Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਵੱਲੋਂ 'ਵਰਲਡ ਟੂਰਿਜਮ' ਹਫਤੇ ਦੌਰਾਨ ਸ਼ੈੱਫ ਮੁਕਾਬਲਾ ਆਯੋਜਤ।

Monday, October 1, 2018

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਵੱਲੋਂ `ਵਰਲਡ ਟੂਰਿਜ਼ਮ ਹਫਤੇ ` ਦੌਰਾਨ ਵੱਖ ਵੱਖ ਕਾਲਜਾਂ ਦੇ ਸ਼ੈੱਫ ਮੁਕਾਬਲੇ ਆਯੋਜਤ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਸਵਾਦਿਸ਼ਟ ਪਕਵਾਨ ਬਣਾਉਣ ਦੀ ਆਪਣੀ ਕਲਾ ਦੀ ਬਾਖੂਬੀ ਪੇਸ਼ਕਾਰੀ ਦਿੱਤੀ। ਸਮਾਗਮ ਦੌਰਾਨ ਡੀਨ ਅਕਾਦਮਿਕ ਡਾ. ਜੀ. ਐਸ ਬਰਾੜ, ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ, ਖੇਡ ਵਿਭਾਗ ਦੇ ਡੀਨ ਡਾ. ਰਵਿੰਦਰ ਸੁਮਲ, ਪਬਲਿਕ ਰਿਲੇਸ਼ਨ ਅਫਸਰ ਪ੍ਰੋ. ਹਰਪ੍ਰੀਤ ਸ਼ਰਮਾ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ। ਇਸ
Read Full Story

ਪਿਤਾ ਜੀ ਦੀ ਯਾਦ ਵਿੱਚ ਸਕੂਲ ਨੂੰ ਕੰਪਿਊਟਰ, ਪ੍ਰਿੰਟਰ ਅਤੇ ਐਲ.ਈ.ਡੀ. ਭੇਂਟ।

Monday, October 1, 2018

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਮਾਨਵਾਲਾ ਵਿਖੇ ਚਾਨਾ ਪਰਿਵਾਰ ਵੱਲੋਂ ਆਪਣੇ ਪਿਤਾ ਸਵ: ਸਰਦਾਰ ਪਿਆਰ ਸਿੰਘ ਚਾਨਾ ਦੀ ਯਾਦ ਵਿੱਚ ਸਰਕਾਰੀ ਸਕੂਲ ਮਾਨਵਾਲਾ ਨੂੰ ਦੋ ਕੰਪਿਊਟਰ, ਇੱਕ ਪ੍ਰਿੰਟਰ ਅਤੇ ਇੱਕ ਐਲ.ਈ.ਡੀ. ਭੇਂਟ ਕੀਤੀ ਗਈ| ਇਸ ਮੌਕੇ `ਤੇ ਚਾਨਾ ਪਰਿਵਾਰ ਦੇ ਗਿਆਨ ਸਿੰਘ ਚਾਨਾ, ਮਲਕੀਤ ਸਿੰਘ ਚਾਨਾ, ਗੁਰਦੀਪ ਸਿੰਘ ਚਾਨਾ ਅਤੇ ਗੁਰਚਰਨ ਸਿੰਘ ਚਾਨਾ ਦਾ ਸਮੂਹ ਸਕੂਲ ਸਟਾਫ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ| ਇਸ ਮੌਕੇ ਸਕੂਲ ਮੁਖੀ ਦੀਪਕ ਕੁਮਾਰ, ਰਵਿੰਦਰ ਕੁਮਾਰ, ਅਧਿਆਪਕ ਸੰਦੀਪ ਸਿੰਘ, ਗੁਰਨੈਬ ਸਿੰਘ,
Read Full Story

ਥਾਣਾ ਮੁਖੀ ਤੇ ਧਮਕਾਉਣ ਦੇ ਦੋਸ਼ ਲਾਉਦਿਆਂ ਮਜਦੂਰ ਮੁਕਤੀ ਮੋਰਚੇ ਨੇ ਥਾਣੇ ਅੱਗੇ ਕੀਤਾ ਰੋਸ ਪ੍ਰਦਰਸ਼ਨ।

