Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦੋ ਸੱਸਾਂ ਦੀ ਸਤਾਈ ਵਿਅਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖੁਦਕੁਸ਼ੀ

Thursday, May 3, 2018

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ `ਤੇ ਦਾਜ ਦੀ ਮੰਗ ਕਰਨ ਅਤੇ ਤੰਗ ਪ੍ਰਸ਼ਾਨ ਕਰਨ ਦੇ ਚਲਦਿਆਂ ਇੱਕ ਵਿਆਹੁਤਾ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਜਾਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਪਿੰਡ ਭੈਣੀ ਬਾਘਾ ਦੇ ਤੇਜਾ ਸਿੰਘ ਦੀ ਲੜਕੀ ਸਰਬਜੀਤ ਕੌਰ ਦਾ ਵਿਆਹ ਲਗਭਗ 8 ਸਾਲ ਪਹਿਲਾਂ ਖੇਤਰ ਦੇ ਪਿੰਡ ਚੱਠੇਵਾਲਾ ਦੇ ਜਗਦੀਪ ਸਿੰਘ ਪੁੱਤਰ ਮਹਾਂ ਸਿੰਘ ਨਾਲ ਹੋਇਆ। ਮ੍ਰਿਤਕਾ ਦੇ ਛੋਟੇ ਭਰਾ ਗੁਰਜੀਤ
Read Full Story

ਜਬਰੀ ਗ੍ਰਿਫਤਾਰ ਕਰਨ ਨਾਲ ਸਘੰਰਸ਼ ਨੂੰ ਦਬਾਇਆ ਨਹੀਂ ਜਾ ਸਕਦਾ- ਸਤਵੰਤ ਕੌਰ

Wednesday, May 2, 2018

ਤਲਵੰਡੀ ਸਾਬੋ, 2 ਮਈ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਸੂਬਾਈ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਸਮੇਤ ਵਰਕਰਾਂ-ਹੈਲਪਰਾਂ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਤਲਵੰਡੀ ਸਾਬੋ ਦੀ ਬਲਾਕ ਪ੍ਰਧਾਨ ਸਤਵੰਤ ਕੌਰ, ਜਿਲ੍ਹਾ ਆਗੂ ਬਲਵੀਰ ਕੌਰ ਲਹਿਰੀ ਸਮੇਤ ਸਮੂਹ ਮੁਲਾਜਮਾਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਗ੍ਰਿਫਤਾਰ ਕੀਤੀਆਂ ਯੂਨੀਅਨ ਆਗੂਆਂ ਨੂੰ ਤਰੁੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਸਤਵੰਤ ਕੌਰ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਹਰ ਇੱਕ ਨੂੰ
Read Full Story

ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਵਿਖੇ ਪੰਜਾਬੀ ਯੂਨੀਵਰਸਿਟੀ ਟੈਕਨੋ ਸਕਿੱਲ-2018 ਪ੍ਰਤਿਯੋਗਤਾ ਕਰਵਾਈ

Saturday, April 28, 2018

ਤਲਵੰਡੀ ਸਾਬੋ, 28 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਭਾਰਤ ਦੇਸ਼ ਦੇ ਸਕਿੱਲ ਡਿਵੈਲਪਮੈਂਟ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਅੱਜ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਵਿਖੇ ਪੰਜਾਬੀ ਯੂਨੀਵਰਸਿਟੀ ਟੈਕਨੋ ਸਕਿੱਲ-2018 ਪ੍ਰਤਿਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿੱਚ ਵੱਖ-ਵੱਖ ਡਿਪਲੋਮਾ ਕਾਲਜਾਂ ਦੇ ਫਾਈਨਲ ਈਅਰ ਦੇ ਬੱਚਿਆਂ ਨੇ ਭਾਗ ਲਿਆ। ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਤਕਰੀਬਨ 250 ਆਨਲਾਈਨ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਸਨ। ਪ੍ਰਤੀਯੋਗਤਾ ਵਿੱਚ ਮਕੈਨੀਕਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਅਤੇ
Read Full Story

