Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦਾ ਨਤੀਜਾ ਰਿਹਾ ਸੌ ਫੀਸਦੀ

Wednesday, May 9, 2018

ਤਲਵੰਡੀ ਸਾਬੋ, 9 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ। ਇਸ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਵਿੱਚੋਂ 42 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਕ੍ਰਮਵਾਰ ਰਜਤ ਸੋਨੀ ਨੇ 650/588, ਸੁਰਿੰਦਰ ਸਿੰਘ ਨੇ 650/587 ਅਤੇ ਪ੍ਰਨੀਤ ਕੌਰ ਨੇ 650/564 ਨੰਬਰ ਪ੍ਰਾਪਤ ਕੀਤੇ। ਇਹਨਾਂ ਤੋਂ ਇਲਾਵਾ ਬਾਕੀ ਦੇ ਸਾਰੇ
Read Full Story

ਐੱਫ ਐੱਸ ਡੀ ਸਕੂਲ ਜੋਧਪੁਰ ਵਿਖੇ ਐਮ ਆਰ ਵੈਕਸੀਨੇਸ਼ਨ ਤਹਿਤ ਲਗਾਏ ਟੀਕੇ

Tuesday, May 8, 2018

ਤਲਵੰਡੀ ਸਾਬੋ, 8 ਮਈ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਦੁਆਰਾ ਦੇਸ਼ ਨੂੰ ਖਸਰੇ ਤੋਂ ਮੁਕਤ ਦੇਸ਼ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਖੇਤਰ ਦੇ ਐੱਫ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ ਵਿਖੇ ਸਕੂਲੀ ਬੱਚਿਆਂ ਨੂੰ ਮੀਜ਼ਲਜ਼ ਰੂਬੇਲਾ ਦੀ ਵੈਕਸੀਨ ਕੀਤੀ ਗਈ। ਇਸ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਭੇਜੀ ਗਈ ਟੀਮ ਵਿੱਚ ਸਿਹਤ ਸੁਪਰਵਾਈਜਰ ਹਰਬੰਸ ਕੌਰ ਅਤੇ ਹਰਪਾਲ ਸਿੰਘ ਨੇ ਬੱਚਿਆਂ ਦੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ `ਤੇ ਭਰਪੂਰ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਇਸ ਵੈਕਸੀਨ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ। ਸਮਾਜ
Read Full Story

ਦਸਵੀਂ ਦੇ ਐਲਾਨੇ ਨਤੀਜੇ ਵਿੱਚ ਤਲਵੰਡੀ ਸਾਬੋ ਦੇ ਵਿਦਿਆਰਥੀ ਨੇ ਮੈਰਿਟ ਵਿੱਚ ਨਾਮ ਦਰਜ ਕਰਵਾਇਆ

Tuesday, May 8, 2018

ਤਲਵੰਡੀ ਸਾਬੋ, 8 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿੱਚ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਸੈਂਟ ਸੋਲਜਰ ਰੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਆਪਣਾ ਨਾਮ ਮੈਰਿਟ ਵਿੱਚ ਦਰਜ ਕਰਵਾਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਰੇਸ਼ ਗੋਇਲ ਨੇ ਪੰਜਾਬ ਭਰ ਵਿੱਚੋਂ 21ਵਾਂ ਰੈਂਕ ਹਾਸਲ ਕਰਕੇ 650 ਵਿੱਚੋਂ 618 ਅੰਕ ਹਾਸਲ ਕੀਤੇ ਹਨ। ਵਿਦਿਆਰਥੀ ਪਰੇਸ਼ ਗੋਇਲ ਪੜਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਕਾਫੀ ਹੁਸ਼ਿਆਰ ਹੈ। ਵਿਦਿਆਰਥੀ ਦੇ ਪਿਤਾ ਓਮ ਪ੍ਰਕਾਸ਼ ਅਤੇ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ
Read Full Story