Monday, October 1, 2018

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਸਮੇਂ ਵਿੱਚ ਚਿੱਟੇ ਦੀ ਭੇਂਟ ਚੜਨ ਕਰਕੇ ਮੌਤ ਦੇ ਮੂੰਹ ਜਾ ਪਏ ਸਥਾਨਕ ਨਗਰ ਦੇ ਇੱਕ ਮੁਸਲਿਮ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਦੁਆਉਣ ਦੇ ਮਕਸਦ ਨਾਲ ਥਾਣੇ ਗਏ ਮਜਦੂਰ ਮੁਕਤੀ ਮੋਰਚਾ ਦੇ ਆਗੂਆਂ ਵੱਲੋਂ ਤਲਵੰਡੀ ਸਾਬੋ ਥਾਣਾ ਮੁਖੀ ਤੇ ਕਥਿਤ ਧਮਕੀਆਂ ਦੇਣ ਦੇ ਲਾਏ ਸੰਗੀਨ ਦੋਸ਼ਾਂ ਉਪਰੰਤ ਅੱਜ ਮਜਦੂਰ ਮੁਕਤੀ ਮੋਰਚਾ ਦੇ ਕਾਰਕੁੰਨਾਂ ਅਤੇ ਮ੍ਰਿਤਕ ਨੌਜਵਾਨ ਦੇ ਪੀੜਿਤ ਪਰਿਵਾਰ ਵੱਲੋਂ ਥਾਣਾ ਤਲਵੰਡੀ ਸਾਬੋ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਥਾਣਾ ਮੁਖੀ ਅਤੇ ਸਰਕਾਰ ਖਿਲਾਫ ਜੰਮ ਕੇ
Read Full Story

ਸਿਆਸੀ ਗਤੀਵਿਧੀਆਂ ਤੇਜ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਅਹੁਦੇਦਾਰਾਂ ਦੀ ਹੋਈ ਮੀਟਿੰਗ।

Monday, October 1, 2018

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਜਿਲਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਉਪਰੰਤ ਹਲਕਾ ਤਲਵੰਡੀ ਸਾਬੋ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ ਕਰਨ ਦੇ ਮੰਤਵ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪੱਧਰ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਸਥਾਨਕ ਚੱਠਾ ਪੈਲੇਸ ਵਿੱਚ ਹੋਈ। ਮੀਟਿੰਗ ਵਿੱਚ ਸਾਬਕਾ ਵਿਧਾਇਕ ਦੇ ਨਿੱਜੀ ਸਹਾਇਕ ਨਿਰਮਲ ਜੋਧਪੁਰ ਅਤੇ ਗੋਲਡੀ ਸਿੱਧੂ ਪਥਰਾਲਾ ਵੱਲੋਂ ਵਿਸ਼ੇਸ ਤੌਰ `ਤੇ ਸ਼ਮੂਲੀਅਤ
Read Full Story

ਇੰਟਰਨੈਸ਼ਨਲ ਪੰਥਕ ਦਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਪ੍ਚਾਰ ਲਹਿਰ ਨਿਰੰਤਰ ਸਰਗਰਮ।

Saturday, September 29, 2018

ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਦਰ ਉੱਤੇ ਚਤੁਰਾਈਆਂ ਨਹੀਂ ਬਲਕਿ ਸ਼ਰਧਾ ਅਤੇ ਭੋਲਾਪਨ ਪ੍ਰਵਾਨ ਹੁੰਦਾ ਹੈ। ਸਿਰਫ ਬਾਹਰੀ ਕਿਤਾਬੀ ਜਾਣਕਾਰੀ ਮਨੁੱਖ ਨੂੰ ਨਿਰਾ ਤਰਕਵਾਦੀ ਅਤੇ ਸ਼ਰਧਾਹੀਣ ਬਣਾ ਦਿੰਦੀ ਹੈ, ਕਿਤਾਬੀ ਜਾਣਕਾਰੀ ਨੂੰ ਗੁਰਮਤਿ ਗਿਆਨ ਸਮਝ ਕੇ ਪ੍ਚਾਰਨ ਵਾਲੇ ਲੋਕ ਹੀ ਗੁਰਮਤਿ ਪ੍ਰੰਪਰਾਵਾਂ, ਪੁਰਾਤਨ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਤਪ ਅਸਥਾਨਾਂ ਅਤੇ ਪਵਿੱਤਰ ਸਰੋਵਰਾਂ ਸਮੇਤ ਗੁਰਬਾਣੀ ਉੱਪਰ ਸ਼ੰਕੇ ਖੜ੍ਹੇ ਕਰਕੇ ਹੌਲੀ-ਹੌਲੀ ਪੰਥ ਵਿਰੋਧੀਆਂ ਦੇ ਪਾਲ਼ੇ ਵਿੱਚ ਜਾ ਖੜ੍ਹਦੇ ਹਨ। ਸਾਨੂੰ ਗੁਰਬਾਣੀ ਉੱਪਰ
Read Full Story

