੀ ਹੱਕ ਹੈ, ਪਰ ਜੋ ਪੰਜਾਬ ਤੇ ਕੇਂਦਰ ਸਰਕਾਰ ਰਲ ਕਿ ਪੰਜਾਬ
ਦਾ ਇਹ ਖ਼ਜ਼ਾਨਾ ਹੋਰਾਂ ਸਟੇਟਾਂ ਨੂੰ ਦੋਨੋਂ ਹੱਥੀ ਸਿਰਫ਼ ਵੋਟਾਂ ਦੀ ਰਾਜਨੀਤੀ
ਲਈ ਮੁਫ਼ਤ ਚ ਲੁਟਾ ਰਹੀਆਂ ਹਨ। ਪੰਜਾਬ ਚ’ ਕਿੰਨੀਆਂ ਹੀ ਜਥੇਬੰਦੀਆਂ
ਆਪਣੇ ਹੱਕਾਂ ਲਈ ਲੜ ਰਹੀਆਂ ਹਨ ਪਰ ਜੋ ਆਪਣਾ ਅਸਲੀ ਹੱਕ ਪਾਣੀ ਦੀ
ਰਾਇਲਟੀ ਉਹ ਦੀ ਕੋਈ ਮੰਗ ਨੀ ਕਰਦਾ। ਪਾਣੀਆਂ ਦੀ ਲੜਾਈ ਸਿਰਫ਼
ਸਿਮਰਜੀਤ ਸਿੰਘ ਬੈਂਸ ਤੋਂ ਬਿਨਾਂ ਕੋਈ ਨੀ ਲੜ ਰਿਹਾ। ਅੱਜ ਸਾਨੂੰ ਸਭ ਨੂੰ
ਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਤੇ ਬੈਂਸ ਦਾ ਸਾਥ ਦੇਣਾ
ਚਾਹੀਦਾ ਹੈ। ਇਸ ਸਮੇਂ ਰਿਖੀ ਦੇ ਨਾਲ ਪਾਰਟੀ ਦੇ ਅਹੁਦੇਦਾਰ ਸੁਰਜੀਤ
ਸਿੰਘ ਕੱਕੜਵਾਲ,ਸਤਵੀਰ ਸਿੰਘ ਧੰਦੀਵਾਲ,ਮਨਪ੍ਰੀਤ ਸੋਪਾਲ,ਅਮਨ ਕਲੇਰ,
ਸੰਜੀਵ ਬਾਂਸਲ,ਪ੍ਰਵੇਸ਼ ਪੁਰੀ,ਮਨਪ੍ਰੀਤ ਹਰਚੰਦਪੁਰ, ਜਗਜੀਵਨ ਸਿੰਘ ਸਾਰੋ,ਪੂਰਨ
ਕੱਕੜਵਾਲ ਆਦਿ ਹਾਜ਼ਰ ਸਨ ।

Tags: mahesh jindal dhuri
  • Facebook
  • twitter
  • linked in
  • Print It

Last 20 Stories