ਬਾਰਵੀਂ ਜਮਾਤ ਦੇ ਐਲਾਨੇ ਮੁਕੰਮਲ ਨਤੀਜੇ ਮੁਤਾਬਿਕ ਖਾਲਸਾ ਸਕੂਲ ਦੀ ਵਿਦਿਆਰਥਣ ਮਨਜਿੰਦਰ ਕੌਰ ਸਮੁੱਚੇ ਜਿਲੇ ਬਠਿੰਡੇ ਚੋਂ ਆਈ ਅੱਵਲ

Tuesday, May 8, 2018

ਤਲਵੰਡੀ ਸਾਬੋ, 8 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਬੀਤੇ ਕੱਲ੍ਹ ਐਲਾਨੇ ਗਏ ਮੁਕੰਮਲ ਨਤੀਜੇ ਵਿੱਚ ਇਲਾਕੇ ਦੇ ਸਭ ਤੋਂ ਵੱਕਾਰੀ ਅਤੇ ਪੁਰਾਣੇ ਸਕੂਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਲਵੰਡੀ ਸਾਬੋ ਦੀ ਵਿਦਿਆਰਥਣ ਮਨਜਿੰਦਰ ਕੌਰ ਪੁੱਤਰੀ ਜੀਤ ਸਿੰਘ ਨੇ ਜਿਲਾ ਬਠਿੰਡਾ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਖਾਲਸਾ ਸਕੂਲ ਦੇ ਮੈਨੇਜਰ ਰਣਜੀਤ ਮਲਕਾਣਾ ਨੇ ਦੱਸਿਆ ਕਿ ਵਿਦਿਆਰਥਣ ਮਨਜਿੰਦਰ ਕੌਰ ਨੇ 96.2% ਅੰਕ ਹਾਸਲ ਕਰਕੇ ਜਿਲ੍ਹੇ ਵਿੱਚੋਂ ਪਹਿਲਾ
Read Full Story

ਨੇਕੀ ਦੇ ਗੁਰਦੁਆਰਾ ਨੁਮਾ ਗ੍ਰਹਿ ਤੋਂ ਪਾਵਨ ਸਰੂਪ ਸਤਿਕਾਰ ਸਹਿਤ ਲੈ ਆਉਣ ਦੀ ਸਿੰਘ ਸਾਹਿਬ ਨੇ ਕੀਤੀ ਸ਼ਲਾਘਾ

Monday, May 7, 2018

ਤਲਵੰਡੀ ਸਾਬੋ , 7 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨਾਂ ਤੋਂ ਗੁਰਬਾਣੀ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਰਨੇਕ ਸਿੰਘ ਨੇਕੀ ਦੇ ਨਿਊਜੀਲੈਂਡ ਸਥਿਤ ਨਿੱਜੀ ਗੁਰਦੁਆਰਾ ਸਾਹਿਬ ਤੋਂ ਨਿਊਜੀਲੈਂਡ ਦੇ ਸਿੰਘਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਸਹਿਤ ਲੈ ਆਉਣ ਦੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਲਾਘਾ ਕੀਤੀ ਹੈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਨੇਕ ਸਿੰਘ ਨੇਕੀ ਪਿਛਲੇ ਸਮੇਂ ਤੋਂ ਆਪਣੇ ਵੱਲੋਂ ਚਲਾਏ ਜਾ ਰਹੇ
Read Full Story

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਰ ਮੀਟਿੰਗ ਹੋਈ

Monday, May 7, 2018

ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਡਾ. ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿੱਚ ਹੋਈ। ਇਸ ਮੀਟਿੰਗ ਵਿੱਚ ਡਾ. ਗੁਰਨਾਮ ਸਿੰਘ ਖੋਖਰ ਦੀ ਧਰਮ ਪਤਨੀ ਡਾ. ਰਣਜੀਤ ਕੌਰ ਨੂੰ ਦੋ ਮਿੰੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਐੱਸ. ਐੱਸ. ਓ ਤਲਵੰਡੀ ਸਾਬੋ ਡਾ. ਅਸਵਨੀ ਕੁਮਾਰ ਨੇ ਜਿੱਥੇ ਰੂਬੇਲਾ ਵੈਕਸੀਨ ਸਬੰਧੀ ਆਪਣੇ ਵਿਚਾਰ ਰੱਖੇ ਉੱਥੇ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਪ੍ਰੈਕਟਿਸ ਕਰ ਰਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਇਸ ਵੈਕਸੀਨ ਸਬੰਧੀ
Read Full Story