ਪਾਵਰਕਾਮ ਠੇਕਾ ਮੁਲਾਜਮ ਯੂਨੀਅਨ ਨੇ ਕੀਤਾ ਚਾਰ ਅਕਤੂਬਰ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ ਦਾ ਐਲਾਨ।

Saturday, September 29, 2018

ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜਮ ਯੂਨੀਅਨ ਵਲੋਂ ਅੱਜ ਤਲਵੰਡੀ ਸਾਬੋ ਅਤੇ ਰਾਮਾਂ ਡਵੀਜਨ ਦੀ ਮੀਟਿੰਗ ਡਵੀਜਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਵਿਸੇਸ਼ ਤੌਰ `ਤੇ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਕਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਠੇਕਾ ਕਾਮਿਆਂ ਦੀ ਤੀਹ ਸਤੰਬਰ ਦੀ ਛਾਂਟੀ ਕੀਤੀ ਜਾ ਰਹੀ ਹੈ ਤੀਹ ਸਤੰਬਰ ਨੂੰ 50% ਠੇਕਾ ਕਾਮਿਆਂ ਤੋਂ ਧੱਕੇਸ਼ਾਹੀ ਨਾਲ
Read Full Story

ਸਮਾਜ ਸੇਵੀ ਸੰਸਥਾ 'ਪੁਸ਼' ਵੱਲੋਂ ਹਾਰਟ ਡੇ ਦੇ ਮੌਕੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।

Saturday, September 29, 2018

ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਟਿਆਲੇ ਤੋਂ ਸ਼ੁਰੂ ਹੋਈ ਸੂਬੇ ਦੀ ਨਵੀਂ ਸਮਾਜ ਸੇਵੀ ਸੰਸਥਾ ਪਬਲਿਕ ਯੂਨੀਸਨ ਫਾਰ ਸ਼ੋਸਲ ਹੈਲਪ (ਪੁਸ਼) ਦੇ ਸਥਾਨਕ ਨੁਮਾਇੰਦੇ ਅਤੇ ਸ਼ਹਿਰ ਦੇ ਆਜਾਦ ਕੌਂਸਲਰ ਐਡਵੋਕੇਟ ਸਤਿੰਦਰ ਸਿੱਧੂ ਵੱਲੋਂ ਹਾਰਟ ਡੇ ਦੇ ਮੌਕੇ ਡੇਰਾ ਤੰਗਤੋੜੇ ਵਿਖੇ ਆਈ. ਵੀ. ਵਾਈ ਹਸਪਤਾਲ ਬਠਿੰਡਾ ਦੇ ਡਾਕਟਰਾਂ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਟੈਸਟ ਮੁਫਤ ਕਰਕੇ ਦਵਾਈਆਂ ਵੰਡੀਆਂ ਗਈਆਂ। ਉਕਤ ਕੈਂਪ ਦਾ ਉਦਘਾਟਨ ਡੇਰਾ ਤੰਗ ਤੋੜੇ ਦੇ ਮੁਖੀ ਬਾਬਾ ਰਮੇਸ਼ ਮੁਨੀ ਨੇ ਰੀਬਨ ਕੱਟ ਕੇ ਕੀਤਾ ਜਦੋਂਕਿ ਕੈਂਪ
Read Full Story

ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਮਨਾਇਆ ਵਿਸ਼ਵ ਦਿਲ ਦਿਵਸ।

Saturday, September 29, 2018

ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਬ ਡਵੀਜਨਲ ਹਸਪਤਾਲ ਤਲਵੰਡੀ ਸਾਬੋ ਵਿਖੇ ਡਾ. ਐਚ.ਐਨ. ਸਿੰਘ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਦਰਸ਼ਨ ਕੌਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਿਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਐਸ.ਐਮ. ਓ. ਡਾ. ਦਰਸ਼ਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਲ ਦੇ ਰੋਗਾਂ ਲਈ ਸਾਡੀ ਬਦਲ ਰਹੀ ਜੀਵਨ ਸ਼ੈਲੀ ਇਕ ਵੱਡਾ ਕਾਰਨ ਹੈ। ਤੰਬਾਕੂ ਦਾ ਸੇਵਨ, ਮੋਟਾਪਾ, ਸ਼ੂਗਰ ਰੋਗ, ਮਾਨਸਿਕ ਤਣਾਅ ‘ਤੇ ਜ਼ਿਆਦਾ ਬਲੱਡ ਪ੍ਰੈਸ਼ਰ ਦਿਲ ਦੇ ਰੋਗ ਨੂੰ ਜਨਮ ਦਿੰਦੇ ਹਨ। ਉਨ੍ਹਾਂ
Read Full Story

ਅਕਾਲ ਯੂਨੀਵਰਸਿਟੀ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ।

Saturday, September 29, 2018

ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਮਾਲਵਾ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਯੂਨੀਵਰਸਿਟੀ ਦੇ ਵਿਹੜੇ ਵਿਚ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕੀਤਾ ਗਿਆ ਜਿਸਦੀ ਪ੍ਰਧਾਨਗੀ ਪੰਜਾਬੀ ਵਿਭਾਗ ਦੇ ਮੁਖੀ ਡਾ. ਸੰਦੀਪ ਸਿੰਘ ਨੇ ਕੀਤੀ। ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਨਾਲ ਸੰਬੰਧਿਤ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਭਗਤ ਸਿੰਘ ਦੇ ਨਕਸ਼ੇ ਕਦਮ `ਤੇ ਚਲਦੇ ਹੋਏ ਸਹੀ ਅਰਥਾਂ
Read Full Story

ਐੱਸਐੱਸਪੀ ਬਠਿੰਡਾ ਅਤੇ ਗੁਰੂ ਕਾਸ਼ੀ 'ਵਰਸਿਟੀ ਦੇ ਵਾਈਸ ਚਾਂਸਲਰ ਨੇ ਕੀਤਾ ਜਸਵੀਰ ਸਿੱਧੂ ਦਮਦਮੀ ਦਾ 'ਬਾਤਾਂ ਸੜਕੋਂ ਪਾਰ ਦੀਆਂ' ਕਹਾਣੀ ਸੰਗ੍ਰਿਹ ਰਿਲੀਜ਼।

Friday, September 28, 2018

ਤਲਵੰਡੀ ਸਾਬੋ, 28 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੱਤਰਕਾਰੀ ਦੇ ਖੇਤਰ ਵਿੱਚ ਨਾਮਣਾ ਕਮਾ ਚੁੱਕੇ ਤਲਵੰਡੀ ਸਾਬੋ ਦੇ ਲਾਗਲੇ ਪਿੰਡ ਬੁਰਜ ਸੇਮਾ ਦੇ ਵਸਨੀਕ ਜਸਵੀਰ ਸਿੱਧੂ ਦਮਦਮੀ ਦੁਆਰਾ ਪਹਿਲਾ ਕਹਾਣੀ ਸੰਗ੍ਰਿਹ `ਬਾਤਾਂ ਸੜਕੋਂ ਪਾਰ ਦੀਆਂ` ਨੂੰ ਅੱਜ ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਬਠਿੰਡਾ ਦੇ ਐੱਸ ਐੱਸ ਪੀ ਸ. ਨਾਨਕ ਸਿੰਘ ਦੁਆਰਾ ਰਿਲੀਜ਼ ਕੀਤਾ ਗਿਆ। ਕਿਤਾਬ ਰਿਲੀਜ਼ ਕਰਨ ਤੋਂ ਬਾਅਦ ਸ. ਨਾਨਕ ਸਿੰਘ ਨੇ ਕਿਹਾ ਕਿ ਕਿਤਾਬਾਂ ਸਾਡੀਆਂ ਸੱਚੀਆਂ ਸੁੱਚੀਆਂ ਮਿੱਤਰ ਹੋਣ ਦੇ ਨਾਲ ਨਾਲ ਸਾਨੂੰ ਦੁਨੀਆਂ ਭਟਰ ਦਾ ਗਿਆਨ
Read Full Story

ਮਹੀਕੋ ਮੋਨਸੈਂਟੋ ਬੋਲਗਾਰਡ ਨੇ ਨਰਮੇ ਦੀ ਬੀਟੀ ਕਿਸਮ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਫੈਰਾਮੋਨ ਟਰੈਪ ਲਗਾਏ।