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਰੇਸ਼ਨ ਪੰਜਾਬ ਦੀ ਜਨਰਲ ਮੀਟਿੰਗ 30 ਨੂੰ ਬਠਿੰਡਾ ਵਿਖੇ- ਡਾ. ਘਈ

Saturday, April 28, 2018

ਤਲਵੰਡੀ ਸਾਬੋ, 28 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਤਲਵੰਡੀ ਸਾਬੋ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਅਤੇ ਮੈਂਬਰਾਂ ਵੱਲੋਂ ਬੀਤੇ ਕਾਫੀ ਸਮੇਂ ਤੋਂ ਕਿਸੇ ਬਿਮਾਰੀ ਨਾਲ ਦੋ ਚਾਰ ਹੋ ਰਹੇ ਸਰਕਲ ਦੇ ਮੈਂਬਰ ਡਾ. ਕੌਰ ਸਿੰਘ ਦੇ ਘਰ ਪਹੁੰਚ ਕੇ ਉਸਦੀ ਮਾਲੀ ਮੱਦਦ ਕੀਤੀ ਗਈ ਅਤੇ ਡਾ. ਕੌਰ ਸਿੰਘ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਘਈ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੇਸਟੋ ਅਨੁਸਾਰ ਮੰਨੀਆਂ ਜਾਣ ਵਾਲੀਆਂ ਮੰਗਾਂ ਨੂੰ ਅਜੇ ਤੱਕ ਪ੍ਰਵਾਨਗੀ ਨਾ
Read Full Story

ਸੀਵਰੇਜ਼ ਬੋਰਡ ਤਲਵੰਡੀ ਸਾਬੋ ਦੀ ਘਟੀਆ ਕਾਰਗੁਜ਼ਾਰੀ ਕਾਰਨ ਵਿਸਾਖੀ ਵੇਲੇ ਬਣਾਈ ਸੰਗਤ ਰੋਡ 'ਤੇ ਮਾਰਨ ਲੱਗੀ ਸੜਿਆਂਦ ਅਤੇ ਬਣੇ ਡੂੰਘੇ ਖੱਡੇ

Saturday, April 28, 2018

ਤਲਵੰਡੀ ਸਾਬੋ, 28 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲੰਬੇ ਸਮੇਂ ਤੋਂ ਵਾਰ ਵਾਰ ਸੀਵਰੇਜ਼ ਬੰਦ ਹੋਣ ਕਾਰਨ ਖੜ੍ਹੇ ਰਹਿੰਦੇ ਗੰਦੇ ਪਾਣੀ ਕਾਰਨ ਵਾਰ ਵਾਰ ਟੁੱਟਣ ਵਾਲੀ ਸੰਗਤ ਰੋਡ ਵਿਸਾਖੀ ਵੇਲੇ ਨਵੀਂ ਬਣਾਈ ਜਾਣ ਤੋਂ ਬਾਅਦ ਫਿਰ ਇੱਕ ਵਾਰੀ ਫਿਰ ਖੱਡਿਆਂ ਦਾ ਰੂਪ ਧਾਰਨ ਕਰ ਗਈ ਹੈ। ਬੂਹੇ ਬੰਨੀਂ ਜੰਝ ਤੇ ਵਿੰਨੋ ਕੁੜੀ ਦੇ ਕੰੰਨ ਵਾਲੇ ਪੰਜਾਬੀ ਅਖਾਣ ਮੁਤਾਬਿਕ ਸਥਾਨਕ ਸੰਗਤ ਰੋਡ `ਤੇ ਬਲੌਕ ਰਹਿਣ ਵਾਲੇ ਸੀਵਰੇਜ਼ ਨੂੰ ਮਹਿਕਮੇ ਵੱਲੋਂ ਵਿਸਾਖੀ ਦੇ ਮੱਦੇ ਨਜ਼ਰ ਇੱਕ ਵਾਰ ਸਫਾਈ ਕਰਕੇ ਚਾਲੂ ਕਰ ਦੇਣ ਅਤੇ ਸਥਾਨਕ ਪ੍ਰਸ਼ਾਸ਼ਨ ਵੱਲੋਂ ਉਸ ਥਾਂ ਟੁੱਟੀ ਹੋਈ
Read Full Story

ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਅੰਦਰ ਰਜਿਸਟਰੀਆਂ ਕਰਾਵਉਣ ਆਏ ਲੋਕ ਹੋ ਰਹੇ ਹਨ ਖੱਜਲ-ਖੁਆਰ

Friday, April 27, 2018

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿਣ ਵਾਲੀ ਤਲਵੰਡੀ ਸਾਬੋ ਦੀ ਤਹਿਸੀਲ ਵਿਖੇ ਲੋਕਾਂ ਦੀਆਂ ਰਜਿਸਟਰੀਆਂ ਨਾ ਹੋਣ ਕਰਕੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਜਿਸਟਰੀਆਂ ਕਰਵਾਉਣ ਲਈ ਲੋਕ ਕਈ ਦਿਨਾਂ ਤੋ ਤਹਿਸੀਲ ਕੰਪਲੈਕਸ ਵਿੱਚ ਗੇੜੇ ਲਗਾ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਰਜਿਸਟਰੀਆਂ ਨੂੰ ਆਨ ਲਾਈਨ ਕਰ ਦਿੱਤਾ ਹੈ ਜਿਸ ਨੂੰ ਕਰਵਾਉਣ ਲਈ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਵੰਡੀ ਸਾਬੋ ਵਿਖੇ ਪਿਛਲੇ ਕਈ ਦਿਨਾਂ ਤੋ ਲੋਕਾਂ ਆਪਣੀਆਂ
Read Full Story

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਪ੍ਰੀ ਪ੍ਰਾਇਮਰੀ ਕਲਾਸਾਂ ਲਈ ਸਮੱਗਰੀ ਕੀਤੀ ਜਾਰੀ

Friday, April 27, 2018

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬਲਾਕ ਰਿਸੋਰਸ ਸੈਂਟਰ ਤਲਵੰਡੀ ਸਾਬੋ ਵਿਖੇ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਜਗਜੀਤ ਸਿੰਘ ਚੀਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੀ ਪ੍ਰਿੰਸੀਪਲ ਕੁਲਵਿੰਦਰਜੀਤ ਕੌਰ ਅਤੇ `ਪੜ੍ਹੋ ਪੰਜਾਬ, ਪੜਾਓ ਪੰਜਾਬ` ਟੀਮ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਸਮੱਗਰੀ ਜਾਰੀ ਕੀਤੀ ਗਈ। ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਸੁਧਾਰਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪ੍ਰੀ
Read Full Story

ਗੁਰੂ ਕਾਸ਼ੀ ਸਕੂਲ ਮਲਕਾਣਾ ਦੇ ਬੱਚਿਆਂ ਨੇ ਮਾਣਿਆ ਜਾਦੂਗਰ ਗੌਰਵ ਸਮਰਾਟ ਦੇ ਸ਼ੋਅ ਆਨੰਦ

Friday, April 27, 2018

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਜਾਦੂਗਰ ਗੌਰਵ ਸਮਰਾਟ ਦੇ ਜਾਦੂ ਸ਼ੋਅ ਨੂੰ ਜਿੱਥੇ ਇਲਾਕੇ ਭਰ ਦੇ ਦਰਸ਼ਕਾਂ ਵੱਲੋਂ ਵੱਡੀ ਗਿਣਤੀ `ਚ ਪਹੁੰਚ ਕੇ ਦੇਖਿਆ ਜਾ ਰਿਹਾ ਹੈ ਉਥੇ ਗੁਰੂ ਕਸ਼ੀ ਪਬਲਿਕ ਸਕੂਲ ਮਲਕਾਣਾ ਦੇ ਬੱਚਿਆਂ ਅਤੇ ਸਟਾਫ ਨੇ ਜਾਦੂ ਦੇ ਸ਼ੋਅ ਦਾ ਖੂਬ ਆਨੰਦ ਮਾਣਿਆ। ਰਾਮਾਂ ਸ਼ਹਿਰ ਵਿੱਚ ਬੀਤੇ ਦਿਨਾਂ ਤੋਂ ਜਾਦੂ ਦੇ ਚੱਲ ਰਹੇ ਸ਼ੋਅ ਦੇਖਣ ਗਏ ਮਲਕਾਣਾ ਸਕੂਲ ਦੇ ਬੱਚਿਆਂ ਨੇ ਸ਼ੋਅ ਦੇਖਣ ਤੋਂ ਬਾਅਦ ਦੱਸਿਆ ਕਿ ਉਹਨਾਂ ਨੇ ਸ਼ੋਅ ਦੌਰਾਨ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ,
Read Full Story