ਖਾਲਸਾ ਸਕੂਲ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਚੱਲ ਰਹੇ ਵਿਵਾਦ ਦੀ ਜਾਂਚ ਲਈ ਡੀ. ਈ. ਓ ਦਾ ਵਫਦ ਸਕੂਲ ਪੁੱਜਾ

Monday, May 7, 2018

ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਵੱਲੋਂ ਬੀਤੇ ਸਮੇਂ ਵਿੱਚ ਸਕੂਲ ਵਿੱਚ ਕੰਮ ਕਰਦੇ ਅਣਏਡਿਡ ਅਧਿਆਪਕਾਂ ਨੂੰ ਨੌਕਰੀ ਤੋਂ ਫਾਰਿਗ ਕਰ ਦੇਣ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਪੈਦਾ ਹੋਏ ਵਿਵਾਦ ਦੇ ਚਲਦਿਆਂ ਕੁੱਝ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਪ੍ਰਬੰਧਕਾਂ `ਤੇ ਫੀਸਾਂ ਵਸੂਲਣ ਦੇ ਕਥਿਤ ਦੋਸ਼ ਲਾਉਣ ਉਪਰੰਤ ਸਕੂਲ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੇ ਦੌਰ ਦੌਰਾਨ ਹੀ ਅੱਜ ਉਕਤ ਮਾਮਲੇ ਦੀ ਜਾਂਚ ਲਈ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਭੇਜੇ ਇੱਕ ਵਫਦ ਨੇ ਸਕੂਲ ਦਾ
Read Full Story

ਗੁਰੂ ਕਾਸ਼ੀ ਸਕੂਲ ਮਲਕਾਣਾ ਵਿਖੇ ਕਰਵਾਇਆ ਕੈਰੀਅਰ ਗਾਈਡੈਂਸ ਸਮਾਗਮ

Monday, May 7, 2018

ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਪਬਲਿਕ ਸਕੂਲ ਮਲਕਾਣਾ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਕੈਰੀਅਰ ਗਾਈਡੈਂਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਸ. ਚਰਨਜੀਤ ਸਿੰਘ ਮਵੀ, ਡਾ. ਸੁਰਜੀਤ ਸਿੰਘ, ਡਾ. ਇਬਾਰਤ ਖਾਨ ਨੇ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੌਰਾਨ ਸਕੂਲੀ ਬੱਚਿਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਕੂਲੀ ਬੱਚਿਆਂ ਕੋਲੋਂ ਸਵਾਲ ਜਵਾਬ ਪੁੱਛੇ ਅਤੇ ਸਕੂਲੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਕਰਨ
Read Full Story

ਦਿੱਲੀ ਮੈਟਰੋ ਵਿੱਚ ਸਿੱਖ ਨੂੰ ਕ੍ਰਿਪਾਨ ਨਾ ਲੈ ਜਾਣ ਦੇਣ 'ਤੇ ਵਫਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਮਿਲਿਆ

Sunday, May 6, 2018

ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਫਰ ਦੌਰਾਨ ਮੈਟਰੋ ਰੇਲਵੇ ਸਟੇਸ਼ਨ `ਤੇ ਅੰਮ੍ਰਿਤਧਾਰੀ ਸਿੱਖ ਨੂੰ ਕ੍ਰਿਪਾਨ ਸਮੇਤ ਸਫਰ ਨਾ ਕਰਨ ਦੇਣ `ਤੇ ਅੱਜ ਇੱਕ ਵਫਦ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਮੰਗ ਪੱਤਰ ਸੌਂਪਿਆ। ਭਾਈ ਗੁਰਦੀਪ ਸਿੰਘ ਰੋਮਾਣਾ ਨਾਮੀ ਸਿੰਘ ਨੇ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਹ ਬੀਤੇ ਦਿਨ ਦਿੱਲੀ ਵਿਖੇ ਮੈਟਰੋ ਰੇਲਵੇ ਸਟੇਸ਼ਨ ਪਟੇਲ ਚੌਂਕ ਤੋਂ ਚਾਂਦਨੀ ਚੌਂਕ ਸਟੇਸ਼ਨ
Read Full Story