Friday, September 28, 2018

ਤਲਵੰਡੀ ਸਾਬੋ, 28ਸਤੰਬਰ (ਗੁਰਜੰਟ ਸਿੰਘ ਨਥੇਹਾ)- ਮਹੀਕੋ ਮੋਨਸੈਂਟੋ ਬੋਲਗਾਰਡ ਟੀਮ ਦੇ ਐੱਮ ਡੀ ਓ ਮੇਜਰ ਸਿੰਘ ਕਮਾਲੂ ਵਲੋਂ ਬਲਾਕ ਤਲਵੰਡੀ ਸਾਬੋ ਦੇ ਪਿੰਡਾਂ ਜੱਜਲ, ਲਾਲੇਆਣਾ, ਤਲਵੰਡੀ ਸਾਬੋ, ਮਲਕਾਣਾ, ਕਮਾਲੂ, ਰਾਮਾਂ ਅਤੇ ਭਾਗੀਵਾਂਦਰ ਦੇ ਕਿਸਾਨਾਂ ਦੇ ਨਰਮੇ `ਚੋਂ ਗੁਲਾਬੀ ਸੁੰਡੀ ਦੇ ਮੋਥ (ਪਤੰਗਾ) ਫੜ੍ਹਨ ਲਈ 100 ਦੇ ਕਰੀਬ ਫੈਰਾਮੋਨ ਟਰੈਪ ਲਗਾਏ ਗਏ ਤਾਂ ਜੋ ਨਰਮੇ ਵਿਚ ਗੁਲਾਬੀ ਸੁੰਡੀ ਦੇ ਅਟੈਕ ਤੋਂ ਬਚਾਇਆ ਜਾ ਸਕੇ। ਉਕਤ ਪਿੰਡਾਂ ਦੇ ਕਿਸਾਨਾਂ ਦੇ ਨਰਮੇ ਦੀ ਫਸਲ ਦਾ ਪੱਤਰਕਾਰਾਂ ਰਾਹੀਂ ਦੌਰਾ ਕਰਵਾਉਣ ਤੋਂ ਬਾਅਦ ਮੇਜਰ ਕਮਾਲੂ ਨੇ ਦੱਸਿਆ ਕਿ
Read Full Story

ਦੇਸ਼ ਪੱਧਰੀ ਹੜਤਾਲ ਦੇ ਸੱਦੇ 'ਤੇ ਤਲਵੰਡੀ ਸਾਬੋ ਦੇ ਕੈਮਿਸਟਾਂ ਨੇ ਵੀ ਰੱਖੀਆਂ ਦੁਕਾਨਾਂ ਬੰਦ।

Friday, September 28, 2018

ਤਲਵੰਡੀ ਸਾਬੋ, 28 ਸਤੰਬਰ (ਗੁਰਜੰਟ ਸਿੰਘ ਨਥੇਹਾ)- ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸੱਦੇ `ਤੇ ਦੇਸ਼ ਵਿੱਚ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ ਵਿੱਚ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਵੀ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਪੂਰਨ ਬੰਦ ਰੱਖੀਆਂ। ਉਕਤ ਸਬੰਧੀ ਜਾਣਕਾਰੀ ਦਿੰਦਿਆਂ ਦਮਦਮਾ ਸਾਹਿਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦੀਵਾਨ ਚੰਦ ਗਰਗ ਨੇ ਦੱਸਿਆ ਕਿ ਦੇਸ਼ ਵਿੱਚ ਆਨਲਾਈਨ ਦਵਾਈਆਂ ਦੀ ਵਿਕਰੀ ਸ਼ੁਰੂ ਹੋਣ ਨਾਲ ਜਿੱਥੇ ਕੈਮਿਸਟਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ ਉੱਥੇ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ
Read Full Story