ਆਂਗਣਵਾੜੀ ਮੁਲਾਜ਼ਮਾਂ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਮਜ਼ਦੂਰ ਦਿਵਸ ਮੌਕੇ ਕਾਲ਼ੀਆਂ ਝੰਡੀਆਂ ਲੈ ਕੇ ਕੀਤਾ ਜਾਵੇਗਾ ਰੋਸ ਮਾਰਚ

Friday, April 27, 2018

ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਆਂਗਣਵਾੜੀ ਮੁਲਾਜਮਾਂ ਦੀਆਂ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਬਲਾਕ ਪ੍ਰਧਾਨ ਸਤਵੰਤ ਕੌਰ ਵੱਲੋਂ ਖੇਤਰ ਦੀਆਂ ਆਂਗਣਵਾੜੀ ਮੁਲਾਜਮਾਂ ਨੂੰ ਆਪਣੇ ਸਘੰਰਸ਼ ਨੂੰ ਹੋਰ ਤੇਜ਼ ਕਰਨ ਲਈ ਲਾਮਬੰਦ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸਤਵੰਤ ਕੌਰ ਨੇ ਵਰਕਰਾਂ ਤੇ ਹੈਲਪਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1 ਮਈ ਨੂੰ ਮਜਦੂਰ ਦਿਵਸ `ਤੇ ਹੱਥਾਂ ਵਿੱਚ ਕਾਲੇ ਝੰਡੇ ਤੇ ਕਾਲੀਆਂ ਚੁੰਨੀਆਂ ਲੈ ਕੇ ਬਲਾਕ ਪੱਧਰ `ਤੇ ਰੋਸ ਮਾਰਚ ਕੱਢ ਕੇ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ 6 ਮਈ ਨੂੰ
Read Full Story

ਐੱਫ. ਐੱਸ. ਡੀ. ਸੀਨੀ. ਸੈਕੰ. ਸਕੂਲ ਜੋਧਪੁਰ ਪਾਖਰ ਦਾ ਨਤੀਜ਼ਾ ਰਿਹਾ ਸੌ ਫੀਸਦੀ

Thursday, April 26, 2018

ਤਲਵੰਡੀ ਸਾਬੋ, 26 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਐੱਫ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ ਦਾ ਨਤੀਜ਼ਾ ਸੌ ਫੀਸਦੀ ਰਿਹਾ ਹੈ। ਬਾਰਵੀਂ ਜਮਾਤ ਦੇ ਕੁੱਲ 17 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿੱਚ ਸਾਰੇ ਹੀ ਵਿਦਿਆਰਥੀ ਪਹਿਲੇ ਦਰਜ਼ੇ ਨਾਲ ਪਾਸ ਹੋਏ ਹਨ ਜਦੋਂ ਕਿ ਹਰਮਨਦੀਪ ਸਿੰਘ ਨੇ 83.5% ਅੰਕਾਂ ਨਾਲ ਪਹਿਲੀ ਪੁਜ਼ੀਸ਼ਨ, ਮਮਤਾ ਰਾਣੀ ਨੇ 83.1% ਅੰਕ ਪ੍ਰਾਪਤ ਕਰਕੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਜਦੋਂ ਕਿ ਰਮਨਦੀਪ ਕੌਰ ਨੇ 81.1% ਨੰਬਰ ਲੈ ਕੇ ਤੀਜੀ ਪੁਜ਼ੀਸ਼ਨ ਲਈ ਹੈ। ਸਕੂਲ
Read Full Story