ਮਾਮਲਾ ਸੱਸ ਅਤੇ ਮਾਸੀ ਸੱਸ ਤੋਂ ਕਥਿਤ ਤੌਰ 'ਤੇ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ

Sunday, May 6, 2018

ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਚੱਠੇਵਾਲਾ ਵਿਖੇ ਅੱਠ ਸਾਲ ਪਹਿਲਾਂ ਪਿੰਡ ਭੈਣੀ ਬਾਘਾ ਤੋਂ ਵਿਆਹੀ ਲੜਕੀ ਸਰਬਜੀਤ ਕੌਰ ਵੱਲੋਂ ਬੀਤੇ ਦਿਨ ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਤੋਂ ਬਾਅਦ ਮ੍ਰਿਤਕਾ ਦੇ ਭਰਾ ਦੇ ਬਿਆਨਾਂ `ਤੇ ਮ੍ਰਿਤਕਾ ਦੀ ਸੱਸ ਅਤੇ ਮਾਸੀ ਸੱਸ ਖਿਲਾਫ ਦਰਜ ਕੀਤੇ ਮਾਮਲੇ ਉਪਰੰਤ ਕਈ ਦਿਨ ਲੰਘ ਜਾਣ ਦੇ ਬਾਵਜੂਦ ਵੀ ਉਨਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਹਿਯੋਗ ਨਾਲ ਥਾਣਾ ਤਲਵੰਡੀ ਸਾਬੋ ਦਾ
Read Full Story

ਲਾਈਨਮੈਨਾਂ ਨੇ ਰੈਗੂਲਰ ਹੋਣ ਲਈ ਸੂਬਾਈ ਮੀਟਿੰਗ 13 ਨੂੰ ਲਧਿਆਣਾ ਵਿਖੇ, ਲਾਈਨਮੈਨਾਂ ਨੂੰ ਦੋ ਸਾਲ ਦੇ ਕੰਟਰੈਕਟ ਦਾ ਸਮਾਂ ਪੂਰਾ ਹੋਣ 'ਤੇ ਸਰਕਾਰ ਤਰੁੰਤ ਰੇਗੂਲਰ ਕਰੇ-ਯੂਨੀਅਨ ਆਗੂ

Sunday, May 6, 2018

ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਨਿਊ ਲਾਈਨਮੈਨ/ਐਸ. ਐਸ. ਏ. ਐਸੋਸੀਏਸ਼ਨ ਨੇ ਆਪਣੀ ਹੱਕੀ ਮੰਗ ਪੂਰਾ ਕਰਵਾਉਣ ਲਈ ਮੀਟਿੰਗ ਸੂਬਾਈ ਆਗੂ ਕੁਲਵਿੰਦਰ ਨਥੇਹਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਉਨ੍ਹਾਂ ਆਪਣੀ ਹੱਕੀ ਮੰਗ 1000 ਲਾਈਨਮੈਨਾਂ ਨੂੰ ਰੈਗੂਲਰ ਕਰਵਾਉਣ ਲਈ ਵਿਚਾਰਾਂ ਕੀਤੀਆਂ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੁਲਵਿੰਦਰ ਨਥੇਹਾ ਨੇ ਦੱਸਿਆ ਕਿ ਲਾਈਨਮੈਨਾਂ ਨੂੰ ਰੇਗੂਲਰ ਕਰਵਾਉਣ ਨੂੰ ਲੈ ਕੇ 13 ਮਈ ਦਿਨ ਐਤਵਾਰ ਨੂੰ ਇੱਕ ਸੂਬਾ ਪੱਧਰੀ ਮੀਟੰਗ ਭਾਈ ਚਤਰ ਸਿੰਘ ਪਾਰਕ ਲੁਧਿਆਣਾ ਵਿਖੇ ਕੀਤੀ ਜਾਵੇਗੀ ਜਿਸ
Read Full Story