ਨਿਵੇਕਲੀ ਪਹਿਲ ਕਰਦਿਆਂ ਸਰਪੰਚੀ ਦੀ ਚੋਣ ਲੜਨ ਦੇ ਚਾਹਵਾਨਾਂ ਨੇ ਨਸ਼ੇ ਨਾ ਵੰਡਣ ਦੀ ਖਾਧੀ ਸਹੁੰ।

Friday, September 28, 2018

ਤਲਵੰਡੀ ਸਾਬੋ, 28 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨੌਜਵਾਨ ਪੀੜੀ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਭਾਵ ਨੂੰ ਮਹਿਸੂਸ ਕਰਦਿਆਂ ਹਲਕੇ ਦੇ ਸਭ ਤੋਂ ਵੱਡੇ ਪਿੰਡਾਂ ਵਿੱਚ ਮੰਨੇ ਜਾਂਦੇ ਜਗਾ ਰਾਮ ਤੀਰਥ ਦੇ ਇੱਕ ਹਿੱਸੇ ਜਗਾ ਰਾਮ ਤੀਰਥ ਕਲਾਂ ਵਿੱਚ ਸਰਪੰਚੀ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਪੰਚਾਇਤੀ ਚੋਣਾਂ ਵਿੱਚ ਕਿਸੇ ਕਿਸਮ ਦਾ ਵੀ ਨਸ਼ਾ ਨਾ ਵੰਡਣ ਦੀ ਸਹੁੰ ਚੁੱਕੀ ਹੈ ਜਿਸਦੀ ਚੁਫੇਰਿਉਂ ਸ਼ਲਾਘਾ ਹੋ ਰਹੀ ਹੈ। ਅੱਜ ਉਕਤ ਪੱਤਰਕਾਰ ਨੂੰ ਮੁਹੱਈਆ ਕਰਵਾਈ ਜਾਣਕਾਰੀ ਵਿੱਚ ਪਿੰਡ ਜਗਾ ਰਾਮ ਤੀਰਥ ਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਦੇ ਮੁੱਖ
Read Full Story

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਗੁਰੂਕਾਸ਼ੀ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਨਾਟਕ ਮੇਲਾ।

Friday, September 28, 2018

ਤਲਵੰਡੀ ਸਾਬੋ, 28 ਸਤੰਬਰ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀ ਮੋਹਰੀ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿਖੇ ਸ਼ਹੀਦ ਏ ਆਜਮ ਸ. ਭਗਤ ਸਿੰਘ ਦੇ 111ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਇੱਕ ਨਾਟਕ ਮੇਲਾ ਕਰਵਾਇਆ ਗਿਆ। ਯੂਨੀਵਰਸਿਟੀ ਦੇ ਥੀਏਟਰ ਵਿੱਚ ਬੇਸਿਕ ਸਾਇੰਸ ਵਿਭਾਗ ਦੇ ਸਾਥ ਸਦਕਾ ਆਯੋਜਿਤ ਉਕਤ ਸਮਾਗਮ ਵਿੱਚ ਜਿਲਾ ਪੁਲਿਸ ਮੁਖੀ ਬਠਿੰਡਾ ਡਾ. ਨਾਨਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਜਦੋਂਕਿ ਉੱਘੇ ਨਾਟਕਕਾਰ ਸਵ. ਅਜਮੇਰ ਸਿੰਘ ਔਲਖ ਦੀ ਪਤਨੀ ਮਨਜੀਤ ਕੌਰ
Read Full Story

ਥਾਣਾ ਤਲਵੰਡੀ ਸਾਬੋ ਦੇ ਚਾਰ ਹੌਲਦਾਰ ਪਦ ਉੱਨਤ ਹੋ ਕੇ ਏਐੱਸਆਈ ਬਣੇ- ਡੀਐਸਪੀ ਤਲਵੰਡੀ ਸਾਬੋ ਨੇ ਲਾਏ ਸਟਾਰ

Wednesday, September 26, 2018

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਚਾਰ ਹੌਲਦਾਰ ਅੱਜ ਪਦ ਉੱਨਤ ਹੋ ਕੇ ਏਐੱਸਆਈ ਬਣੇ ਜ਼ਿੰਨ੍ਹਾਂ ਦੇ ਮੋਢਿਆਂ `ਤੇ ਤਲਵੰਡੀ ਸਾਬੋ ਦੇ ਡੀਐੱਸਪੀ ਸੁਰਿੰਦਰ ਕੁਮਾਰ ਅਤੇ ਐੱਸਐਚਓ ਜਸਵਿੰਦਰ ਸਿੰਘ ਵੱਲੋਂ ਸਟਾਰ ਲਾਏ ਗਏ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਤੋਂ ਏਐਸਆਈ ਬਣਨ ਵਾਲਿਆਂ ਵਿੱਚ ਧਰਮਵੀਰ ਸਿੰਘ ਜੋ ਕਿ ਥਾਣਾ ਤਲਵੰਡੀ ਸਾਬੋ ਅੰਦਰ ਮੁੱਖ ਮੁਨਸ਼ੀ ਵਜੋਂ ਤਾਇਨਾਤ ਹਨ ਤੇ ਕੁਲਵੰਤ ਸਿੰਘ ਜੋ ਕਿ ਡੀਐ ਸਪੀ ਤਲਵੰਡੀ ਸਾਬੋ ਦੇ ਸਹਾਇਕ ਰੀਡਰ ਵਜੋਂ ਸੇਵਾ ਨਿਭਾਅ ਰਹੇ ਹਨ ਤੋਂ ਇਲਾਵਾ
Read Full Story