ਪਿੰਡ ਨੰਗਲਾ ਦੀ ਅਨਾਜ ਮੰਡੀ ਵਿੱਚ ਕਿਸਾਨ, ਮਜ਼ਦੂਰ ਪੀ ਰਹੇ ਹਨ ਦੂਸ਼ਿਤ ਪਾਣੀ, ਪਾਣੀ ਵਿੱਚੋਂ ਨਿੱਕਲ ਰਹੇ ਹਨ ਮਰੇ ਹੋਏ ਡੱਡੂ ਅਤੇ ਮਾਰ ਰਹੀ ਹੈ ਬੁਦਬੂ

Thursday, April 26, 2018

ਤਲਵੰਡੀ ਸਾਬੋ, 26 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਦੀ ਅਨਾਜ ਮੰਡੀ ਵਿੱਚ ਜਿੱਥੇ ਸਫਾਈ ਦਾ ਬੁਰਾ ਹਾਲ ਅਤੇ ਛਾਂ ਦਾ ਕੋਈ ਪ੍ਰਬੰਧ ਨਹੀਂ ਹੈ ਉੱਥੇ ਮੰਡੀ ਅੰਦਰ ਕਿਸਾਨ ਅਤੇ ਮਜ਼ਦੂਰ ਦੂਸਿਤ ਪਾਣੀ ਪੀ ਕੇ ਪੀਣ ਯੋਗ ਪਾਣੀ ਦੀ ਵੱਡੀ ਸਮੱਸਿਆ ਨਾਲ ਦੋ ਚਾਰ ਹੋ ਰਹੇ ਹਨ, ਜਿਸ ਨੂੰ ਲੈ ਅੱਜ ਦੇਰ ਸ਼ਾਮ ਕਿਸਾਨ ਯੂਨੀਅਨ ਆਗੂਆਂ ਦੀ ਅਗਵਾਈ `ਚ ਕਿਸਾਨਾਂ, ਮਜ਼ਦੂਰਾਂ ਨੇ ਪੰਜਾਬ ਸਰਕਾਰ ਅਤੇ ਮੰਡੀ ਪ੍ਰਬੰਧਕਾਂ ਖਿਲਾਫ ਰੋਸ ਪ੍ਰਗਟ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ
Read Full Story

ਸੰਤ ਭਿੰਡਰਾਂਵਾਲਿਆਂ ਬਾਰੇ ਗਲਤ ਸ਼ਬਦਾਵਲੀ ਵਰਤਣ ਵਾਲਿਆਂ ਤੇ ਕਾਰਵਾਈ ਕਰੇ ਸਰਕਾਰ-ਜਥੇਦਾਰ ਹਰਪ੍ਰੀਤ ਸਿੰਘ

Thursday, April 26, 2018

ਤਲਵੰਡੀ ਸਾਬੋ, 26 ਅਪ੍ਰੈਲ਼ (ਗੁਰਜੰਟ ਸਿੰਘ ਨਥੇਹਾ)- ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੀ ਮਹਾਨ ਧਾਰਮਿਕ ਸਖਸ਼ੀਅਤ ਹਨ ਜਿਨਾਂ ਨੇ ਕੌਮ ਦੀ ਅਣਖ ਇੱਜਤ ਲਈ ਸ਼ਹਾਦਤ ਦਿੱਤੀ ਤੇ ਉਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹਾਨ ਸ਼ਹੀਦ ਕਰਾਰ ਦਿੱਤਾ ਹੋਇਆ ਹੈ। ਇਹਨਾਂ ਵਿਚਾਰਾਂ `ਤੇ ਸਾਂਝ ਪਾਉਂਦਿਆਂ ਬੀਤੇ ਦਿਨੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਖਿਲਾਫ ਸ਼ੋਸਲ ਮੀਡੀਆ `ਤੇ ਗਲਤ ਸ਼ਬਾਦਵਲੀ ਦਾ ਪ੍ਰਯੋਗ ਕਰਨ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ
Read Full Story

ਡਾਕਟਰ ਦੀ ਅਣਗਹਿਲੀ ਨਾਲ ਮੌਤ ਦਾ ਸ਼ਿਕਾਰ ਹੋਈ ਸੀਤੋ ਦੇਵੀ ਦੀ ਲਾਸ਼ ਵਾਰਸਾਂ ਵੱਲੋਂ ਐੱਸ ਡੀ ਐੱਮ ਦਫਤਰ ਤਲਵੰਡੀ ਸਾਬੋ ਅੱਗੇ ਦਿੱਤੇ ਜਾ ਰਹੇ ਧਰਨੇ 'ਚੋਂ ਪੁਲਿਸ ਨੇ ਧੱਕੇ ਨਾਲ ਚੁੱਕੀ