ਲੱਗੇ ਸਕੂਲ ਦੌਰਾਨ ਪ੍ਰਿੰਸੀਪਲ ਦੇ ਦਫਤਰ ਵਿੱਚ ਦਾਖਲ ਹੋ ਕੇ ਹੰਗਾਮਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਕੂਲ ਵਫਦ ਐੱਸ. ਐੱਸ. ਪੀ ਨੂੰ ਮਿਲਿਆ

Saturday, May 5, 2018

ਤਲਵੰਡੀ ਸਾਬੋ, 5ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਕੱਲ੍ਹ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਉੱਪਰ ਬੱਚਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਫੀਸਾਂ ਲੈਣ ਦੇ ਦੋਸ਼ ਲਾਉਂਦਿਆ ਮਾਪਿਆਂ ਵੱਲੋਂ ਲਾਏ ਧਰਨੇ ਦੌਰਾਨ ਕੁੱਝ ਵਿਅਕਤੀਆਂ ਵੱਲੋਂ ਸਕੂਲ ਪ੍ਰਿੰਸੀਪਲ ਦੇ ਦਫਤਰ ਅੰਦਰ ਦਾਖਲ ਹੋ ਕੇ ਸਕੂਲ ਸਮੇਂ ਦੌਰਾਨ ਹੰਗਾਮਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਕੂਲ ਮੈਨੇਜਮੈਂਟ ਵੱਲੋਂ ਅੱਜ ਐੱਸ. ਐੱਸ. ਪੀ ਦਫਤਰ ਬਠਿੰਡਾ ਵਿਖੇ ਲਿਖਤੀ ਦਰਖਾਸਤ ਦੇ ਕੇ ਕਾਨੂੰਨੀ ਕਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਐੱਸ. ਐੱਸ ਪੀ
Read Full Story

ਦੋ ਸੱਸਾਂ ਦੀ ਸਤਾਈ ਵਿਆਹੁਤਾ ਮਿ੍ਤਕ ਔਰਤ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਤਲਵੰਡੀ ਸਾਬੋ ਅੱਗੇ ਅਣਮਿੱਥੇ ਸਮੇਂ ਤੱਕ ਧਰਨਾ 6 ਮਈ ਤੋਂ

Saturday, May 5, 2018

ਤਲਵੰਡੀ ਸਾਬੋ, 5 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਨਜ਼ਦੀਕੀ ਪਿੰਡ ਚੱਠੇਵਾਲਾ ਦੀ ਵਿਆਹੁਤਾ ਔਰਤ ਸਰਬਜੀਤ ਕੌਰ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰਨ ਲੈਣ ਉਪਰੰਤ ਭਾਵੇਂ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ਅਨੁਸਾਰ ਤਲਵੰਡੀ ਸਾਬੋ ਥਾਣੇ ਵਿੱਚ ਪਰਚਾ ਦਰਜ ਕਰ ਲਿਆ ਸੀ ਪ੍ਰੰਤੂ ਇਸ ਮਾਮਲੇ ਵਿੱਚ ਚਾਰ ਦਿਨ ਬੀਤ ਜਾਣ ਤੇ ਵੀ ਤਲਵੰਡੀ ਸਾਬੋ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਨਾ ਪਾਏ ਜਾਣ ਦੇ ਵਿਰੋਧ ਵਿੱਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
Read Full Story