ਵਿੱਦਿਅਕ ਅਦਾਰਿਆਂ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ– ਡੀਐੱਸਪੀ

Wednesday, September 26, 2018

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕੁੱਝ ਦਿਨ ਪਹਿਲਾਂ ਇੱਕ ਸਥਾਨਕ ਕਾਲਜ ਵਿਖੇ ਪ੍ਰਧਾਨਗੀ ਨੂੰ ਲੈ ਕੇ ਹੋਈ ਲੜਾਈ ਜਿਸ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕਾਲਜ ਦੀ ਭੰਨਤੋੜ ਕੀਤੀ ਗਈ ਸੀ ਦੀ ਘਟਨਾ ਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਨੇ ਸਖਤੀ ਕਰਦਿਆਂ ਇਲਾਕੇ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ `ਚ ਆਪਣੀ ਪੈਟਰੋਲਿੰਗ ਨੂੰ ਤੇਜ਼ ਕਰਦਿਆਂ ਸ਼ਰਾਰਤੀ ਅਤੇ ਗੁੰਡਾ ਅਨਸਰਾਂ ਖਿਲਾਫ ਕਰਵਾਈ ਸ਼ੁਰੂ ਕਰ ਦਿੱਤੀ ਤੇ ਇਸਦੇ ਨਾਲ ਹੀ ਉਨ੍ਹਾਂ ਕਾਲਜਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਡੀਐੱਸਪੀ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ
Read Full Story

ਸੇਮ ਨਾਲਾ ਟੁੱਟਣ ਨਾਲ ਖਰਾਬ ਹੋਈਆਂ ਫਸਲਾਂ ਦੇ ਮੁਆਵਜੇ ਲਈ ਭਾਕਿਯੂ ਨੇ ਐੱਸਡੀਐਮ ਨੂੰ ਦਿੱਤਾ ਮੰਗ ਪੱਤਰ।

Wednesday, September 26, 2018

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿੱਚੋਂ ਦੀ ਲੰਘਦੇ ਸੇਮ ਨਾਲੇ ਵਿੱਚ ਬੀਤੇ ਦਿਨ ਬਾਰਿਸ਼ ਉਪਰੰਤ ਪਿੱਛੋਂ ਜਿਆਦਾ ਪਾਣੀ ਛੱਡਣ ਕਰਕੇ ਨਾਲਾ ਟੁੱਟਣ ਨਾਲ ਕਿਸਾਨਾਂ ਦੀ ਨਰਮੇ ਅਤੇ ਝੋਨੇ ਦੀ ਫਸਲ ਖਰਾਬ ਹੋ ਗਈ ਹੈ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਮੁਆਵਜੇ ਲਈ ਐੱਸਡੀਐਮ ਤਲਵੰਡੀ ਸਾਬੋ ਸ੍ਰੀ ਬਰਿੰਦਰ ਕੁਮਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਬਲਾਕ ਪ੍ਰਧਾਨ ਗੰਗਾ ਸਿੰਘ ਚੱਠੇਵਾਲਾ ਨੇ ਦੱਸਿਆ ਕਿ ਪਿੰਡ ਚੱਠੇਵਾਲਾ ਦੇ ਕੋਲ
Read Full Story

ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਵਿਖੇ ਹੋਈ ਕਾਮਰਸ ਐਸੋਸੀਏਸ਼ਨ ਦੀ ਸਥਾਪਨਾ