Wednesday, April 25, 2018

ਤਲਵੰਡੀ ਸਾਬੋ, 25 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬੀਤੀ ਰਾਤ ਤਲਵੰਡੀ ਸਾਬੋ ਦੀ 62 ਸਾਲਾ ਸੀਤੋ ਦੇਵੀ ਨਾਂ ਦੀ ਔਰਤ ਦੀ ਮੌਤ ਹੋ ਜਾਣ ਕਾਰਨ ਉਸਦੇ ਪਰਿਵਾਰ ਵਾਲਿਆਂ ਨੇ ਸਥਾਨਕ ਐੱਸ ਡੀ ਐੱਮ ਦਫਤਰ ਮੂਹਰੇ ਲਾਸ਼ ਰੱਖ ਕੇ ਧਰਨਾ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖਬਰ ਲਿਖੇ ਜਾਣ ਤੱਕ ਧਰਨਾ ਜਿਉਂ ਦਾ ਤਿਉਂ ਲੱਗਿਆ ਹੋਇਆ ਹੈ ਅਤੇ ਪੁਲਿਸ ਪੀੜਿਤ ਪਰਿਵਾਰ ਨਾਲ ਕਥਿਤ ਧੱਕਾ ਕਰਕੇ ਮ੍ਰਿਤਕਾ ਦੀ ਲਾਸ਼ ਚੁੱਕਣ ਦੀਆਂ ਤਿਆਰੀਆਂ ਕਰ ਰਹੀ ਹੈ। ਮਾਮਲੇ ਸਬੰਧੀ ਤਾਜ਼ਾ ਲਿਖਤੀ ਸ਼ਿਕਾਇਤ ਅਨੁਸਾਰ ਮ੍ਰਿਤਕਾ ਦੇ ਪੁੱਤਰ ਭੋਲਾ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਦਾ
Read Full Story

ਵਿਦਿਆਰਥੀਆਂ ਅਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਸੰਬਧੀ ਦਿੱਤੀ ਜਾਣਕਾਰੀ, 29ਵਾਂ ਸੜਕ ਸੁਰੱਖਿਆ ਹਫਤਾ ਮਨਾਇਆ ਗਿਆ

Wednesday, April 25, 2018

ਤਲਵੰਡੀ ਸਾਬੋ, 25 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੇ ਹੁਕਮਾਂ ਅਤੇ ਜਿਲ੍ਹਾ ਪੁਲਿਸ ਮੁਖੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਵਿਭਾਗ ਵੱਲੋਂ 29ਵਾਂ ਸੜਕ ਸੁਰੱਖਿਆ ਹਫਤਾ ਡੀ. ਐਸ. ਪੀ ਤਲਵੰਡੀ ਸਾਬੋ ਸ. ਬਰਿੰਦਰ ਸਿੰਘ ਗਿੱਲ ਦੀ ਅਗਵਾਈ ਅਤੇ ਸਾਂਝ ਕੇਂਦਰ ਤਲਵੰਡੀ ਸਾਬੋ ਦੇ ਇੰਚਾਰਜ ਨਛੱਤਰ ਸਿੰਘ ਏ. ਐਸ. ਆਈ ਦੀ ਦੇਖ-ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਅਤੇ ਦਸ਼ਮੇਸ਼ ਟੈਕਸੀ ਯੂਨੀਅਨ ਤਲਵੰਡੀ ਸਾਬੋ ਵਿਖੇ ਮਨਾਇਆ ਗਿਆ ਜਿਸ ਮੌਕੇ ਸਕੂਲੀ ਵਿਦਿਆਂਰਥੀਆਂ ਅਤੇ ਟੈਕਸੀ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ
Read Full Story

ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ

Wednesday, April 25, 2018

ਤਲਵੰਡੀ ਸਾਬੋ, 25 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕ ਸ. ਤਿਰਲੋਕ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਇਹ ਦਿਨ ਇਸ ਸਾਲ `ਮਲੇਰੀਆ ਨੂੰ ਮਾਰਨ ਲਈ ਤਿਆਰ ਰਹੋ` ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮਲੇਰੀਆ ਪੈਰਾਸਾਈਟ ਮਾਦਾ ਐਨਾਫਿਲੀਜ ਨਾਮਕ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜਿਸ ਨਾਲ ਤੇਜ਼ ਕਾਂਬੇ ਵਾਲਾ ਬੁਖਾਰ, ਸਿਰ ਦਰਦ,
Read Full Story

ਸਿੱਖਾਂ ਦੀ ਸ਼ਾਨ ਦਸਤਾਰ 'ਤੇ ਸੁਆਲੀਆ ਚਿੰਨ੍ ਲਗਾਉਣਾ ਬਹੁਤ ਹੀ ਮੰਦਭਾਗਾ- ਗਿਆਨੀ ਰਾਜਪਾਲ ਸਿੰਘ ਖਾਲਸਾ

Wednesday, April 25, 2018

ਤਲਵੰਡੀ ਸਾਬੋ, 25 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਇਸ ਮੁਲਕ ਦੀ ਅਜ਼ਾਦੀ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਸਮੇਤ ਪੂਰੇ ਵਿਸ਼ਵ ਭਰ ਵਿੱਚ ਦਸਤਾਰ ਸਜਾ ਕੇ ਹਰ ਖੇਤਰ ਵਿੱਚ ਆਪਣੀ ਸਰਦਾਰੀ ਦੀ ਧਾਂਕ ਜਮਾਉਣ ਵਾਲੀ ਕੌਮ ਦੀ ਦਸਤਾਰ `ਤੇ ਕਿੰਤੂ, ਸਿੱਖ ਪਛਾਣ `ਤੇ ਸੁਆਲੀਆ ਨਿਸ਼ਾਨ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਆਗੂ ਗਿਆਨੀ ਰਾਜਪਾਲ ਸਿੰਘ ਖਾਲਸਾ ਨੇ ਸੁਪਰੀਮ ਕੋਰਟ ਦੇ ਜੱਜ ਦੀ ਟਿੱਪਣੀ `ਤੇ ਪ੍ਰਤੀਕਿਰਿਆ ਦਿੰਦਿਆਂ ਸਾਡੇ ਪੱਤਰਕਾਰ ਨਾਲ ਫੋਨ `ਤੇ ਗੱਲਬਾਤ ਦੌਰਾਨ ਕੀਤਾ।
Read Full Story

ਮੰਡੀਆਂ 'ਚੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਖ਼ਰੀਦੀ ਗਈ ਕਣਕ ਸਿੱਧੇ ਖਪਤ ਵਾਲੇ ਸੂਬਿਆਂ ਨੂੰ ਭੇਜਣ ਦੀ ਕੀਤੀ ਵਿਵਸਥਾ- ਮੰਤਰੀ ਭਾਰਤ ਭੂਸ਼ਣ ਆਸ਼ੂ

Wednesday, April 25, 2018

ਤਲਵੰਡੀ ਸਾਬੋ, 25 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਕਣਕ ਰੁਲਣ ਨਹੀਂ ਦੇਵੇਗੀ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਪ੍ਰਕਾਰ ਦੀ ਸਮੱੱਸਿਆ ਨਹੀਂ ਆਉਣ ਦੇਵੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰਕੇ ਕਣਕ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਆਪਣੀ ਪਲੇਠੀ ਫੇਰੀ ਦੌਰਾਨ
Read Full Story