ਖਸਰਾ ਰੁਬੇਲਾ ਬੀਮਾਰੀਆਂ ਨੂੰ ਖਤਮ ਕਰਨ ਲਈ ਸਰਕਾਰੀ ਸਕੂਲ ਫੱਤਾ ਬਾਲੂ ਦੇ ਬੱਚਿਆਂ ਦੇ ਟੀਕੇ ਲਾਏ

Saturday, May 5, 2018

ਤਲਵੰਡੀ ਸਾਬੋ, 5 ਮਈ (ਗੁਰਜੰਟ ਸਿੰਘ ਨਥੇਹਾ)- ਪਿੰਡ ਫੱਤਾ ਬਾਲੂ ਵਿਚ ਭਾਰਤ ਸਰਕਾਰ ਵੱਲੋ ਚਲਾਈ ਗਈ ਐਮ. ਆਰ. ਵੈਕਸੀਨੈਸ਼ਨ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਬੱਚਿਆਂ ਨੂੰ ਖਸਰਾ ਰੁਬੇਲਾ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਟੀਕੇ ਲਾਏ ਗਏ। ਇਸ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ 49 ਬੱਚਿਆਂ, ਮਿਡਲ ਸਕੂਲ ਦੇ 26 ਬੱਚੇ, ਪਿੰਡ ਫੱਤਾ ਬਾਲੂ ਦੇ ਹੋਰ 11 ਬੱਚੇ ਅਤੇ ਕੁੱਲ 86 ਬੱਚਿਆਂ ਦੇ ਮੁਫਤ ਟੀਕਾਕਰਨ ਕੀਤਾ ਗਿਆ। ਇਸ ਮੁਹਿੰਮ ਤਹਿਤ ਪਿੰਡ ਵਾਸੀਆਂ ਵੱਲੋ ਆਪਣੇ ਬੱਚਿਆਂ ਨੂੰ ਟੀਕਾ ਲਗਵਾਉਣ ਲਈ ਵੱਧ ਚੜ ਕੇ ਹਿੱਸਾ ਲਿਆ ਗਿਆ ਅਤੇ
Read Full Story

ਗਾਇਕਾ ਰੁਪਿੰਦਰ ਰੰਧਾਵਾ ਦੇ ਇਨਕਲਾਬੀ ਗੀਤ "ਧੀ ਦੀ ਪੁਕਾਰ" ਦਾ ਪੋਸਟਰ ਰਿਲੀਜ਼

Friday, May 4, 2018

ਤਲਵੰਡੀ ਸਾਬੋ, 4 ਮਈ (ਗੁਰਜੰਟ ਸਿੰਘ ਨਥੇਹਾ)- ਸਮਾਜ ਸੁਧਾਰਕ ਅਤੇ ਇਨਕਲਾਬੀ ਗੀਤਾਂ ਦੀ ਗਾਇਕਾ +2 ਦੀ ਵਿਦਿਆਰਥਣ ਰੁਪਿੰਦਰ ਰੰਧਾਵਾ ਦੇ ਗੀਤ ਧੀ ਦੀ ਪੁਕਾਰ ਦਾ ਪੋਸਟਰ ਅੱਜ ਸਥਾਨਕ ਖੰਡੇ ਵਾਲਾ ਚੌਂਕ ਵਿਖੇ ਅਮੇਜ਼ਿੰਗ ਫੋਟੋ ਗੈਲਰੀ ਤੇ ਰਿਲੀਜ ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਮੌਕੇ ਗਾਇਕਾ ਰੁਪਿੰਦਰ ਰੰਧਾਵਾ ਨੇ ਦੱਸਿਆ ਕਿ ਗੀਤ ਨੂੰ ਉੱਚੀ ਸੁੱਚੀ ਸੋਚ ਦੇ ਮਾਲਕ ਅਤੇ ਇਨਕਲਾਬੀ ਗੀਤਾਂ ਦੇ ਰਚਾਇਤਾ ਗੁਰਸੇਵਕ ਸੰਗਤ ਵੱਲੋਂ ਲਿਖਿਆ ਗਿਆ ਹੈ ਜਦੋਂ ਕਿ ਗੀਤ ਦੀਆਂ ਧੁਨਾਂ ਨੂੰ ਇਨਕਲਾਬੀ ਗਾਇਕ ਸ਼ਿੰਗਾਰਾ ਚਹਿਲ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ।
Read Full Story