Wednesday, September 26, 2018

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਅੱਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੀ ਅਗਵਾਈ ਹੇਠ ਕਾਮਰਸ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ। ਸਥਾਪਨਾ ਮੌਕੇ ਇੱਕ ਰੋਜ਼ਾ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਡੀਨ ਅਕਾਦਮਿਕ ਮਾਮਲੇ ਡਾ. ਸਤਿੰਦਰ ਕੌਰ ਮਾਨ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਕਾਮਰਸ ਵਿਭਾਗ ਦੇ ਮੁਖੀ ਪ੍ਰੋਫੈਸਰ ਰਾਜਨਦੀਪ ਕੌਰ ਨੇ ਕਾਮਰਸ ਐਸੋਸੀਏਸ਼ਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਕਿਹਾ ਕਿ ਵਿਦਿਆਰਥੀਆਂ
Read Full Story

ਗੁਰੂ ਕਾਸ਼ੀ ਕਾਲਜ ਵਿੱਚ ਫਾਇਰਿੰਗ ਕਰਨ ਵਾਲੇ ਆਏ ਪੁਲਿਸ ਅੜਿੱਕੇ। ਦੋ 315 ਬੋਰ ਪਿਸਤੌਲ ਅਤੇ ਸੱਤ ਕਾਰਤੂਸ਼ ਬਰਾਮਦ ਕੀਤੇ।

Wednesday, September 26, 2018

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਕੈਂਪਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫਾਇਰਿੰਗ ਕਰਨ ਅਤੇ ਭੰਨ ਤੋੜ ਕਰਨ ਵਾਲੇ ਕਥਿਤ 5 ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਤੋ ਦੋ 315 ਬੋਰ ਦੇ ਪਿਸਤੋਲ ਅਤੇ ਸੱਤ ਕਾਰਤੂਸ਼ ਵੀ ਬਰਾਮਦ ਕੀਤੇ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੁਮਾਰ ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁੱਝ ਬਾਹਰੀ ਸ਼ਰਾਰਤੀ ਅਨਸਰਾਂ ਨੇ ਕਾਲਜ ਵਿੱਚ ਭੰਨ-ਤੋੜ ਕਰਕੇ
Read Full Story

ਸੇਵਾਵਾਂ ਚੋਣ ਬੋਰਡ ਪੰਜਾਬ ਦੀ ਕਲਰਕ ਪ੍ਰੀਖਿਆ 'ਚ ਤਲਵੰਡੀ ਸਾਬੋ ਦੇ ਕਪਿਲ ਗਰਗ ਸੂਬੇ ਭਰ ‘ਚੋਂ ਤੀਜੇ ਨੰਬਰ ‘ਤੇ

Wednesday, September 26, 2018

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਹਾਲ ਹੀ ਵਿੱਚ ਅਧੀਨ ਸੇਵਾਵਾ ਬੋਰਡ ਵੱਲੋਂ ਇਸ਼ਤਿਹਾਰ 4/2016 ਮੁਤਾਬਿਕ ਕਲਰਕ ਦੀਆਂ ਅਸਾਮੀਆਂ ਲਈ ਟੈਸਟ ਮੁਕੰਮਲ ਕਰਕੇ 24 ਸਤੰਬਰ ਨੂੰ ਫਾਈਨਲ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ, ਜਿਸ ਵਿੱਚ ਤਲਵੰਡੀ ਸਾਬੋ ਦੇ ਕਪਿਲ ਗਰਗ ਉਰਫ ਜਿੰਮੀ ਪੁੱਤਰ ਭਾਰਤ ਭੂਸ਼ਣ ਨੇ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਜਿਕਰਯੋਗ ਹੈ ਕਿ ਅਧੀਨ ਸੇਵਾਵਾ ਬੋਰਡ ਵੱਲੋਂ ਪਹਿਲਾ 6 ਮਈ ਨੂੰ ਲਿਖਤੀ ਟੈਸਟ ਲਿਆ ਗਿਆ ਸੀ ਜਿਸ ਵਿੱਚ 17421 ਉਮੀਦਵਾਰਾਂ ਨੇ ਟੈਸਟ ਦਿੱਤਾ ਤੇ ਇਸ ਦੌਰਾਨ ਘੱਟ ਤੋਂ ਘੱਟ 33 ਪ੍ਰਤੀਸ਼ਤ ਅੰਕ ਨਾਲ ਇਹ ਟੈਸਟ
Read Full Story

<< < 1 2 3 4 5 6 7 > >>
Powered by Arash Info Corpopration