ਸਰਕਾਰੀ ਸਕੂਲ ਰਾਜਗੜ੍ ਕੁੱਬੇ ਦੀ ਰਮਨਦੀਪ ਕੌਰ ਨੇ ਬਾਰਵੀਂ 'ਚੋਂ ਮਾਰੀ ਬਾਜ਼ੀ

Tuesday, April 24, 2018

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਗੜ੍ ਕੁੱਬੇ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਦਾ ਨਤੀਜਾ ਐਲਾਨਿਆ ਗਿਆ ਜੋ ਕਿ ਬਹੁਤ ਹੀ ਸ਼ਾਨਦਾਰ ਰਿਹਾ। ਕਾਲਜ ਵਿੱਚ ਚੱਲ ਰਹੇ ਕਾਮਰਸ, ਸਾਇੰਸ ਅਤੇ ਆਰਟਸ ਕੋਰਸ ਦਾ ਨਤੀਜਾ 100% ਰਿਹਾ ਅਤੇ ਰਮਨਦੀਪ ਕੌਰ ਪੁੱਤਰੀ ਗੁਰਦੀਪ ਸਿੰਘ 367/450 (87.55%) ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਸ. ਜਗਸੀਰ ਸਿੰਘ ਨੇ ਸਟਾਫ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਭਵਿੱਖ ਲਈ ਸ਼ੁਭ ਕਾਮਨਾਵਾਂ ਅਤੇ ਹੋਰ ਮਿਹਨਤ ਕਰਕੇ
Read Full Story

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੀ ਬਾਰਵੀਂ ਜਮਾਤ ਦਾ ਨਤੀਜ਼ਾ ਰਿਹਾ ਸੌ ਫੀਸਦੀ

Tuesday, April 24, 2018

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜ਼ਿਆਂ `ਚੋਂ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦਾ ਨਤੀਜ਼ਾ ਸੌ ਫੀਸਦੀ ਰਿਹਾ ਹੈ। ਉਕਤ ਨਤੀਜ਼ੇ ਸਬੰਧੀ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਉਹਨਾਂ ਦੇ ਸਕੂਲ ਦੇ 27 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ ਜਿਨ੍ਹਾਂ ਵਿੱਚੋਂ ਰਮਨਦੀਪ ਸਿੰਘ ਪੁੱਤਰ ਸ. ਜਗਜੀਤ ਸਿੰਘ ਮਿਰਜ਼ੇਆਣਾ ਨੇ 91.11% ਅੰਕ ਲੈ ਕੇ ਪਹਿਲਾ ਸਥਾਨ, ਮਨਪ੍ਰੀਤ ਕੌਰ ਪੁੱਤਰੀ ਇਕਬਾਲ
Read Full Story

ਗੁਰੂ ਕਾਸ਼ੀ ਸਕੂਲ ਮਲਕਾਣਾ ਵਿਖੇ ਵਾਤਾਵਰਨ ਦੀ ਸੰਭਾਲ ਸਬੰਧੀ ਪੌਦੇ ਲਾ ਕੇ ਮਨਾਇਆ ਬੱਚੇ ਦਾ ਜਨਮ

Tuesday, April 24, 2018

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਮਲਕਾਣਾ ਵਿਖੇ ਪਿਛਲੇ ਸਾਲਾਂ ਤੋਂ ਚੱਲ ਰਹੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਵਾਤਾਵਰਨ ਦੀ ਸੰਭਾਲ ਸਬੰਧੀ ਬੱਚਿਆਂ ਦੇ ਜਨਮ ਦਿਨ ਪੌਦੇ ਲਾ ਕੇ ਮਨਾਉਣ ਦੀ ਇੱਕ ਵੱਖਰੀ ਪਿਰਤ ਪਾਈ ਜਾ ਰਹੀ ਹੈ। ਸਕੂਲ ਪ੍ਰਿੰਸੀਪਲ ਸ. ਜਗਜੀਵਨ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਸਟਾਫ ਅਤੇ ਬੱਚਿਆਂ ਨੇ ਦਿਨ ਪ੍ਰਤੀ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਉਪਰਾਲੇ ਤਹਿਤ ਬੱਚਿਆਂ ਦੇ ਜਨਮ ਦਿਨ ਮੌਕੇ ਬੂਟੇ ਲਗਾ ਕੇ ਮਨਾਏ ਜਾਂਦੇ ਹਨ। ਸੁਖਬੀਰ ਸਿੰਘ ਨਾਮ ਦੇ ਬੱਚੇ ਦੇ ਜਨਮ ਦਿਨ ਮੌਕੇ
Read Full Story

<< < 1 2 3 4 5 6 7 > >>
Powered by Arash Info Corpopration