ਬੱਚਿਆਂ ਦੇ ਮਾਪਿਆਂ ਨੇ ਲਾਇਆ ਸਕੂਲ ਦੇ ਗੇਟ ਅੱਗੇ ਧਰਨਾ, ਮਾਮਲਾ ਬੱਚਿਆਂ ਤੋਂ ਨਜਾਇਜ ਤੌਰ 'ਤੇ ਫੀਸਾਂ ਵਸੂਲਣ ਦਾ

Friday, May 4, 2018

ਤਲਵੰਡੀ ਸਾਬੋ, 4 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਿਲਾਫ ਉਕਤ ਸਕੂਲ ਅੰਦਰ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਕੋਲੋਂ ਦਾਖਲੇ ਅਤੇ ਫੀਸਾਂ ਵਸੂਲਣ ਦੇ ਦੋਸ਼ ਲਾਉਂਦਿਆਂ ਸਕੂਲ ਦੇ ਗੇਟ ਅੱਗੇ ਧਰਨਾ ਲਾ ਦਿੱਤਾ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਲਈਆਂ ਗਈਆਂ ਫੀਸਾਂ ਵਾਪਿਸ ਕਰਨ ਦੀ ਮੰਗ ਕੀਤੀ। ਸਕੂਲ ਦੇ ਗੇਟ ਅੱਗੇ ਲਾਏ ਧਰਨੇ ਮੌਕੇ ਬੱਚਿਆਂ ਦੇ ਮਾਪਿਆਂ ਮਨਦੀਪ ਕੌਰ, ਸਰਬਜੀਤ ਕੌਰ, ਸੁਰਜੀਤ ਕੌਰ, ਕਰਮਜੀਤ ਕੌਰ, ਸੁਰਜੀਤ ਸਿੰਘ, ਕੱਕ ਸਿੰਘ, ਪਾਲ ਕੌਰ, ਜੱਗਰ ਸਿੰਘ, ਜਗਤਾਰ
Read Full Story

ਸਰਕਾਰੀ ਹਾਈ ਸਕੂਲ ਚੱਠੇਵਾਲਾ ਨੂੰ ਕੀਤਾ ਨਲਕਾ ਦਾਨ

Thursday, May 3, 2018

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੁੱਝ ਨਾ ਕੁੱਝ ਦਾਨ ਕਰਨ ਦੀ ਪ੍ਰਵਿਰਤੀ ਚੱਲ ਰਹੀ ਹੈ। ਪਿਛਲੇ ਦਿਨੀਂ ਵੀ ਕਈ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਕੂਲ ਨੂੰ ਦਾਨ ਕਰਨ ਦੀਆਂ ਖਬਰਾਂ ਸੁਰਖੀਆਂ ਵਿੱਚ ਆਈਆਂ ਹਨ। ਇਸ ਪ੍ਰਵਿਰਤੀ `ਤੇ ਚਲਦਿਆਂ ਨਜ਼ਦੀਕੀ ਪਿੰਡ ਚੱਠੇਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਗਣਿਤ ਅਧਿਆਪਿਕਾ ਮੈਡਮ ਕਮਲ ਲਤਾ ਨੇ ਬੱਚਿਆਂ ਦੇ ਹੱਥ ਅਤੇ ਭਾਂਡੇ ਧੋਣ ਲਈ ਇੱਕ ਨਲਕਾ ਸਕੁੂਲ ਨੂੰ ਦਾਨ ਵਜੋਂ ਦਿੱਤਾ ਗਿਆ ਹੈ। ਮੈਡਮ ਕਮਲ ਲਤਾ ਪਹਿਲਾਂ ਵੀ ਅਕਸਰ ਗਰੀਬ ਬੱਚਿਆਂ ਦੀ ਮੱਦਦ ਕਰਦੇ
Read Full Story

ਆਈ. ਟੀ ਵਿੰਗ ਦੀ ਕਨਵੈਨਸ਼ਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤਿਆਰੀ ਮੀਟਿੰਗ

Thursday, May 3, 2018

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਇਸੇ ਲੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਈ. ਟੀ ਵਿੰਗ ਵੱਲੋਂ ਤਲਵੰਡੀ ਸਾਬੋ ਵਿਖੇ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਉਕਤ ਕਨਵੈਨਸ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ੋਸਲ ਮੀਡੀਆ ਨਾਲ ਜੁੜੇ ਵਰਕਰਾਂ ਦੀ ਇੱਕ ਮੀਟਿੰਗ ਇੱਥੇ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਈ। ਮੀਟਿੰਗ ਦੀ ਅਗਵਾਈ ਸਾਬਕਾ ਵਿਧਾਇਕ ਦੇ ਸਿਆਸੀ ਸਕੱਤਰ ਗੁਰਮੀਤ ਸਿੰਘ ਬੁਰਜ
Read Full Story

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਾਹਿਤਕਾਰ ਡਾਕਟਰ ਗੁਰਨਾਮ ਸਿੰਘ ਖੋਖਰ ਨਾਲ ਦੁੱਖ ਦਾ ਪ੍ਰਗਟਾਵਾ

Thursday, May 3, 2018

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਦੇ ਵਿੱਤ ਸਕੱਤਰ ਡਾ. ਗੁਰਨਾਮ ਸਿੰਘ ਖੋਖਰ ਦੀ ਧਰਮ ਪਤਨੀ ਡਾ. ਰਣਜੀਤ ਕੌਰ ਦੀ ਬੀਤੇ ਦਿਨ ਹੋਈ ਮੌਤ ਤੋਂ ਬਾਅਦ ਬਲਾਕ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਸਾਹਿਤਕਾਰਾਂ ਵੱਲੋਂ ਡਾ. ਰਣਜੀਤ ਕੌਰ ਦਾ ਅਚਾਨਕ ਦਿਹਾਂਤ ਹੋਣ ਕਰਕੇ ਉਨ੍ਹਾਂ ਦੇ ਗ੍ਰਹਿ ਵਿੱਚ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਦੇ ਨਾਲ ਚੇਅਰਮੈਨ ਜੋਗਿੰਦਰ ਸਿੰਘ ਜਗ੍ਹਾ, ਨਰਿੰਦਰ ਸਿੰਘ ਬਹਿਮਣ, ਸ. ਹਰਪ੍ਰੀਤ ਸਿੰਘ ਮੀਤ ਪ੍ਰਧਾਨ
Read Full Story

ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਜਾਂਦੀਆਂ ਆਂਗਣਵਾੜੀ ਵਰਕਰਾਂ ਨੂੰ ਪੁਲਿਸ ਨੇ ਚੁੱਕਿਆ, ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਕੀਤੀ ਨਾਅਰੇਬਾਜੀ

Thursday, May 3, 2018

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਆਪਣੀਆਂ ਹੱਕਾਂ ਮੰਗਾਂ ਨੂੰ ਲੈ ਕੇ ਬਠਿੰਡਾ ਵਿਖੇ ਧਰਨੇ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਜ਼ਿਲ੍ਹਾ ਮਾਨਸਾ ਦੀਆਂ ਆਂਗਨਵਾੜੀ ਮੁਲਾਜਮਾਂ ਨੂੰ ਤਲਵੰਡੀ ਸਾਬੋ ਵੱਲੋਂ ਰੋਕੇ ਜਾਣ `ਤੇ ਰੋਸ ਵਿੱਚ ਮੁਲਾਜਮਾਂ ਨੇ ਤਲਵੰਡੀ ਸਾਬੋ ਦੇ ਥਾਣਾ ਚੌਂਕ ਵਿੱਚ ਜਾਮ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਜਾਮ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਦੱਸਣਾ ਬਣਦਾ ਹੈ ਕਿ ਬੀਤੇ ਤਿੰਨ ਮਹੀਨੇ ਤੋਂ ਆਂਗਣਵਾੜੀ ਮੁਲਾਜਮਾਂ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ
Read Full Story

<< < 1 2 3 4 5 6 7 8 9 10 > >>
Powered by Arash Info Corpopration